
ਜੋ ਵਿਰੋਧੀ ਧਿਰ ਅੱਜ ਇਨ੍ਹਾਂ ਕਾਨੂੰਨਾਂ ਦਾ ਵਿਰੋਧ ਕਰ ਰਿਹਾ ਹੈ, ਉਹੀ ਸਰਕਾਰ 'ਚ ਰਹਿੰਦੇ ਸਮੇਂ ਇਨ੍ਹਾਂ ਕਾਨੂਨਾਂ ਨੂੰ ਲਾਗੂ ਕਰਨਾ ਚਾਹੁੰਦੇ ਸਨ - ਰਾਜਨਾਥ
ਨਵੀਂ ਦਿੱਲੀ - ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀ ਕਿਸਾਨ ਚੌਪਾਲ ਨੂੰ ਸੰਬੋਧਨ ਕੀਤਾ। ਉਹਨਾਂ ਨੇ ਵੀ ਆਪਣੇ ਸੰਬੋਧਨ ਵਿਚ ਵਿਰੋਧੀ ਧਿਰ ਨੂੰ ਕਰੜੇ ਹੱਥੀਂ ਲਿਆ। ਰਾਜਨਾਥ ਸਿੰਘ ਨੇ ਵੀ ਖੇਤੀ ਕਾਨੂੰਨਾਂ ਦੇ ਤੇ ਮੋਦੀ ਸਰਕਾਰ ਦੇ ਗੁਣ ਗਾਏ।
MSP
ਰਾਜਨਾਥ ਸਿੰਘ ਨੇ ਕਿਹਾ ਕਿ ਵਿਰੋਧੀ ਅੱਜ ਨਵੇਂ ਕਾਨੂੰਨਾਂ ਨੂੰ ਲੈ ਕੇ ਭਰਮ ਫੈਲਾ ਰਹੇ ਰਹੇ ਹਨ, ਮੈਂ ਵਾਅਦਾ ਕਰਦਾ ਹਾਂ ਕਿ ਕਦੇ ਐੱਮ.ਐੱਸ.ਪੀ. ਖ਼ਤਮ ਨਹੀਂ ਹੋਵੇਗੀ। ਜੋ ਵਿਰੋਧੀ ਧਿਰ ਅੱਜ ਇਨ੍ਹਾਂ ਕਾਨੂੰਨਾਂ ਦਾ ਵਿਰੋਧ ਕਰ ਰਿਹਾ ਹੈ, ਉਹੀ ਸਰਕਾਰ 'ਚ ਰਹਿੰਦੇ ਸਮੇਂ ਇਨ੍ਹਾਂ ਕਾਨੂਨਾਂ ਨੂੰ ਲਾਗੂ ਕਰਨਾ ਚਾਹੁੰਦੇ ਸਨ।
Rajnath singh
ਰਾਜਨਾਥ ਸਿੰਘ ਨੇ ਕਿਹਾ ਕਿ ਮੈਂ ਅਟਲ ਬਿਹਾਰੀ ਜੀ ਦੇ ਨਾਲ ਚੌਧਰੀ ਚਰਨ ਸਿੰਘ ਜੀ ਨੂੰ ਯਾਦ ਕਰਨਾ ਚਾਹਾਂਗਾ, ਉਹ ਕਿਸਾਨਾਂ ਦੇ ਜਾਣੇ-ਪਛਾਣੇ ਨੇਤਾ ਸਨ। ਚੌਧਰੀ ਚਰਨ ਸਿੰਘ ਜੀ ਨੂੰ ਕਾਂਗਰਸ ਅਤੇ ਕਮਿਊਨਿਸਟ ਪਾਰਟੀ ਵੱਲੋਂ ਵਾਰ ਵਾਰ ਧੋਖਾ ਦਿੱਤਾ ਗਿਆ ਸੀ, ਜਦੋਂ ਉਹ ਯੂ ਪੀ ਦੇ ਸੀ ਐਮ ਸਨ, ਇਨ੍ਹਾਂ ਦੋਵਾਂ ਪਾਰਟੀਆਂ ਨੇ ਉਸ ਸਮੇਂ ਵੀ ਉਨ੍ਹਾਂ ਦੀ ਸਰਕਾਰ ਨੂੰ ਢਾਹੁਣ ਦਾ ਕੰਮ ਕੀਤਾ ਸੀ।
अटलजी की जयंती पर किसानों को सम्बोधित कर रहा हूँ। हमसे जुड़िए ... https://t.co/buaIn700I4
— Rajnath Singh (@rajnathsingh) December 25, 2020