"ਮੈਂ ਆਪਣੇ ਪੁੱਤਰ ਨੂੰ ਨਸ਼ੇ ਤੋਂ ਨਹੀਂ ਬਚਾ ਸਕਿਆ", ਸ਼ਰਾਬਬੰਦੀ ਨੂੰ ਲੈ ਕੇ ਕੇਂਦਰੀ ਮੰਤਰੀ ਦੀ ਲੋਕਾਂ ਨੂੰ ਅਪੀਲ 
Published : Dec 25, 2022, 6:50 pm IST
Updated : Dec 25, 2022, 6:50 pm IST
SHARE ARTICLE
Kaushal Kishore
Kaushal Kishore

ਸ਼ਰਾਬੀ ਦੀ ਉਮਰ ਬਹੁਤ ਛੋਟੀ ਹੁੰਦੀ ਹੈ।’

 

ਸੁਲਤਾਨਪੁਰ - ਕੇਂਦਰੀ ਰਿਹਾਇਸ਼ ਅਤੇ ਸ਼ਹਿਰੀ ਮਾਮਲਿਆਂ ਬਾਰੇ ਰਾਜ ਮੰਤਰੀ ਕੌਸ਼ਲ ਕਿਸ਼ੋਰ ਨੇ ਸ਼ਰਾਬ ਪੀਣ ਦੇ ਬੁਰੇ ਨਤੀਜਿਆਂ 'ਤੇ ਜ਼ੋਰ ਦਿੰਦੇ ਹੋਏ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀਆਂ ਭੈਣਾਂ ਅਤੇ ਧੀਆਂ ਦਾ ਵਿਆਹ ਸ਼ਰਾਬੀਆਂ ਅਤੇ ਨਸ਼ੇੜੀਆਂ ਨਾਲ ਨਾ ਕਰਨ। ਸ਼ਨੀਵਾਰ ਨੂੰ ਕੇਂਦਰੀ ਮੰਤਰੀ ਕੌਸ਼ਲ ਕਿਸ਼ੋਰ ਨੇ ਜ਼ਿਲ੍ਹੇ ਦੇ ਲਾਂਭੁਆ ਵਿਧਾਨ ਸਭਾ ਹਲਕੇ ਦੇ ਸਰਵੋਦਿਆ ਇੰਟਰ ਕਾਲਜ 'ਚ ਆਯੋਜਿਤ ਨਸ਼ਾ ਛੁਡਾਊ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ 'ਇਕ ਰਿਕਸ਼ਾ ਚਾਲਕ ਜਾਂ ਮਜ਼ਦੂਰ ਸ਼ਰਾਬੀ ਅਫ਼ਸਰ ਨਾਲੋਂ ਬਿਹਤਰ ਲਾੜਾ ਸਾਬਤ ਹੋਵੇਗਾ। ਸ਼ਰਾਬੀ ਦੀ ਉਮਰ ਬਹੁਤ ਛੋਟੀ ਹੁੰਦੀ ਹੈ।’ ਕੌਸ਼ਲ ਕਿਸ਼ੋਰ ਨੇ ਆਪਣਾ ਨਿੱਜੀ ਤਜਰਬਾ ਸਾਂਝਾ ਕਰਦਿਆਂ ਆਪਣੇ ਮਰਹੂਮ ਪੁੱਤਰ ਨੂੰ ਯਾਦ ਕੀਤਾ। ਜਿਸ ਦੀ ਅਚਾਨਕ ਮੌਤ ਨਸ਼ੇ ਕਾਰਨ ਹੋਈ ਸੀ।

ਕੌਸ਼ਲ ਕਿਸ਼ੋਰ ਨੇ ਕਿਹਾ ਕਿ ਮੈਂ ਸਾਂਸਦ ਅਤੇ ਮੇਰੀ ਪਤਨੀ ਵਿਧਾਇਕ ਹੁੰਦੇ ਹੋਏ ਵੀ ਅਪਣੇ ਬੇਟੇ ਤੋਂ ਨਸ਼ੇ ਨਹੀਂ ਛੁਡਵਾ ਸਕੇ ਤਾਂ ਆਮ ਆਦਮੀ ਕਿਵੇਂ ਛੁਡਵਾ ਸਕੇਗਾ? ਇਕ ਸ਼ਰਾਬੀ ਅਧਿਕਾਰੀ ਦੀ ਤੁਲਨਾ ਨਾਲੋਂ ਰਿਕਸ਼ਾ ਚਾਲਕ ਜਾਂ ਮਜ਼ਦੂਰ ਚੰਗਾ ਲਾੜਾ ਬਣ ਸਕਦਾ ਹੈ। ਇੱਕ ਸ਼ਰਾਬੀ ਦੀ ਜ਼ਿੰਦਗੀ ਛੋਟੀ ਹੁੰਦੀ ਹੈ। ਉਹਨਾਂ ਨੇ ਦੱਸਿਆ ਕਿ ਉਸ ਦਾ ਜਨਮ ਬਹੁਤ ਹੀ ਗਰੀਬ ਪਰਿਵਾਰ ਵਿਚ ਹੋਇਆ ਸੀ ਅਤੇ ਉਸ ਸਮੇਂ ਉਹ ਦੁੱਧ ਪੀਣ ਦੇ ਵੀ ਯੋਗ ਨਹੀਂ ਸੀ।

ਉਨ੍ਹਾਂ ਕਿਹਾ ਕਿ ਅਸੀਂ ਆਪਣੇ ਲੜਕੇ ਅਕਾਸ਼ ਕਿਸ਼ੋਰ ਦੇ ਦੋਸਤਾਂ ਨਾਲ ਮਿਲ ਕੇ ਸ਼ਰਾਬ ਪੀਣ ਦੀ ਲਤ ਤੋਂ ਛੁਟਕਾਰਾ ਪਾਉਣ ਲਈ ਪੂਰੀ ਕੋਸ਼ਿਸ਼ ਕੀਤੀ ਅਤੇ ਉਸ ਨੂੰ ਨਸ਼ਾ ਛੁਡਾਊ ਕੇਂਦਰ ਵਿੱਚ ਦਾਖਲ ਕਰਵਾਇਆ। ਮੰਤਰੀ ਨੇ ਦੁੱਖ ਜ਼ਾਹਰ ਕਰਦਿਆਂ ਕਿਹਾ ਕਿ ਉਸ ਨੇ ਆਪਣੇ ਲੜਕੇ ਦਾ 6 ਮਹੀਨਿਆਂ ਬਾਅਦ ਵਿਆਹ ਕਰਵਾਇਆ ਇਹ ਸੋਚਿਆ ਸੀ ਕਿ ਉਹ ਨਸ਼ੇ ਤੋਂ ਛੁਟਕਾਰਾ ਪਾ ਲਵੇਗਾ।

ਪਰ ਵਿਆਹ ਤੋਂ ਬਾਅਦ ਜਦੋਂ ਆਕਾਸ਼ ਨੇ ਦੁਬਾਰਾ ਨਸ਼ਾ ਕਰਨਾ ਸ਼ੁਰੂ ਕਰ ਦਿੱਤਾ ਤਾਂ ਉਸ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਜਦੋਂ ਆਕਾਸ਼ ਦੀ ਮੌਤ ਦੋ ਸਾਲ ਪਹਿਲਾਂ 19 ਅਕਤੂਬਰ ਨੂੰ ਹੋਈ ਸੀ, ਉਸ ਸਮੇਂ ਉਸ ਦਾ ਪੁੱਤਰ ਸਿਰਫ਼ ਦੋ ਸਾਲ ਦਾ ਸੀ। ਮੈਂ ਆਪਣੇ ਪੁੱਤਰ ਨੂੰ ਨਹੀਂ ਬਚਾ ਸਕਿਆ, ਜਿਸ ਕਾਰਨ ਮੇਰੀ ਨੂੰਹ ਵਿਧਵਾ ਹੋ ਗਈ। 

ਉਨ੍ਹਾਂ ਕਿਹਾ ਕਿ ਆਜ਼ਾਦੀ ਸੰਗਰਾਮ ਦੌਰਾਨ 6.32 ਲੱਖ ਲੋਕਾਂ ਨੇ ਆਪਣੀਆਂ ਜਾਨਾਂ ਦਿੱਤੀਆਂ ਸਨ, ਜਦਕਿ ਹਰ ਸਾਲ 20 ਲੱਖ ਲੋਕ ਨਸ਼ਿਆਂ ਕਾਰਨ ਮਰ ਰਹੇ ਹਨ। ਕਿਸ਼ੋਰ ਨੇ ਕਿਹਾ ਕਿ ਨਸ਼ਾ ਛੁਡਾਊ ਮੁਹਿੰਮ ਵਿਚ ਕਈ ਸੰਸਥਾਵਾਂ ਅਤੇ ਚੰਗੇ ਲੋਕ ਸ਼ਾਮਲ ਹੋ ਰਹੇ ਹਨ। ਤੁਸੀਂ ਵੀ ਆਪਣੇ ਪਰਿਵਾਰ ਨੂੰ ਬਚਾਉਣ ਲਈ ਇਸ ਮੁਹਿੰਮ ਵਿਚ ਸ਼ਾਮਲ ਹੋਵੋ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਨੂੰ ਨਸ਼ਾ ਮੁਕਤ ਬਣਾਉਣ ਲਈ ਇਹ ਮੁਹਿੰਮ ਸਾਰੇ ਸਕੂਲਾਂ ਵਿਚ ਸ਼ੁਰੂ ਕੀਤੀ ਜਾਵੇ। ਇਸ ਦੇ ਲਈ ਰੋਜ਼ਾਨਾ ਪੰਜ ਮਿੰਟ ਦੀ ਪ੍ਰਾਰਥਨਾ ਸਮੇਂ ਨੌਜਵਾਨਾਂ ਨੂੰ ਨਸ਼ਾ ਨਾ ਕਰਨ ਦੀ ਸਲਾਹ ਦਿੱਤੀ ਜਾਵੇ।
 

SHARE ARTICLE

ਏਜੰਸੀ

Advertisement

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

Raja Raj Singh Clash With Police : ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

Panjab university senate issue :ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM
Advertisement