ED News: ਮਨੁੱਖੀ ਤਸਕਰੀ ਮਾਮਲੇ ’ਚ ਕੈਨੇਡਾ ਦੇ ਕਾਲਜਾਂ ਤੇ ਭਾਰਤੀ ਸੰਸਥਾਵਾਂ ਦੀ ਭੂਮਿਕਾ ਦੀ ਜਾਂਚ ਕਰ ਰਹੈ ਈਡੀ

By : PARKASH

Published : Dec 25, 2024, 2:56 pm IST
Updated : Dec 25, 2024, 2:56 pm IST
SHARE ARTICLE
ED is investigating the role of Canadian colleges and Indian institutions in human trafficking case
ED is investigating the role of Canadian colleges and Indian institutions in human trafficking case

ED News: ਇਨ੍ਹਾਂ ਕਾਲਜਾਂ ਦੀ ਮਦਦ ਨਾਲ ਭਾਰਤੀਆਂ ਨੂੰ ਪਹਿਲਾਂ ਕੈਨੇਡਾ ਤੇ ਬਾਅਦ ਵਿਚ ਅਮਰੀਕਾ ਭੇਜਿਆ ਜਾਂਦਾ ਸੀ

 

ED News: ਗੁਜਰਾਤ ਦੇ ਚਾਰ ਮੈਂਬਰੀ ਭਾਰਤੀ ਪਰਵਾਰ ਦੀ ਮੌਤ ਨਾਲ ਜੁੜੀ ਹੈ ਜਾਂਚ

ਐਨਫ਼ੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਮੰਗਲਵਾਰ ਨੂੰ ਕਿਹਾ ਕਿ ਕੈਨੇਡਾ ਦੀ ਸਰਹੱਦ ਤੋਂ ਅਮਰੀਕਾ ਵਿਚ ਭਾਰਤੀਆਂ ਦੀ ਤਸਕਰੀ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਵਿਚ ਕੁਝ ਕੈਨੇਡੀਅਨ ਕਾਲਜਾਂ ਅਤੇ ਕੁਝ ਭਾਰਤੀ ਸੰਸਥਾਵਾਂ ਦੀ ਕਥਿਤ ਸ਼ਮੂਲੀਅਤ ਦੀ ਜਾਂਚ ਕੀਤੀ ਜਾ ਰਹੀ ਹੈ। ਦੋਸ਼ ਹੈ ਕਿ ਇਨ੍ਹਾਂ ਦੀ ਮਦਦ ਨਾਲ ਭਾਰਤੀਆਂ ਦੀ ਤਸਕਰੀ ਕੀਤੀ ਜਾ ਰਹੀ ਹੈ। ਜਿਨ੍ਹਾਂ ਨੂੰ ਪਹਿਲਾਂ ਕੈਨੇਡਾ ਅਤੇ ਬਾਅਦ ਵਿਚ ਅਮਰੀਕਾ ਭੇਜਿਆ ਜਾਂਦਾ ਹੈ।

ਈਡੀ ਦੀ ਇਹ ਜਾਂਚ ਗੁਜਰਾਤ ਦੇ ਡਿੰਗੁਚਾ ਪਿੰਡ ਦੇ ਰਹਿਣ ਵਾਲੇ ਚਾਰ ਮੈਂਬਰੀ ਭਾਰਤੀ ਪਰਵਾਰ ਦੀ ਮੌਤ ਨਾਲ ਜੁੜੀ ਹੋਈ ਹੈ। ਜੋ 19 ਜਨਵਰੀ 2022 ਨੂੰ ਕੈਨੇਡਾ-ਅਮਰੀਕਾ ਸਰਹੱਦ ਨੂੰ ਗ਼ੈਰ-ਕਾਨੂੰਨੀ ਢੰਗ ਨਾਲ ਪਾਰ ਕਰਨ ਦੀ ਕੋਸ਼ਿਸ਼ ਕਰਦੇ ਸਮੇਂ ਬਹੁਤ ਜ਼ਿਆਦਾ ਠੰਢ ਕਾਰਨ ਮਾਰੇ ਗਏ ਸਨ। 

ਈਡੀ ਨੇ ਕਿਹਾ ਕਿ ਇਸ ਮਾਮਲੇ ਦੇ ਮੁੱਖ ਦੋਸ਼ੀ ਵਜੋਂ ਨਾਮਜ਼ਦ ਭਾਵੇਸ਼ ਅਸ਼ੋਕਭਾਈ ਪਟੇਲ ਵਿਰੁਧ ਅਹਿਮਦਾਬਾਦ ਪੁਲਿਸ ਨੇ ਐਫ਼ਆਈਆਰ ਅਤੇ ਕੁਝ ਹੋਰ ਮਨੀ ਲਾਂਡਰਿੰਗ ਰੋਕੂ ਕਾਨੂੰਨ ਦੀਆਂ ਅਪਰਾਧਕ ਧਾਰਾਵਾਂ ਤਹਿਤ ਸ਼ਿਕਾਇਤ ਦਰਜ ਕਰਵਾਉਣ ਦਾ ਨੋਟਿਸ ਲਿਆ ਹੈ। ਪਟੇਲ ਅਤੇ ਹੋਰਾਂ ’ਤੇ ਦੋਸ਼ ਹੈ ਕਿ ਇਨ੍ਹਾਂ ਨੇ ਲੋਕਾਂ (ਭਾਰਤੀਆਂ) ਨੂੰ ਗ਼ੈਰ-ਕਾਨੂੰਨੀ ਚੈਨਲਾਂ ਰਾਹੀਂ ਕੈਨੇਡਾ ਅਤੇ ਅਮਰੀਕਾ ਭੇਜਣ ਦੀ ਸੋਚੀ ਸਮਝੀ ਸਾਜ਼ਸ਼ ਰਚੀ ਸੀ।

ਈਡੀ ਜਾਂਚ ਦੌਰਾਨ ਪਾਇਆ ਸੀ ਕਿ ਮਨੁੱਖੀ ਤਸਕਰੀ ਗਿਰੋਹ ਦੇ ਹਿੱਸੇ ਵਜੋਂ ਮੁਲਜ਼ਮ ਨੇ ਕੈਨੇਡਾ ਸਥਿਤ ਕਾਲਜਾਂ ਅਤੇ ਯੂਨੀਵਰਸਿਟੀਆਂ ਵਿਚ ਗ਼ੈਰ-ਕਾਨੂੰਨੀ ਢੰਗ ਨਾਲ ਅਮਰੀਕਾ ਜਾਣ ਦੇ ਚਾਹਵਾਨ ਲੋਕਾਂ ਲਈ ਦਾਖ਼ਲੇ ਦਾ ਪ੍ਰਬੰਧ ਕੀਤਾ ਸੀ। ਈਡੀ ਨੇ ਇਕ ਬਿਆਨ ’ਚ ਕਿਹਾ ਕਿ ਅਜਿਹੇ ਲੋਕਾਂ ਲਈ ਇਕ ਕੈਨੇਡੀਅਨ ਵਿਦਿਆਰਥੀ ਵੀਜ਼ਾ ਅਪਲਾਈ ਕੀਤਾ ਗਿਆ ਸੀ ਅਤੇ ਇਕ ਵਾਰ ਜਦੋਂ ਉਹ ਉਸ ਦੇਸ਼ ਵਿਚ ਪਹੁੰਚ ਗਏ ਤਾਂ ਕਾਲਜ ਵਿਚ ਸ਼ਾਮਲ ਹੋਣ ਦੀ ਬਜਾਏ ਉਨ੍ਹਾਂ ਨੇ “ਗ਼ੈਰ-ਕਾਨੂੰਨੀ” ਤੌਰ ’ਤੇ ਅਮਰੀਕਾ-ਕੈਨੇਡਾ ਸਰਹੱਦ ਪਾਰ ਕੀਤੀ।

ਈਡੀ ਨੇ ਦੋਸ਼ ਲਾਇਆ ਕਿ “ਇਸ ਦੇ ਮੱਦੇਨਜ਼ਰ, ਕੈਨੇਡਾ ਸਥਿਤ ਕਾਲਜਾਂ ਵਲੋਂ ਪ੍ਰਾਪਤ ਕੀਤੀ ਗਈ ਫ਼ੀਸ ਵਿਅਕਤੀਆਂ ਦੇ ਖਾਤੇ ਵਿਚ ਵਾਪਸ ਭੇਜ ਦਿਤੀ ਗਈ ਸੀ। ਭਾਰਤੀਆਂ ਨੂੰ ਗਿਰੋਹ ਵਲੋਂ ਲੁਭਾ ਕੇ ਪ੍ਰਤੀ ਵਿਅਕਤੀ 55 ਤੋਂ 60 ਲੱਖ ਰੁਪਏ ਦੇ ਵਿਚਕਾਰ ਵਸੂਲੇ ਗਏ। ਈਡੀ ਨੇ ਕਿਹਾ ਕਿ ਉਸ ਨੇ 10 ਦਸੰਬਰ ਅਤੇ 19 ਦਸੰਬਰ ਨੂੰ ਮੁੰਬਈ, ਨਾਗਪੁਰ, ਗਾਂਧੀਨਗਰ ਅਤੇ ਵੜੋਦਰਾ ਦੇ ਅੱਠ ਸਥਾਨਾਂ ’ਤੇ ਇਸ ਮਾਮਲੇ ਵਿਚ ਤਲਾਸ਼ੀ ਲਈ। ਇਸ ਦੌਰਾਨ ਸਾਹਮਣੇ ਆਇਆ ਕਿ ਮੁੰਬਈ ਅਤੇ ਨਾਗਪੁਰ ਨਾਲ ਸਬੰਧਤ ਦੋ ਇਕਾਈਆਂ ਵਿਚ ਕਮਿਸ਼ਨ ਦੇ ਅਧਾਰ ’ਤੇ ਵਿਦੇਸ਼ਾਂ ਵਿਚ ਸਥਿਤ ਯੂਨੀਵਰਸਿਟੀਆਂ ਵਿਚ ਭਾਰਤੀਆਂ ਦੇ ਦਾਖ਼ਲੇ ਲਈ ਇਕ ਸਮਝੌਤਾ ਹੋਇਆ ਹੈ। ਏਜੰਸੀ ਨੇ ਕਿਹਾ ਕਿ ਤਾਜ਼ਾ ਜਾਂਚ ਵਿਚ ਪਾਇਆ ਗਿਆ ਹੈ ਕਿ ਹਰ ਸਾਲ ਲਗਭਗ 25,000 ਵਿਦਿਆਰਥੀਆਂ ਨੂੰ ਇਕ ਸੰਸਥਾ ਵਲੋਂ ਅਤੇ 10,000 ਤੋਂ ਵਧ ਵਿਦਿਆਰਥੀਆਂ ਨੂੰ ਹੋਰਾਂ ਵਲੋਂ ਭਾਰਤ ਤੋਂ ਬਾਹਰ ਸਥਿਤ ਵੱਖ-ਵੱਖ ਕਾਲਜਾਂ ’ਚ ਭੇਜਿਆ ਜਾਂਦਾ ਹੈ।

ਰਿਪੋਰਟ ਅਨੁਸਾਰ ਗੁਜਰਾਤ ਵਿਚ ਸਥਿਤ ਲਗਭਗ 1,700 ਏਜੰਟਹਨ ਅਤੇ ਪੂਰੇ ਭਾਰਤ ਵਿਚ ਲਗਭਗ 3,500 ਏਜੰਟ ਹਨ, ਜਿਨ੍ਹਾਂ ’ਚੋਂ ਲਗਭਗ 800 ਸਰਗਰਮ ਹਨ। ਪ੍ਰਗਟਾਵੇ ਮੁਤਾਬਕ ਕੈਨੇਡਾ ਵਿਚ ਸਥਿਤ ਲਗਭਗ 112 ਕਾਲਜ ਇਕ ਇਕਾਈ ਨਾਲ ਅਤੇ 150 ਤੋਂ ਵੱਧ ਕਿਸੇ ਹੋਰ ਸੰਸਥਾ ਨਾਲ ਸਮਝੌਤਾਬੱਧ ਹਨ। ਹਾਲਾਂਕਿ ਤਤਕਾਲੀ ਮਾਮਲੇ ਵਿਚ ਉਨ੍ਹਾਂ ਦੀ ਸ਼ਮੂਲੀਅਤ ਦੀ ਜਾਂਚ ਕੀਤੀ ਜਾ ਰਹੀ ਹੈ। ਈਡੀ ਨੂੰ ਸ਼ੱਕ ਹੈ ਕਿ ਕੈਨੇਡਾ ਵਿਚ ਅਜਿਹੇ ਕੁੱਲ 262 ਕਾਲਜਾਂ ਵਿਚੋਂ ਕੁਝ, ਜੋ ਭੂਗੋਲਿਕ ਤੌਰ ’ਤੇ ਕੈਨੇਡਾ-ਅਮਰੀਕਾ ਸਰਹੱਦ ਦੇ ਨੇੜੇ ਸਥਿਤ ਹਨ, ਭਾਰਤੀਆਂ ਦੀ ਤਸਕਰੀ ਵਿਚ ਸ਼ਾਮਲ ਹਨ। 

SHARE ARTICLE

ਏਜੰਸੀ

Advertisement

ਇੱਕ ਹੋਰ ਕੁੜੀ ਨੇ ਮੁੰਡੇ ਨੂੰ ਲਗਾਇਆ ਅੱਧੇ ਕਰੋੜ ਦਾ ਚੂਨਾ, ਕੈਨੇਡਾ ਜਾ ਕੇ ਘਰਵਾਲਾ ਛੱਡ Cousin ਨਾਲ਼ ਰਹਿਣਾ ਕੀਤਾ ਸ਼ੁਰੂ !

20 Sep 2025 3:15 PM

Sohana Hospital Child Swap Case Punjab : Child ਬਦਲਿਆ ਮਾਮਲੇ 'ਚ DNA Report ਆ ਗਈ ਸਾਹਮਣੇ

20 Sep 2025 3:14 PM

ਪ੍ਰਵਾਸੀਆਂ ਨੂੰ ਵਸਾਇਆ ਸਰਕਾਰਾਂ ਨੇ? Ravinder bassi advocate On Punjab Boycott Migrants|Parvasi Virodh

19 Sep 2025 3:26 PM

Punjab Bathinda: Explosion In Jida Village| Army officers Visit | Blast Investigation |Forensic Team

19 Sep 2025 3:25 PM

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM
Advertisement