ਸਰਕਾਰ ਨੇ 3 ਨਵੀਂ ਏਅਰਲਾਈਨਜ਼ ਨੂੰ ਦਿੱਤੀ ਹਰੀ ਝੰਡੀ, ਹਵਾਈ ਸਫ਼ਰ ਸਸਤਾ ਹੋਣ ਦੀਆਂ ਉਮੀਦਾਂ ਵਧੀਆਂ
ਨਵੀਂ ਦਿੱਲੀ/ਸ਼ਾਹ : ਸਰਕਾਰ ਨੇ ਏਵੀਏਸ਼ਨ ਸੈਕਟਰ ਵਿਚ ਮੁਕਾਬਲਾ ਵਧਾਉਣ ਅਤੇ ਵੱਡੀਆਂ ਏਅਰਲਾਈਨਾਂ ’ਤੇ ਨਿਰਭਰਤਾ ਘੱਟ ਕਰਨ ਲਈ ਤਿੰਨ ਨਵੀਂਆਂ ਏਅਰਲਾਈਨਜ਼ ਨੂੰ ‘ਨੋ ਅਬਜੈਕਸ਼ਨ ਸਰਟੀਵਿਫੇਟ’ ਜਾਰੀ ਕੀਤਾ। ਇਨ੍ਹਾਂ ਏਅਰਲਾਈਨਜ਼ ਦੇ ਨਾਮ ਸ਼ੰਖ ਏਅਰ, ਅਲਹਿੰਦ ਏਅਰ ਅਤੇ ਫਲਾਈ ਐਕਸਪ੍ਰੈੱਸ ਨੇ। ਇਹ ਫ਼ੈਸਲਾ ਅਜਿਹੇ ਸਮੇਂ ਲਿਆ ਗਿਐ,, ਜਦੋਂ ਹਾਲ ਹੀ ਵਿਚ ਇੰਡੀਗੋ ਦੇ ਅਪਰੇਸ਼ਨ ਨਾਲ ਜੁੜੀਆਂ ਦਿੱਕਤਾਂ ਸਾਹਮਣੇ ਆਈਆਂ ਸੀ। ਇਸ ਤੋਂ ਬਾਅਦ ਸਰਕਾਰ ਨੂੰ ਲੱਗਿਆ ਕਿ ਭਾਰਤੀ ਏਵੀਏਸ਼ਨ ਸੈਕਟਰ ਵਿਚ ਜ਼ਿਆਦਾ ਕੰਪਨੀਆਂ ਅਤੇ ਬਦਲਾਂ ਦੀ ਲੋੜ ਐ।
ਐਨਓਸੀ ਮਿਲਣ ਤੋਂ ਬਾਅਦ ਹੁਣ ਹੁਣ ਇਨ੍ਹਾਂ ਕੰਪਨੀਆਂ ਦਾ ਅਗਲਾ ਕਦਮ ਡੀਜੀਸੀਏ ਤੋਂ ਏਅਰ ਅਪਰੇਟਰ ਸਰਟੀਫਿਕੇਟ ਲੈਣਾ ਹੋਵੇਗਾ। ਇਸ ਦੇ ਨਾਲ ਹੀ ਇਨ੍ਹਾਂ ਨੂੰ ਜਹਾਜ਼, ਪਾਇਲਟ ਅਤੇ ਸਟਾਫ਼, ਰੱਖ ਰਖਾਅ ਅਤੇ ਰੂਟ ਨੈੱਟਵਰਕ ਨਾਲ ਜੁੜੀਆਂ ਸਾਰੀਆਂ ਤਿਆਰੀਆਂ ਕਰਨੀਆਂ ਹੋਣਗੀਆਂ। ਇਹ ਪੂਰੀ ਪ੍ਰਕਿਰਿਆ ਆਮ ਤੌਰ ’ਤੇ ਕਈ ਮਹੀਨਿਆਂ ਤੱਕ ਚਲਦੀ ਐ, ਇਸੇ ਦੌਰਾਨ ਇਹ ਸਾਫ਼ ਹੁੰਦੈ ਕਿ ਕੋਈ ਏਅਰਲਾਈਨ ਆਰਥਿਕ ਤੌਰ ’ਤੇ ਕਿੰਨੀ ਮਜ਼ਬੂਤ ਐ ਅਤੇ ਉਡਾਣ ਸੰਚਾਲਨ ਲਈ ਕਿੰਨੀ ਤਿਆਰ ਐ। ਹੁਣ ਜ਼ਰ੍ਹਾ ਤਿੰਨੇ ਏਅਰਲਾਈਨਜ਼ ਬਾਰੇ ਜਾਣ ਲੈਨੇ ਆਂ :
ਸ਼ੰਖ ਏਅਰ ਬਾਰੇ ਜਾਣਕਾਰੀ
- ਸ਼ੰਖ ਏਅਰ ਦੇ ਮਾਲਕ ਸ਼ਰਵਣ ਕੁਮਾਰ ਵਿਸ਼ਵਕਰਮਾ ਨੇ ਜੋ ਇਸ ਕੰਪਨੀ ਦੇ ਚੇਅਰਮੈਨ ਨੇ।
- ਇਸ ਦੀ ਕੰਪਨੀ ਦੀ ਸਥਾਪਨਾ 2022 ਵਿਚ ਹੋਈ ਸੀ।
- ਇਹ ਕੰਪਨੀ ਪਹਿਲਾਂ ਨਿਰਮਾਣ ਕਾਰਜਾਂ ’ਚ ਲੱਗਣ ਵਾਲੇ ਸਮਾਨ ਦੀ ਖ਼ਰੀਦ ਵੇਚ ਕਰਦੀ ਹੈ।
- ਉਤਰ ਪ੍ਰਦੇਸ਼ ਦੀ ਇਹ ਏਅਰਲਾਈਨ ਖ਼ੁਦ ਨੂੰ ਫੁੱਲ ਸਰਵਿਸ ਏਅਰਲਾਈਨ ਦੇ ਤੌਰ ’ਤੇ ਪੇਸ਼ ਕਰ ਰਹੀ ਐ।
- ਕੰਪਨੀ ਦਾ ਫੋਕਸ ਵੱਡੇ ਸ਼ਹਿਰਾਂ ਅਤੇ ਪ੍ਰਮੁੱਖ ਰਾਜਾਂ ਨੂੰ ਆਪਸ ਵਿਚ ਜੋੜਨ ’ਤੇ ਹੋਵੇਗਾ।
- ਨੈੱਟਵਰਕ ਦਾ ਵਿਸਤਾਰ ਹੌਲੀ-ਹੌਲੀ ਕੀਤਾ ਜਾਵੇਗਾ ਤਾਂਕਿ ਸ਼ੁਰੂਆਤੀ ਖ਼ਰਚ ਨੂੰ ਕੰਟਰੋਲ ਰੱਖਿਆ ਜਾ ਸਕੇ।
- ਸ਼ੰਖ ਏਅਰਲਾਈਨ 2026 ਦੀ ਪਹਿਲੀ ਤਿਮਾਹੀ ਵਿਚ ਆਪਣੀਆਂ ਉਡਾਣਾਂ ਸ਼ੁਰੂ ਕਰੇਗੀ।
- ਕੰਪਨੀ ਵੱਲੋਂ ਅਗਲੇ 2-3 ਸਾਲ ਵਿਚ 20 ਤੋਂ 25 ਜਹਾਜ਼ ਆਪਣੇ ਬੇੜੇ ਵਿਚ ਸ਼ਾਮਲ ਕਰਨ ਦਾ ਟੀਚਾ ਰੱਖਿਆ ਗਿਆ ਏ।
ਅਲਹਿੰਦ ਏਅਰ ਬਾਰੇ ਜਾਣਕਾਰੀ
- ਇਹ ਏਅਰਲਾਈਨ ਕੇਰਲ ਦੇ ਅਲਹਿੰਦ ਗਰੁੱਪ ਨਾਲ ਜੁੜੀ ਹੋਈ ਐ।
- ਕੰਪਨੀ ਦੇ ਮਾਲਕ ਮੁਹੰਮਦ ਹਾਰਿਸ ਟੀ ਹਨ ਜੋ ਇਸ ਦੇ ਡਾਇਰੈਕਟਰ ਵੀ ਨੇ।
- ਅਲਹਿੰਦ ਏਅਰ ਦੀ ਸਥਾਪਨਾ 20 ਸਤੰਬਰ 2024 ਨੂੰ ਹੋਈ ਸੀ।
- ਇਹ ਕੰਪਨੀ ਪਹਿਲਾਂ ਟੈ੍ਰਵਲ ਅਤੇ ਟੂਰਿਜ਼ਮ ਦੇ ਖੇਤਰ ਵਿਚ ਕੰਮ ਕਰਦੀ ਸੀ।
- ਇਸ ਦਾ ਮਾਡਲ ਰੀਜ਼ਨਲ ਅਤੇ ਲੋ-ਕਾਸਟ ਕਨੈਕਟੀਵਿਟੀ ’ਤੇ ਹੋਵੇਗਾ।
- ਕੰਪਨੀ ਛੋਟੇ ਜਹਾਜ਼ਾਂ ਦੀ ਵਰਤੋਂ ਕਰਕੇ 40 ਘਰੇਲੂ ਸ਼ਹਿਰਾਂ ਨੂੰ ਜੋੜੇਗੀ।
- 20 ਜਹਾਜ਼ਾਂ ਦੇ ਨਾਲ ਕੌਮਾਂਤਰੀ ਸੇਵਾ ਸ਼ੁਰੂ ਕਰਨ ਦੀ ਵੀ ਯੋਜਨਾ ਬਣਾ ਰਹੀ ਹੈ।
ਫਲਾਈ ਐਕਸਪ੍ਰੈੱਸ ਬਾਰੇ ਜਾਣਕਾਰੀ
- ਫਲਾਈ ਐਕਸਪ੍ਰੈੱਸ ਹੈਦਰਾਬਾਦ ਅਧਾਰਿਤ ਕੰਪਨੀ ਐ।
- ਇਹ ਕੰਪਨੀ ਕੋਰੀਅਰ ਐਂਡ ਕਾਰਗੋ ਸਰਵਿਸ ਅਤੇ ਲੌਜਿਸਟਿਕਸ ਖੇਤਰ ਨਾਲ ਜੁੜੀ ਹੋਈ ਐ।
- ਫਲਾਈ ਐਕਸਪ੍ਰੈੱਸ ਦੇ ਮਾਲਕ ਦਾ ਕੋਨਕਾਤੀ ਸੁਰੇਸ਼ ਹੈ।
- ਕੰਪਨੀ ਘਰੇਲੂ ਏਅਰ-ਕਾਰਗੋ ਦੀ ਵਧਦੀ ਮੰਗ ਨੂੰ ਦੇਖਦਿਆਂ ਯਾਤਰੀ ਉਡਾਨਾਂ ਦੇ ਨਾਲ ਕਾਰਗੋ ਸੁਵਿਧਾ ਵੀ ਦੇਵੇਗੀ।
- ਇਸ ਨਾਲ ਕੰਪਨੀ ਸਥਿਰ ਆਮਦਨ ਦਾ ਇਕ ਵਾਧੂ ਸਰੋਤ ਖੜ੍ਹਾ ਕਰਨਾ ਚਾਹੁੰਦੀ ਐ।
ਦੱਸ ਦਈਏ ਕਿ ਭਾਰਤ ਦਾ ਘਰੇਲੂ ਏਵੀਏਸ਼ਨ ਬਜ਼ਾਰ ਅੱਜ ਦੁਨੀਆ ਵਿਚ ਸਭ ਤੋਂ ਤੇਜ਼ੀ ਨਾਲ ਵਧਣ ਵਾਲੇ ਬਜ਼ਾਰਾਂ ਵਿਚ ਸ਼ਾਮਲ ਐ। ਸਰਕਾਰ ਦਾ ਮੰਨਣੈ ਕਿ ਜਿੰਨੀਆਂ ਜ਼ਿਆਦਾ ਏਅਰਲਾਈਨਜ਼ ਹੋਣਗੀਆਂ, ਓਨੀਆਂ ਹੀ ਜ਼ਿਆਦਾ ਉਡਾਣਾਂ ਅਤੇ ਸੀਟਾਂ ਮਿਲਣਗੀਆਂ। ਇਸ ਨਾਲ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿਚ ਕਨੈਕਟੀਵਿਟੀ ਬਿਹਤਰ ਹੋਵੇਗੀ ਅਤੇ ਟਿਕਟਾਂ ਦੀਆਂ ਕੀਮਤਾਂ ਵੀ ਮੁਕਾਬਲੇ ਦੇ ਕਾਰਨ ਕਾਬੂ ਵਿਚ ਰਹਿਣਗੀਆਂ।
