
ਹਰ ਸਾਲ ਕੁਸ਼ਟ ਦੇ 2 ਲੱਖ ਮਾਮਲੇ ਸਾਹਮਣੇ ਆ ਰਹੇ ਹਨ ਜਿਸ ਵਿਚ 50 ਫ਼ੀ ਸਦੀ ਮਾਮਲੇ ਭਾਵ ਕਿ ਲਗਭਗ 1 ਲੱਖ ਮਰੀਜ਼ ਸਿਰਫ ਭਾਰਤ ਵਿਚ ਹਨ।
ਨਵੀਂ ਦਿੱਲੀ : ਵਿਸ਼ਵ ਸਿਹਤ ਸੰਗਠਨ ਮੁਤਾਬਕ ਦੁਨੀਆਂ ਭਰ ਵਿਚ ਹਰ ਸਾਲ ਕੁਸ਼ਟ ਰੋਗੀਆਂ ਦੇ ਲਗਭਗ 2 ਲੱਖ ਮਾਮਲੇ ਸਾਹਮਣੇ ਆਉਂਦੇ ਹਨ ਅਤੇ ਇਹਨਾਂ ਵਿਚੋਂ ਅੱਧੇ ਤੋਂ ਵੱਧ ਮਾਮਲੇ ਭਾਰਤ ਵਿਚ ਪਾਏ ਜਾਂਦੇ ਹਨ। ਸੰਗਠਨ ਨੇ ਇਹ ਵੀ ਦੱਸਿਆ ਕਿ ਭਾਰਤ ਵਿਚ ਇਸ ਬਿਮਾਰੀ ਨੂੰ ਖਤਮ ਕਰਨ ਵਿਚ 3 ਵੱਡੀਆਂ ਰੁਕਾਵਟਾਂ ਹਨ। ਪਹਿਲੀ ਰੁਕਾਵਟ ਇਹ ਹੈ ਕਿ ਸਾਡੇ ਦੇਸ਼ ਵਿਚ ਕੁਸ਼ਟ ਰੋਗ ਨੂੰ ਇਕ ਸਰਾਪ ਵਾਂਗ ਸਮਝਿਆ ਜਾਂਦਾ ਹੈ।
WHO
ਦੂਜਾ ਇਹ ਕਿ ਇਸ ਨੂੰ ਲੈ ਕੇ ਲੋਕਾਂ ਵਿਚ ਕਈ ਤਰ੍ਹਾਂ ਦੇ ਵਹਿਮ ਹਨ ਅਤੇ ਸੱਭ ਤੋਂ ਵੱਡੀ ਰੁਕਾਵਟ ਇਹ ਕਿ ਕਸ਼ਟ ਰੋਗੀਆਂ ਦੇ ਨਾਲ ਭੇਦਭਾਵ ਵਾਲਾ ਵਤੀਰਾ ਅਪਣਾਇਆ ਜਾਂਦਾ ਹੈ। ਵਿਸ਼ਵ ਸਿਹਤ ਸੰਗਠਨ ਦੇ ਦੱਖਣੀ ਪੂਰਬੀ ਏਸ਼ੀਆ ਦੇ ਖੇਤਰੀ ਨਿਰਦੇਸ਼ਕ ਪੂਨਮ ਖੇਤਰਪਾਲ ਸਿੰਘ ਨੇ ਦੋ ਕਾਨੂੰਨਾਂ ਨੂੰ ਖਤਮ ਕਰਨ ਲਈ ਭਾਰਤ ਦੀ ਸ਼ਲਾਘਾ ਕੀਤੀ।
Dr Poonam Khetrapal Singh
ਖਤਮ ਕੀਤੇ ਗਏ ਇਹ ਦੋ ਕਾਨੂੰਨ ਕੁਸ਼ਟ ਪੀੜਤ ਲੋਕਾਂ ਵਿਰੁਧ ਭੇਦਭਾਵ ਅਤੇ ਤਲਾਕ ਲੈਣ ਲਈ ਕੁਸ਼ਟ ਰੋਗ ਨੂੰ ਵੈਧ ਆਧਾਰ ਮੰਨਣ ਦੇ ਹਨ । ਉਹਨਾਂ ਕਿਹਾ ਕਿ ਦੱਖਣੀ-ਪੂਰਬੀ ਏਸ਼ੀਆ ਖੇਤਰ, ਬ੍ਰਾਜ਼ੀਲ, ਉਪ ਸਹਾਰਾ ਅਫਰੀਕਾ ਅਤੇ ਪ੍ਰਸ਼ਾਂਤ ਇਲਾਕੇ ਵਿਚ ਕੁਸ਼ਟ ਰੋਗੀਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਪੂਨਮ ਸਿੰਘ ਨੇ ਕਿਹਾ ਕਿ ਕੁਸ਼ਟ ਰੋਗ ਨੂੰ ਖਤਮ ਕਰਨ ਦੀ ਰਾਹ ਵਿਚ ਕੁਸ਼ਟ ਸਬੰਧੀ ਭੇਦਭਾਵ ਅਤੇ ਕੰਲਕ ਵਰਗੇ ਵਹਿਮ ਸੱਭ ਤੋਂ ਵੱਡੀਆਂ ਰੁਕਾਵਟਾਂ ਸਨ।
Leprosy effected woman
ਇਹੋ ਖ਼ਾਸ ਗੱਲ ਹੈ ਕਿ ਜੇਕਰ ਇਸ ਬਿਮਾਰੀ ਦਾ ਸ਼ੁਰੂਆਤ ਵਿਚ ਹੀ ਪਤਾ ਲਗਾ ਜਾਵੇ ਤਾਂ ਇਸ ਦਾ 100 ਫ਼ੀ ਸਦੀ ਇਲਾਜ ਸੰਭਵ ਹੈ। ਉਹਨਾਂ ਕਿਹਾ ਕਿ ਦੁਨੀਆਂ ਭਰ ਵਿਚ ਕੁਸ਼ਟ ਦੀ ਬਿਮਾਰੀ ਦੇ ਮਾਮਲੇ ਤੇਜ਼ੀ ਨਾਲ ਘਟੇ ਹਨ ਪਰ ਅਜੇ ਵੀ ਹਰ ਸਾਲ ਕੁਸ਼ਟ ਦੇ 2 ਲੱਖ ਮਾਮਲੇ ਸਾਹਮਣੇ ਆ ਰਹੇ ਹਨ ਜਿਸ ਵਿਚ 50 ਫ਼ੀ ਸਦੀ ਮਾਮਲੇ ਭਾਵ ਕਿ ਲਗਭਗ 1 ਲੱਖ ਮਰੀਜ਼ ਸਿਰਫ ਭਾਰਤ ਵਿਚ ਹਨ।