
ਭਾਰਤੀ ਹਵਾ ਫੌਜ (Indian Air Force) ਨੇ LOC ਦੇ ਪਾਰ ਜਾ ਕੇ ਜੈਸ਼-ਏ-ਮੁਹੰਮਦ ਦੇ ਅਤਿ.......
ਨਵੀਂ ਦਿੱਲੀ: ਭਾਰਤੀ ਹਵਾ ਫੌਜ (Indian Air Force) ਨੇ LOC ਦੇ ਪਾਰ ਜਾ ਕੇ ਜੈਸ਼-ਏ-ਮੁਹੰਮਦ ਦੇ ਅਤਿਵਾਦੀ ਕੈਂਪਾਂ 'ਤੇ ਹਮਲਾ ਬੋਲਿਆ ਹੈ। ਜੰਮੂ-ਕਸ਼ਮੀਰ ਦੇ ਪੁਲਵਾਮਾ ਵਿਚ ਹੋਏ ਅਤਿਵਾਦੀ ਹਮਲੇ ਦੇ ਮੱਦੇਨਜ਼ਰ Air Strikes ਨੂੰ ਅੰਜਾਮ ਦਿੱਤਾ ਗਿਆ ਹੈ। ਇੰਡਿਆ ਏਅਰ ਫੋਰਸ ਦੇ ਹਮਲੇ ਵਿਚ ਕਈ ਅਤਿਵਾਦੀ ਕੈਪਾਂ ਨੂੰ ਢਾਹ ਦਿੱਤਾ ਗਿਆ ਹੈ। IAF ਨੇ ਇਸ ਹਮਲੇ ਨੂੰ ਸੋਮਵਾਰ ਦੇਰ ਰਾਤ ਅੰਜਾਮ ਦਿੱਤਾ।
Air Strikes
ਜਿਵੇਂ ਹੀ ਇਸ ਹਮਲੇ ਦੀ ਖਬਰ ਸਾਹਮਣੇ ਆਈ, Twitter 'ਤੇ ਰਿਐਕਸ਼ਨ ਆਉਣੇ ਸ਼ੁਰੂ ਹੋ ਗਏ। ਬਾਲੀਵੁਡ ਐਕਟਰ ਅਨੁਪਮ ਖੇਰ , ਪਰੇਸ਼ ਰਾਵਲ ਅਤੇ ਪੋ੍ਰ੍ਡਿਊਸਰ ਅਸ਼ੋਕ ਪੰਡਤ ਨੇ ਇਸ ਹਮਲੇ ਉੱਤੇ ਆਪਣੇ ਰਿਐਕਸ਼ਨ Twitter 'ਤੇ ਪੋਸਟ ਕੀਤੇ ਹਨ। ਸੋਸ਼ਲ ਮੀਡੀਆ 'ਤੇ ਇਸ ਨੂੰ ਸਰਜੀਕਲ ਸਟਾ੍ਰ੍ਈਕ 2 ਵੀ ਕਿਹਾ ਜਾ ਰਿਹਾ ਹੈ। ਖਬਰਾਂ ਵਿਚ ਦੱਸਿਆ ਜਾ ਰਿਹਾ ਹੈ ਕਿ ਇਸ ਏਅਰ ਸਟਾ੍ਰ੍ਈਕ ਨੂੰ ਬਾਲਾਕੋਟ ਵਿਚ ਅੰਜਾਮ ਦਿੱਤਾ ਗਿਆ ਹੈ।