
ਮਿ੍ਰਤਕ ਦੇ ਦਾਦਾ ਹਰਦੀਪ ਸਿੰਘ ਵਲੋਂ ਦਾਇਰ ਕੀਤੀ ਸੀ ਪਟੀਸ਼ਨ
ਨਵੀਂ ਦਿੱਲੀ : ਗਣਤੰਤਰ ਦਿਵਸ ’ਤੇ ਪ੍ਰਦਰਸ਼ਨਕਾਰੀ ਕਿਸਾਨਾਂ ਦੀ ‘ਟਰੈਕਟਰ ਪਰੇਡ’ ਦੌਰਾਨ ਟਰੈਕਟਰ ਪਲਟਣ ਕਾਰਨ 25 ਸਾਲਾ ਕਿਸਾਨ ਨਵਰੀਤ ਸਿੰਘ ਦੀ ਮੌਤ ਹੋਣ ਦੀ ਘਟਨਾ ਦੇ ਮਾਮਲੇ ਵਿਚ ਦਿੱਲੀ ਅਤੇ ਉੱਤਰ ਪ੍ਰਦੇਸ਼ ਦੀ ਪੁਲਿਸ ਨੇ ਦਿੱਲੀ ਹਾਈ ਕੋਰਟ ਨੂੰ ਦਸਿਆ ਕਿ ਇਕ ਗਣਤੰਤਰ ਦਿਵਸ ਉੱਤੇ ਕਿਸਾਨਾਂ ਦੀ ਟਰੈਕਟਰ ਰੈਲੀ ਦੌਰਾਨ ਇਕ ਟਰੈਕਟਰ ਦੇ ਪਲਟਣ ਦੀ ਘਟਨਾ ਵਿਚ ਜਾਨ ਗਵਾਉਣ ਵਾਲੇ 25 ਸਾਲਾ ਕਿਸਾਨ ਦੇ ਸਰੀਰ ’ਤੇ ਕਿਤੇ ਵੀ ਬੰਦੂਕ ਦੀ ਗੋਲੀ ਦੇ ਜ਼ਖ਼ਮ ਨਹੀਂ ਸਨ।
tractor prade
ਦੋਵਾਂ ਸੂਬਿਆਂ ਦੀ ਪੁਲਿਸ ਨੇ ਉੱਤਰ ਪ੍ਰਦੇਸ਼ ਦੇ ਰਾਮਪੁਰ ਵਿਖੇ ਜ਼ਿਲ੍ਹਾ ਹਸਪਤਾਲ ਵਲੋਂ ਦਿਤੀ ਪੋਸਟਮਾਰਟਮ ਅਤੇ ਐਕਸ-ਰੇਅ ਰੀਪੋਰਟ ਦੇ ਆਧਾਰ ’ਤੇ ਇਹ ਦਸਿਆ। ਦਿੱਲੀ ਪੁਲਿਸ ਨੇ ਕਿਹਾ ਹੈ ਕਿ ਪੋਸਟਮਾਰਟਮ ਦੀ ਰੀਪੋਰਟ ਦੇ ਅਨੁਸਾਰ ਹਾਦਸਾ ਕਾਰਨ ਸਿਰ ਵਿਚ ਸੱਟ ਲੱਗਣ ਕਾਰਨ ਨੌਜਵਾਨ ਕਿਸਾਨ ਦੀ ਮੌਤ ਹੋਈ। ਮਿ੍ਰਤਕ ਦੇ ਦਾਦਾ ਹਰਦੀਪ ਸਿੰਘ ਵਲੋਂ ਦਾਇਰ ਪਟੀਸ਼ਨ ਦੇ ਜਵਾਬ ਵਿਚ ਇਹ ਬਿਆਨ ਦਿਤਾ ਗਿਆ। ਪਟੀਸ਼ਨ ਵਿਚ ਦਾਅਵਾ ਕੀਤਾ ਗਿਆ ਹੈ ਕਿ ਮਿ੍ਰਤਕ ਦੇ ਸਿਰ ਵਿਚ ਗੋਲੀ ਲੱਗੀ ਸੀ।high court
ਵਕੀਲਾਂ ਵਰਿੰਦਾ ਗਰੋਵਰ ਅਤੇ ਸੌਤਿਕ ਬੈਨਰਜੀ ਵਲੋਂ ਦਾਇਰ ਕੀਤੀ ਗਈ ਪਟੀਸ਼ਨ ਵਿਚ ਨੌਜਵਾਨ ਕਿਸਾਨ ਦੀ ਮੌਤ ਦੇ ਮਾਮਲੇ ਵਿਚ ਅਦਾਲਤ ਦੀ ਨਿਗਰਾਨੀ ਹੇਠ ਐਸਆਈਟੀ ਜਾਂਚ ਦੀ ਮੰਗ ਕੀਤੀ ਗਈ ਹੈ। ਹਾਈ ਕੋਰਟ ਨੇ ਸ਼ੁਕਰਵਾਰ ਨੂੰ ਕੇਸ ਦੀ ਅਗਲੀ ਸੁਣਵਾਈ 4 ਮਾਰਚ ਨੂੰ ਨਿਰਧਾਕਤ ਕੀਤੀ ਹੈ।
Delhi Police Commissioner
ਦਿੱਲੀ ਸਰਕਾਰ ਦੇ ਸਥਾਈ ਵਕੀਲ ਰਾਹੁਲ ਮੇਹਰਾ ਅਤੇ ਵਕੀਲ ਚੈਤਨਿਆ ਗੋਸਾਈਂ ਨੇ ਦਿੱਲੀ ਪੁਲਿਸ ਦੀ ਨੁਮਾਇੰਦਗੀ ਕੀਤੀ, ਜਿਸ ਨੇ ਘਟਨਾ ਸਥਾਨ ’ਤੇ ਦੀਨ ਦਿਆਲ ਉਪਾਧਿਆਏ ਮਾਰਗ ’ਤੇ ਲੱਗੇ ਸੀਸੀਟੀਵੀ ਕੈਮਰਿਆਂ ਤੋਂ ਇਕੱਠੀ ਕੀਤੀ ਫੁਟੇਜ ਦੇ ਆਧਾਰ ’ਤੇ ਕਿਹਾ ਕਿ ਉਹ ਤੇਜ਼ ਰਫ਼ਤਾਰ ਨਾਲ ਇਕ ਟਰੈਕਟਰ ਚਲਾ ਰਿਹਾ ਸੀ ਅਤੇ ਬੈਰੀਕੇਡ ਨੂੰ ਟੱਕਰ ਮਾਰਨ ਤੋਂ ਬਾਅਦ ਵਾਹਨ ਪਲਟ ਗਿਆ।
DELHI POLICE
ਉਨ੍ਹਾਂ ਕਿਹਾ ਕਿ ਫ਼ੁਟੇਜ ਤੋਂ ਇਹ ਵੀ ਪਤਾ ਲਗਦਾ ਹੈ ਕਿ ਪੁਲਿਸ ਮੁਲਾਜ਼ਮ ਤੇਜ਼ ਰਫ਼ਤਾਰ ਟਰੈਕਟਰ ਤੋਂ ਅਪਣੀ ਸੁਰੱਖਿਆ ਲਈ ਉਸ ਤੋਂ ਭੱਜ ਰਹੇ ਸਨ ਅਤੇ ਉਨ੍ਹਾਂ ਵਿਚੋਂ ਕਿਸੇ ਨੇ ਵੀ ਵਾਹਨ ਜਾਂ ਡਰਾਈਵਰ ’ਤੇ ਗੋਲੀਆਂ ਨਹੀਂ ਚਲਾਈਆਂ।