
1 ਮੁਲਜ਼ਮ ਨੂੰ ਕੀਤਾ ਗ੍ਰਿਫ਼ਤਾਰ
ਨੋਇਡਾ— ਉੱਤਰ ਪ੍ਰਦੇਸ਼ ਦੇ ਨੋਇਡਾ ਤੋਂ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਗੈਰ-ਕਾਨੂੰਨੀ ਕੰਪਨੀ 'ਚ ਚੋਰੀ ਕੀਤੇ ਮੋਬਾਇਲ ਪਾਰਟਸ ਨੂੰ 'ਰੀ-ਅਸੈਂਬਲਿੰਗ' ਕਰਕੇ ਨਵੇਂ ਫ਼ੋਨ ਬਣਾ ਕੇ ਬਾਜ਼ਾਰ 'ਚ ਬੜੀ ਤੇਜ਼ੀ ਨਾਲ ਵੇਚੇ ਜਾਂਦੇ ਸਨ। ਇਸ ਗੈਰ-ਕਾਨੂੰਨੀ ਕੰਮ ਦੀ ਸੂਚਨਾ ਮਿਲਦੇ ਹੀ ਪੁਲਿਸ ਚੌਕਸ ਹੋ ਗਈ। ਅੱਜ ਪੁਲਿਸ ਨੇ ਸੈਕਿੰਡ ਹੈਂਡ ਅਤੇ ਪੁਰਾਣੇ ਮੋਬਾਈਲਾਂ ਦੀ ਇਸ ਨਜਾਇਜ਼ ਕੰਪਨੀ ਦਾ ਪਰਦਾਫਾਸ਼ ਕੀਤਾ ਹੈ।
ਇਹ ਵੀ ਪੜ੍ਹੋ :ਅਦਾਲਤਾਂ ਵਿੱਚ ਪੈਂਡਿੰਗ ਕੇਸ: ਜੱਜਾਂ ਦਾ ਨਹੀਂ ਸਗੋਂ ਸਿਸਟਮ ਦਾ ਕਸੂਰ- ਕੇਂਦਰੀ ਕਾਨੂੰਨ ਮੰਤਰੀ
ਪੁਲਿਸ ਨੇ 2 ਕਰੋੜ ਦੀ ਕੀਮਤ ਦੇ 350 ਮੋਬਾਈਲਾਂ ਦੀ ‘ਰੀ-ਅਸੈਂਬਲਿੰਗ’ ਕਰਕੇ ਨਵੇਂ ਫ਼ੋਨ ਬਣਾ ਕੇ ਬਾਜ਼ਾਰ ਵਿੱਚ ਮੋਬਾਈਲ ਦੇ ਪਾਰਟਸ ਵੇਚਣ ਵਾਲੀ ਕੰਪਨੀ ਦਾ ਪਰਦਾਫਾਸ਼ ਕਰਦੇ ਹੋਏ ਹੋਏ 1 ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਦੇ ਨਾਲ ਹੀ ਪੁਲਿਸ ਨੇ 5 ਕਰੋੜ ਦੀ GST ਦੀ ਚੋਰੀ ਫੜੀ ਹੈ।
ਇਹ ਵੀ ਪੜ੍ਹੋ :ਪ੍ਰਕਾਸ਼ ਸਿੰਘ ਬਾਦਲ ਤੋਂ 'ਫ਼ਖ਼ਰ ਏ ਕੌਮ' ਦਾ ਐਵਾਰਡ ਵਾਪਸ ਲੈਣ ਦੀ ਉੱਠੀ ਮੰਗ
ਪੁਲਿਸ ਦੀ ਜਾਣਕਾਰੀ ਅਨੁਸਾਰ ਇਸ ਗਰੋਹ ਦਾ ਮੋਡਸ ਓਪਰੇਂਡੀ ਇਹ ਸੀ ਕਿ ਫ਼ੋਨ ਦੇ ਪਾਰਟਸ ਕੱਢ ਕੇ ਨਵਾਂ ਫ਼ੋਨ ਤਿਆਰ ਕੀਤਾ ਜਾਂਦਾ ਸੀ। ਜਿਸ ਦੀ ਕੀਮਤ ਬਾਜ਼ਾਰੀ ਕੀਮਤ ਨਾਲੋਂ 50-60 ਫੀਸਦੀ ਘੱਟ ਸੀ ਅਤੇ ਗਾਹਕ ਨੂੰ ਕੋਈ ਬਿੱਲ ਨਹੀਂ ਦਿੱਤਾ ਜਾਂਦਾ ਸੀ। ਬਿਨਾਂ ਪੈਕਿੰਗ ਦੇ ਇਹ ਬਦਮਾਸ਼ ਗਾਹਕਾਂ ਨੂੰ ਫੋਨ ਵੇਚਦੇ ਸਨ। ਡੀਸੀਪੀ ਨੇ ਦੱਸਿਆ ਕਿ ਇਹ ਮੁਲਜ਼ਮ ਗਾਹਕਾਂ ਨੂੰ ਬਾਜ਼ਾਰ ਵਿੱਚੋਂ ਬਾਕੀ ਦੇ ਮੁਕਾਬਲੇ 40 ਫੀਸਦੀ ਘੱਟ ਕੀਮਤ ’ਤੇ ਫੋਨ ਵੇਚਦੇ ਸਨ। ਜੇਕਰ ਬਾਜ਼ਾਰ ਵਿੱਚ ਇੱਕ ਫੋਨ ਦੀ ਕੀਮਤ 1 ਲੱਖ ਰੁਪਏ ਹੈ ਤਾਂ ਇਹ ਗਰੋਹ 35 ਤੋਂ 40 ਹਜ਼ਾਰ ਵਿੱਚ ਫੋਨ ਵੇਚਦੇ ਸਨ।