ਰਾਹੁਲ ਗਾਂਧੀ ਨੇ ਭਾਜਪਾ, ਆਰਐਸਐਸ ਅਤੇ ਗੌਤਮ ਅਡਾਨੀ ਦੇ ਮੁੱਦਿਆਂ 'ਤੇ ਗੱਲ ਕੀਤੀ
ਛੱਤੀਸਗੜ੍ਹ - ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ਵਿਚ ਕਾਂਗਰਸ ਦੇ 85ਵੇਂ ਸੰਮੇਲਨ ਵਿਚ ਰਾਹੁਲ ਗਾਂਧੀ ਨੇ ਭਾਜਪਾ ਦੀ ਕੇਂਦਰ ਸਰਕਾਰ, ਪੀਐਮ ਨਰਿੰਦਰ ਮੋਦੀ, ਆਰਐਸਐਸ ਅਤੇ ਮਸ਼ਹੂਰ ਕਾਰੋਬਾਰੀ ਗੌਤਮ ਅਡਾਨੀ ਉੱਤੇ ਤਿੱਖਾ ਹਮਲਾ ਕੀਤਾ। ਰਾਹੁਲ ਗਾਂਧੀ ਨੇ ਭਾਰਤ ਜੋੜੋ ਯਾਤਰਾ ਦਾ ਤਜਰਬਾ ਵੀ ਲੋਕਾਂ ਨਾਲ ਸਾਂਝਾ ਕੀਤਾ। ਉਹਨਾਂ ਨੇ ਦੱਸਿਆ ਕਿ ਸਫ਼ਰ ਦੌਰਾਨ ਕਈ ਵਾਰ ਅਜਿਹਾ ਹੋਇਆ ਕਿ ਉਹਨਾਂ ਨੂੰ ਤੇਜ਼ ਦਰਦ ਮਹਿਸੂਸ ਹੋਇਆ। ਇਸ ਤੋਂ ਇਲਾਵਾ ਉਨ੍ਹਾਂ ਨੇ ਕਈ ਮੁੱਦੇ ਲੋਕਾਂ ਦੇ ਸਾਹਮਣੇ ਰੱਖੇ।
ਰਾਹੁਲ ਗਾਂਧੀ ਤੋਂ ਇਲਾਵਾ ਉਨ੍ਹਾਂ ਦੀ ਭੈਣ ਅਤੇ ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਵੀ ਕੇਂਦਰ ਸਰਕਾਰ ਅਤੇ ਭਾਜਪਾ 'ਤੇ ਨਿਸ਼ਾਨਾ ਸਾਧਿਆ। ਭਾਜਪਾ 'ਤੇ ਹਮਲਾ ਕਰਦਿਆਂ ਉਨ੍ਹਾਂ ਕਿਹਾ ਕਿ ਚੋਣਾਂ ਦੌਰਾਨ ਕੇਂਦਰ ਸਰਕਾਰ ਅਜਿਹੇ ਮੁੱਦੇ ਉਠਾਉਂਦੇ ਹਨ, ਜਿਨ੍ਹਾਂ ਦਾ ਜਨਤਾ ਦੀ ਚਿੰਤਾ ਨਾਲ ਕੋਈ ਲੈਣਾ-ਦੇਣਾ ਨਹੀਂ ਹੁੰਦਾ।
ਰੁਜ਼ਗਾਰ, ਮਹਿੰਗਾਈ ਅਤੇ ਨੌਜਵਾਨਾਂ ਦੇ ਮੁੱਦਿਆਂ 'ਤੇ ਚੋਣਾਂ ਲੜੀਆਂ ਜਾਣੀਆਂ ਚਾਹੀਦੀਆਂ ਹਨ। ਦੇਸ਼ ਦਾ ਵਿਕਾਸ ਕਿਵੇਂ ਹੋਵੇ, ਸਾਡੀ ਰਾਜਨੀਤੀ ਹੋਣੀ ਚਾਹੀਦੀ ਹੈ। ਤਾਂ ਉਥੇ ਰਾਹੁਲ ਗਾਂਧੀ ਨੇ ਭਾਜਪਾ, ਆਰਐਸਐਸ ਅਤੇ ਗੌਤਮ ਅਡਾਨੀ ਦੇ ਮੁੱਦਿਆਂ 'ਤੇ ਗੱਲ ਕੀਤੀ।
ਕੁੱਝ ਖ਼ਾਸ ਗੱਲਾਂ
- ਰਾਹੁਲ ਗਾਂਧੀ ਨੇ ਕਿਹਾ, 'ਭਾਰਤ ਜੋੜੋ ਯਾਤਰਾ ਦੌਰਾਨ ਕੁਝ ਦੇਰ ਬਾਅਦ ਲੋਕ ਹੱਥ ਮਿਲਾਉਂਦੇ ਹੀ ਉਨ੍ਹਾਂ ਦੀ ਗੱਲ ਸਮਝਣ ਲੱਗੇ। ਪਦਯਾਤਰਾ ਦੌਰਾਨ ਪੈਰ ਵਿਚ ਲੱਗੀ ਪੁਰਾਣੀ ਸੱਟ ਦਾ ਦਰਦ ਉਭਰ ਆਇਆ। ਮੇਰੇ ਮਨ ਵਿਚ ਹੰਕਾਰ ਸੀ ਕਿ ਮੈਂ ਹਰ ਰੋਜ਼ 10 ਕਿਲੋਮੀਟਰ ਤੁਰਦਾ ਹਾਂ।
- ਉਨ੍ਹਾਂ ਕਿਹਾ ਕਿ 'ਭਾਰਤ ਮਾਤਾ ਨੇ ਸੰਦੇਸ਼ ਦਿੱਤਾ ਕਿ ਜੇਕਰ ਤੁਸੀਂ ਦੇਸ਼ ਨੂੰ ਇਕਜੁੱਟ ਕਰਨ ਲਈ ਨਿਕਲੇ ਹੋ ਤਾਂ ਆਪਣੀ ਹਉਮੈ ਨੂੰ ਦੂਰ ਕਰੋ, ਜਦੋਂ ਤੱਕ ਮੈਂ ਕਸ਼ਮੀਰ ਪਹੁੰਚਿਆ, ਮੈਂ ਪੂਰੀ ਤਰ੍ਹਾਂ ਵਿਪਾਸਨਾ ਦੀ ਅਵਸਥਾ 'ਚ ਪਹੁੰਚ ਗਿਆ।
- ਗੌਤਮ ਅਡਾਨੀ 'ਤੇ ਹਮਲਾ ਕਰਦੇ ਹੋਏ ਰਾਹੁਲ ਗਾਂਧੀ ਨੇ ਕਿਹਾ, 'ਅਡਾਨੀ 609 ਨੰਬਰ ਤੋਂ ਨੰਬਰ 2 'ਤੇ ਕਿਵੇਂ ਪਹੁੰਚ ਗਏ। ਇਹ ਬਚਾਅ ਦੀ ਗੱਲ ਹੈ ਕਿ ਜੇਪੀਸੀ ਕਿਉਂ ਨਹੀਂ ਹੋ ਰਹੀ। LIC ਨੂੰ ਨੁਕਸਾਨ ਹੋਇਆ ਹੈ। ਸ਼ੈੱਲ ਕੰਪਨੀਆਂ ਦੀ ਜਾਂਚ ਕਿਉਂ ਨਹੀਂ ਹੋ ਰਹੀ? ,
- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਅਤੇ ਆਰਐਸਐਸ 'ਤੇ ਹਮਲਾ ਕਰਦੇ ਹੋਏ ਰਾਹੁਲ ਗਾਂਧੀ ਨੇ ਕਿਹਾ, 'ਮੈਂ ਸਿਰਫ ਮੋਦੀ ਜੀ ਨੂੰ ਪੁੱਛਿਆ ਕਿ ਤੁਹਾਡਾ ਅਡਾਨੀ ਨਾਲ ਕੀ ਰਿਸ਼ਤਾ ਹੈ। ਸਾਰੇ ਮੰਤਰੀ ਅਡਾਨੀ ਦਾ ਬਚਾਅ ਕਰਨ ਲੱਗੇ। ਭਾਜਪਾ ਅਤੇ ਆਰਐਸਐਸ ਨੂੰ ਅਡਾਨੀ ਨੂੰ ਬਚਾਉਣ ਦੀ ਲੋੜ ਕਿਉਂ ਮਹਿਸੂਸ ਹੁੰਦੀ ਹੈ?
- ਉਨ੍ਹਾਂ ਕਿਹਾ, 'ਅਡਾਨੀ ਅਤੇ ਮੋਦੀ ਜੀ ਇੱਕ ਹਨ, ਦੇਸ਼ ਦੀ ਸਾਰੀ ਦੌਲਤ ਸਿਰਫ਼ ਇੱਕ ਵਿਅਕਤੀ ਦੇ ਹੱਥਾਂ ਵਿਚ ਜਾ ਰਹੀ ਹੈ।
- ਰਾਹੁਲ ਗਾਂਧੀ ਨੇ ਕਿਹਾ, 'ਆਜ਼ਾਦੀ ਦੀ ਲੜਾਈ ਵੀ ਇੱਕ ਕੰਪਨੀ ਦੇ ਖਿਲਾਫ਼ ਹੋਈ ਸੀ, ਹੁਣ ਅਸੀਂ ਦੇਖ ਸਕਦੇ ਹਾਂ ਕਿ ਇਤਿਹਾਸ ਆਪਣੇ ਆਪ ਨੂੰ ਦੁਹਰਾ ਰਿਹਾ ਹੈ। ਕਾਂਗਰਸ ਪਾਰਟੀ ਦੇਸ਼ ਲਈ ਲੜੇਗੀ, ਇਹ ਪਾਰਟੀ ਤਪੱਸਵੀਆਂ ਦੀ ਪਾਰਟੀ ਹੈ ਪੁਜਾਰੀਆਂ ਦੀ ਨਹੀਂ।
- ਰਾਹੁਲ ਗਾਂਧੀ ਨੇ ਕਿਹਾ ਕਿ 'ਸਾਵਰਕਰ ਦੀ ਵਿਚਾਰਧਾਰਾ ਹੈ ਕਿ ਜੇਕਰ ਤੁਸੀਂ ਕਿਸੇ ਅਜਿਹੇ ਵਿਅਕਤੀ ਦੇ ਸਾਹਮਣੇ ਹੋ ਜੋ ਤੁਹਾਡੇ ਤੋਂ ਜ਼ਿਆਦਾ ਤਾਕਤਵਰ ਹੈ ਤਾਂ ਉਸ ਅੱਗੇ ਸਿਰ ਝੁਕਾਓ'।
- ਉਨ੍ਹਾਂ ਕਿਹਾ ਕਿ ਭਾਰਤ ਦੇ ਮੰਤਰੀ ਚੀਨ ਨੂੰ ਕਹਿ ਰਹੇ ਹਨ ਕਿ ਤੁਹਾਡੀ ਅਰਥਵਿਵਸਥਾ ਸਾਡੇ ਨਾਲੋਂ ਵੱਡੀ ਹੈ, ਇਸ ਲਈ ਅਸੀਂ ਤੁਹਾਡੇ ਸਾਹਮਣੇ ਨਹੀਂ ਖੜੇ ਹੋ ਸਕਦੇ। ਕੀ ਇਸ ਨੂੰ ਦੇਸ਼ ਭਗਤੀ ਕਹਿੰਦੇ ਹਨ? ਇਹ ਕਿਹੜੀ ਦੇਸ਼ ਭਗਤੀ ਹੈ?