ਸ਼ੇਰ-ਸ਼ੇਰਨੀ ਦਾ ਨਾਮ ‘ਅਕਬਰ’ ਅਤੇ ‘ਸੀਤਾ’ ਰੱਖਣ ’ਤੇ ਪੈਦਾ ਹੋਏ ਵਿਵਾਦ ਤੋਂ ਬਾਅਦ ਜੰਗਲਾਤ ਅਧਿਕਾਰੀ ਮੁਅੱਤਲ 
Published : Feb 26, 2024, 9:10 pm IST
Updated : Feb 26, 2024, 9:10 pm IST
SHARE ARTICLE
Representative Image.
Representative Image.

ਵਿਸ਼ਵ ਹਿੰਦੂ ਪ੍ਰੀਸ਼ਦ ਨੇ ਕਿਹਾ, ਧਾਰਮਕ ਭਾਵਨਾਵਾਂ ਨੂੰ ਪਹੁੰਚੀ ਢਾਹ, ਕਲਕੱਤਾ ਹਾਈ ਕੋਰਟ ’ਚ ਨਾਂ ਬਦਲੇ ਜਾਣ ਲਈ ਪਟੀਸ਼ਨ ਦਾਇਰ

ਅਗਰਤਲਾ: ਤ੍ਰਿਪੁਰਾ ਸਰਕਾਰ ਨੇ ਭਾਰਤੀ ਜੰਗਲਾਤ ਸੇਵਾ (ਆਈ.ਐੱਫ.ਐੱਸ.) ਦੇ ਅਧਿਕਾਰੀ ਪ੍ਰਵੀਨ ਐਲ. ਅਗਰਵਾਲ ਨੂੰ ਇਕ ਸ਼ੇਰ ਅਤੇ ਸ਼ੇਰਨੀ ਦਾ ਨਾਮ ‘ਅਕਬਰ’ ਅਤੇ ‘ਸੀਤਾ’ ਰੱਖਣ ’ਤੇ ਮੁਅੱਤਲ ਕਰ ਦਿਤਾ ਹੈ। ਵਿਸ਼ਵ ਹਿੰਦੂ ਪ੍ਰੀਸ਼ਦ (ਵੀ.ਐੱਚ.ਪੀ.) ਨੇ ਇਸ ਸਬੰਧ ’ਚ ਮਾਮਲਾ ਦਰਜ ਕਰਵਾਇਆ ਸੀ। 

ਸ਼ੇਰ ਅਤੇ ਸ਼ੇਰਨੀ ਨੂੰ 12 ਫ਼ਰਵਰੀ ਨੂੰ ਤ੍ਰਿਪੁਰਾ ਦੇ ਸਿਪਾਹੀਜਾਲਾ ਜੰਗਲ ਅਭਿਆਨ ਰੱਖ ਤੋਂ 12 ਫ਼ਰਵਰੀ ਨੂੰ ਸਿਲੀਗੁੜੀ ਦੇ ਬੰਗਾਲ ਸਫਾਰੀ ਪਾਰਕ ਭੇਜਿਆ ਗਿਆ ਸੀ। ਵਿਸ਼ਵ ਹਿੰਦੂ ਪ੍ਰੀਸ਼ਦ ਦੀ ਉੱਤਰ ਪਛਮੀ ਬੰਗਾਲ ਇਕਾਈ ਨੇ ਕਲਕੱਤਾ ਹਾਈ ਕੋਰਟ ਦੇ ਜਲਪਾਈਗੁੜੀ ਸਰਕਟ ਬੈਂਚ ਦੇ ਸਾਹਮਣੇ ਪਟੀਸ਼ਨ ਦਾਇਰ ਕੀਤੀ ਅਤੇ ਪ੍ਰਾਰਥਨਾ ਕੀਤੀ ਕਿ ਸ਼ੇਰ ਅਤੇ ਸ਼ੇਰਨੀ ਦੇ ਨਾਮ ਬਦਲੇ ਜਾਣ ਕਿਉਂਕਿ ਇਸ ਨਾਲ ਧਾਰਮਕ ਭਾਵਨਾਵਾਂ ਨੂੰ ਢਾਹ ਪਹੁੰਚੀ ਹੈ। 

ਤ੍ਰਿਪੁਰਾ ਦੇ ਜੰਗਲਾਤ ਸਕੱਤਰ ਅਵਿਨਾਸ਼ ਕਾਂਫੜੇ ਨੇ ਦਸਿਆ ਕਿ ਪ੍ਰਿੰਸੀਪਲ ਚੀਫ ਕੰਜ਼ਰਵੇਟਰ ਆਫ ਵਣ (ਜੰਗਲੀ ਜੀਵ ਅਤੇ ਵਾਤਾਵਰਣ ਪ੍ਰਣਾਲੀ) ਵਜੋਂ ਤਾਇਨਾਤ ਅਗਰਵਾਲ ਨੂੰ ਇਸ ਘਟਨਾ ਦੇ ਸਬੰਧ ’ਚ 22 ਫ਼ਰਵਰੀ ਨੂੰ ਮੁਅੱਤਲ ਕਰ ਦਿਤਾ ਗਿਆ ਸੀ। ਅਦਾਲਤ ਨੇ ਪਛਮੀ ਬੰਗਾਲ ਚਿੜੀਆਘਰ ਅਥਾਰਟੀ ਨੂੰ ਸ਼ੇਰ ਅਤੇ ਸ਼ੇਰਨੀ ਦੇ ਨਾਮ ਬਦਲਣ ’ਤੇ ਵਿਚਾਰ ਕਰਨ ਲਈ ਕਿਹਾ ਸੀ। ਉਨ੍ਹਾਂ ਕਿਹਾ ਕਿ ਅਜਿਹੇ ਨਾਵਾਂ ਦਾ ਨਾਂ ਲੈ ਕੇ ਬੇਲੋੜਾ ਵਿਵਾਦ ਕਿਉਂ ਪੈਦਾ ਕੀਤਾ ਜਾ ਰਿਹਾ ਹੈ?

ਤ੍ਰਿਪੁਰਾ ਦੀ ਭਾਜਪਾ ਸਰਕਾਰ ਨੇ ਪੂਰੇ ਵਿਵਾਦ ’ਤੇ ਵਿਚਾਰ ਕਰਨ ਤੋਂ ਬਾਅਦ ਅਗਰਵਾਲ ਤੋਂ ਸਪੱਸ਼ਟੀਕਰਨ ਮੰਗਿਆ ਹੈ। ਅਗਰਵਾਲ ਪਹਿਲਾਂ ਚੀਫ ਵਾਈਲਡ ਲਾਈਫ ਵਾਰਡਨ ਸਨ। ਇਕ ਹੋਰ ਅਧਿਕਾਰੀ ਨੇ ਦਸਿਆ ਕਿ ਅਗਰਵਾਲ ਨੇ ਸ਼ੇਰ ਅਤੇ ਸ਼ੇਰਨੀ ਦਾ ਨਾਂ ਰੱਖਣ ਦੀ ਗੱਲ ਤੋਂ ਇਨਕਾਰ ਕੀਤਾ ਪਰ ਬਾਅਦ ’ਚ ਪਤਾ ਲੱਗਾ ਕਿ ਪਛਮੀ ਬੰਗਾਲ ਭੇਜਣ ਤੋਂ ਪਹਿਲਾਂ ਇਨ੍ਹਾਂ ਜਾਨਵਰਾਂ ਦਾ ਨਾਂ ਰੱਖਿਆ ਗਿਆ ਸੀ। 

ਉਨ੍ਹਾਂ ਕਿਹਾ, ‘‘ਕਿਉਂਕਿ ਅਗਰਵਾਲ ਜਾਨਵਰਾਂ ਦੀ ਤਬਦੀਲੀ ਪ੍ਰਕਿਰਿਆ ਦੌਰਾਨ ਤ੍ਰਿਪੁਰਾ ਦੇ ਮੁੱਖ ਜੰਗਲੀ ਜੀਵਨ ਵਾਰਡਨ ਸਨ, ਇਸ ਲਈ ਉਨ੍ਹਾਂ ਨੂੰ ਮੁਅੱਤਲ ਕਰ ਦਿਤਾ ਗਿਆ।’’ ਅਗਰਵਾਲ ਨਾਲ ਟਿਪਣੀ ਲਈ ਸੰਪਰਕ ਨਹੀਂ ਹੋ ਸਕਿਆ।

SHARE ARTICLE

ਏਜੰਸੀ

Advertisement

BIG BREAKING : BSP ਉਮੀਦਵਾਰ Surinder Singh Kamboj 'ਤੇ ਹੋਇਆ Action, ਚੋਣ ਕਮਿਸ਼ਨ ਦੀਆਂ ਹਦਾਇਤਾਂ 'ਤੇ ਕੰਬੋਜ..

01 Jun 2024 3:45 PM

Big Breaking : 5 ਪਿੰਡਾਂ ਨੇ ਕਰ ਦਿੱਤਾ ਚੋਣਾਂ ਦਾ Boycott, ਪੋਲਿੰਗ ਬੂਥਾਂ ਨੂੰ ਲਗਾ ਦਿੱਤੇ ਤਾਲੇ, ਪ੍ਰਸ਼ਾਸਨ ਨੂੰ..

01 Jun 2024 3:38 PM

ਜਾਗੋ ਪੰਜਾਬੀਓ, ਆ ਗਈ ਤੁਹਾਡੀ ਵਾਰੀ, ਕਰ ਦਿਓ ਵੋਟ ਭਾਰੀ, ਹਰ ਸੀਟ ਤੋਂ ਰੋਜ਼ਾਨਾ ਸਪੋਕਸਮੈਨ 'ਤੇ ਮਹਾ-ਕਵਰੇਜ

01 Jun 2024 10:19 AM

ਜਾਗੋ ਪੰਜਾਬੀਓ, ਆ ਗਈ ਤੁਹਾਡੀ ਵਾਰੀ, ਕਰ ਦਿਓ ਵੋਟ ਭਾਰੀ, ਹਰ ਸੀਟ ਤੋਂ ਰੋਜ਼ਾਨਾ ਸਪੋਕਸਮੈਨ 'ਤੇ ਮਹਾ-ਕਵਰੇਜ

01 Jun 2024 9:49 AM

Punjab Weather Upadate: ਗਰਮੀ ਤੋਂ ਅੱਕੇ ਮਜ਼ਦੂਰਾਂ ਨੇ ਕੈਮਰੇ ਅੱਗੇ ਸੁਣਾਏ ਆਪਣੇ ਦੁੱਖ!Live"

01 Jun 2024 8:55 AM
Advertisement