
Sukesh Chandrasekhar News : ਸੁਕੇਸ਼ ਨੇ $2 ਬਿਲੀਅਨ ਨਿਵੇਸ਼ ਕਰਨ ਦੀ ਕੀਤੀ ਪੇਸ਼ਕਸ਼
Sukesh Chandrasekhar News In Punjabi : ਵੱਡਾ ਧੋਖਾਧੜੀ ਕਰਨ ਵਾਲਾ ਸੁਕੇਸ਼ ਚੰਦਰਸ਼ੇਖਰ ਧੋਖਾਧੜੀ ਦੇ ਮਾਮਲਿਆਂ ’ਚ ਤਿਹਾੜ ਜੇਲ ’ਚ ਕੈਦ ਹੈ। ਉਹ ਤਿਹਾੜ ਤੋਂ ਹੀ ਸਾਰਿਆਂ ਨੂੰ ਚਿੱਠੀਆਂ ਲਿਖਦਾ ਰਹਿੰਦਾ ਹੈ। ਇਸ ਵਾਰ, ਜੇਲ ਦੀ ਸਜ਼ਾ ਕੱਟ ਰਹੇ ਠੱਗ ਸੁਕੇਸ਼ ਚੰਦਰਸ਼ੇਖਰ ਨੇ ਐਲੋਨ ਮਸਕ ਨੂੰ ਇੱਕ ਪੱਤਰ ਲਿਖਿਆ ਹੈ। ਇਸ ’ਚ ਇਸਨੇ ਸੋਸ਼ਲ ਮੀਡੀਆ ਪਲੇਟਫ਼ਾਰਮ 'ਐਕਸ' ’ਚ 2 ਬਿਲੀਅਨ ਡਾਲਰ (1,74,18,46,00,000 ਰੁਪਏ) ਦਾ ਨਿਵੇਸ਼ ਕਰਨ ਦੀ ਇੱਛਾ ਪ੍ਰਗਟਾਈ ਹੈ।
ਇਹ ਪਹਿਲੀ ਵਾਰ ਨਹੀਂ ਹੈ ਜਦੋਂ ਚੰਦਰਸ਼ੇਖਰ ਨੇ ਜੇਲ ਤੋਂ ਚਿੱਠੀ ਲਿਖੀ ਹੈ। ਇਸ ਤੋਂ ਪਹਿਲਾਂ ਵੀ ਉਹ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਬਾਲੀਵੁੱਡ ਅਦਾਕਾਰਾ ਜੈਕਲੀਨ ਫ਼ਰਨਾਂਡੀਜ਼ ਅਤੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਨੂੰ ਪੱਤਰ ਲਿਖ ਚੁੱਕੇ ਹਨ।
ਰਿਪੋਰਟ ਅਨੁਸਾਰ ਸੁਕੇਸ਼ ਨੇ ਆਪਣੇ ਪੱਤਰ ’ਚ ਲਿਖਿਆ ਹੈ, 'ਮੈਂ ਅੱਜ ਇਹ ਸਨਮਾਨ ਅਤੇ ਮਾਣ ਨਾਲ ਕਹਿ ਰਿਹਾ ਹਾਂ। ਹੇ ਐਲੋਨ, ਮੈਂ ਤੁਹਾਡੀ ਕੰਪਨੀ X ਵਿੱਚ ਤੁਰੰਤ 'US$1 ਬਿਲੀਅਨ' ਅਤੇ ਅਗਲੇ ਸਾਲ ਹੋਰ 'US$1 ਬਿਲੀਅਨ' ਨਿਵੇਸ਼ ਕਰਨ ਲਈ ਤਿਆਰ ਹਾਂ। ਜੋ ਕਿ ਕੁੱਲ 2 ਬਿਲੀਅਨ ਅਮਰੀਕੀ ਡਾਲਰ (1,74,18,46,00,000 ਰੁਪਏ) ਦਾ ਨਿਵੇਸ਼ ਹੋਵੇਗਾ। ਉਸਨੇ ਕਿਹਾ ਕਿ ਸੋਸ਼ਲ ਮੀਡੀਆ ਪਲੇਟਫ਼ਾਰਮ X ਵਿੱਚ ਉਸਦਾ ਨਿਵੇਸ਼ ਉਸਨੂੰ ਇੱਕ ਮਾਣਮੱਤਾ ਭਾਰਤੀ ਬਣਾ ਦੇਵੇਗਾ।
ਵੱਡੇ ਧੋਖੇਬਾਜ਼ ਚੰਦਰਸ਼ੇਖਰ ਨੇ ਐਲੋਨ ਮਸਕ ਨੂੰ 'ਮਾਈ ਮੈਨ' ਕਹਿ ਕੇ ਸੰਬੋਧਿਤ ਕੀਤਾ। ਇੰਨਾ ਹੀ ਨਹੀਂ, ਉਨ੍ਹਾਂ ਨੇ ਟਰੰਪ ਪ੍ਰਸ਼ਾਸਨ ਦੇ ਅਧੀਨ ਯੂਨਾਈਟਿਡ ਸਟੇਟਸ ਡਿਪਾਰਟਮੈਂਟ ਆਫ਼ ਗਵਰਨਮੈਂਟ ਐਫੀਸ਼ੀਐਂਸੀ (DOGE) ਦੀ ਅਗਵਾਈ ਕਰਨ ਲਈ ਉਨ੍ਹਾਂ ਨੂੰ ਵਧਾਈ ਦਿੱਤੀ।
(For more news apart from Sukesh Chandrasekhar wrote a letter Elon Musk, wants to invest in jailed Sukesh X News in Punjabi News in Punjabi, stay tuned to Rozana Spokesman)