
Telangana government new orders: ਸੀਬੀਐਸਈ, ਆਈਸੀਐਸਈ, ਆਈਬੀ ਅਤੇ ਹੋਰ ਬੋਰਡਾਂ ਨਾਲ ਸਬੰਧਤ ਸਕੂਲਾਂ ਵਿਚ ਹੋਵੇਗਾ ਲਾਗੂ
Telangana government new orders: ਤੇਲੰਗਾਨਾ ਸਰਕਾਰ ਨੇ ਬੁਧਵਾਰ ਨੂੰ ਤੇਲੰਗਾਨਾ ਵਿਚ ਸੀਬੀਐਸਈ, ਆਈਸੀਐਸਈ, ਆਈਬੀ ਅਤੇ ਹੋਰ ਬੋਰਡਾਂ ਨਾਲ ਸਬੰਧਤ ਸਕੂਲਾਂ ਵਿਚ ਤੇਲਗੂ ਨੂੰ ਲਾਜ਼ਮੀ ਵਿਸ਼ੇ ਵਜੋਂ ਲਾਗੂ ਕਰਨ ਦਾ ਆਦੇਸ਼ ਜਾਰੀ ਕੀਤਾ। ਹੁਕਮਾਂ ਵਿਚ ਕਿਹਾ ਗਿਆ, ‘‘ਸੀਬੀਐਸਈ ਵਿਸ਼ਾ ਸੂਚੀ(ਭਾਸ਼ਾ ਸਮੂਹ-ਐਲ) ਮੁਤਾਬਕ ਵਿੱਤੀ ਸਾਲ 2025-26 ਤੋਂ 9ਵੀਂ ਕਲਾਸ ਅਤੇ 2026-27 ਤੋਂ ਕਲਾਸ 10ਵੀਂ ਲਈ ਸਿੰਗੀਡੀ (ਮਿਆਰੀ ਤੇਲਗੂ) ਨੂੰ ਕੋਡ (089) ਨਾਲ ਸਥਾਪਤ ਕੀਤਾ ਜਾਵੇਗਾ।’’
ਇਸ ਵਿਚ ਅੱਗੇ ਲਿਖਿਆ ਗਿਆ ਹੈ ਕਿ ਸਕੂਲ ਸਿਖਿਆ ਦੇ ਡਾਇਰੈਕਟਰ, ਤੇਲੰਗਾਨਾ, ਹੈਦਰਾਬਾਦ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਇਸ ਮਾਮਲੇ ਵਿਚ ਲੋੜੀਂਦੀ ਕਾਰਵਾਈ ਕਰਨ। ਖਾਸ ਤੌਰ ’ਤੇ, ਕੇਂਦਰੀ ਸੈਕੰਡਰੀ ਸਿਖਿਆ ਬੋਰਡ (ਸੀਬੀਐਸਈ) ਨੇ ਮੰਗਲਵਾਰ 10ਵੀਂ ਕਲਾਸ ਦੀ ਪ੍ਰੀਖਿਆ ਪ੍ਰਣਾਲੀ ’ਚ ਇਕ ਵੱਡੇ ਸੁਧਾਰ ਦਾ ਪ੍ਰਸਤਾਵ ਰਖਿਆ, ਜਿਸ ਵਿਚ 2025-26 ਦੇ ਅਕਾਦਮਿਕ ਸੈਸ਼ਨ ਤੋਂ ਦੋ ਬੋਰਡ ਪ੍ਰੀਖਿਆਵਾਂ ਸ਼ੁਰੂ ਕੀਤੀਆਂ ਗਈਆਂ।
ਇਹ ਕਦਮ ਰਾਸ਼ਟਰੀ ਸਿਖਿਆ ਨੀਤੀ (ਐਨਈਪੀ) 2020 ਦੇ ਅਨੁਰੂਪ ਹੈ ਅਤੇ ਇਸ ਦਾ ਉਦੇਸ਼ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਅੰਕ ਸੁਧਾਰਨ ਦਾ ਮੌਕਾ ਦੇ ਕੇ ਅਕਾਦਮਿਕ ਦਬਾਅ ਨੂੰ ਘਟਾਉਣਾ ਹੈ। ਕੇਂਦਰੀ ਸਿਖਿਆ ਮੰਤਰੀ ਦੀ ਪ੍ਰਧਾਨਗੀ ਹੇਠ ਸਿਖਿਆ ਮੰਤਰਾਲੇ ਵਿਚ ਹੋਈ ਉੱਚ ਪਧਰੀ ਮੀਟਿੰਗ ਵਿਚ ਇਸ ਪ੍ਰਸਤਾਵ ’ਤੇ ਚਰਚਾ ਕੀਤੀ ਗਈ।