Jharkhand MP accident: Mahakumbh ਤੋਂ ਪਰਤਦੇ ਸਮੇਂ JMM MP ਮਹੂਆ ਮਾਜੀ ਸਮੇਤ ਪੂਰਾ ਪਰਵਾਰ ਹੋਇਆ ਹਾਦਸੇ ਦਾ ਸ਼ਿਕਾਰ

By : PARKASH

Published : Feb 26, 2025, 1:11 pm IST
Updated : Feb 26, 2025, 1:16 pm IST
SHARE ARTICLE
While returning from Mahakumbh, JMM MP Mahua Maji and her entire family met with an accident
While returning from Mahakumbh, JMM MP Mahua Maji and her entire family met with an accident

Jharkhand MP accident: ਕਾਰ ਚਲਾਉਂਦੇ ਸਮੇਂ ਡਰਾਈਵਰ ਨੂੰ ਆਈ ਨੀਂਦ, ਖੜੇ ਟਰੱਕ ਨਾਲ ਹੋਈ ਭਿਆਨਕ ਟੱਕਰ

 

JMM MP Mahua Maji car accident: ਝਾਰਖੰਡ ਮੁਕਤੀ ਮੋਰਚਾ (ਜੇਐਮਐਮ) ਦੇ ਰਾਜ ਸਭਾ ਮੈਂਬਰ ਮਹੂਆ ਮਾਜੀ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ ਹੈ। ਇਸ ਹਾਦਸੇ ਵਿਚ ਮਹੂਆ ਨੂੰ ਵੀ ਸੱਟਾਂ ਲੱਗੀਆਂ ਹਨ। ਉਨ੍ਹਾਂ ਨੂੰ ਰਾਂਚੀ ਦੇ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ। ਉਸਦਾ ਇੱਥੇ ਇਲਾਜ ਚੱਲ ਰਿਹਾ ਹੈ। ਜਾਣਕਾਰੀ ਅਨੁਸਾਰ ਲਾਤੇਹਾਰ ਵਿਚ ਮਹੂਆ ਮਾਜੀ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਇਹ ਹਾਦਸਾ ਸਤਬਰਵਾ ’ਚ ਮਾਂ ਵੈਸ਼ਨਵੀ ਫਿਊਲਜ਼ ਨੇੜੇ ਵਾਪਰਿਆ। ਉਹ ਬੁਧਵਾਰ ਸਵੇਰੇ ਸੜਕ ਹਾਦਸੇ ਵਿਚ ਜ਼ਖ਼ਮੀ ਹੋ ਗਈ ਅਤੇ ਉਨ੍ਹਾਂ ਦਾ ਹੱਥ ਫਰੈਕਚਰ ਹੋ ਗਿਆ।

ਹਾਦਸੇ ਸਮੇਂ ਮਹੂਆ ਮਾਜੀ ਦੇ ਨਾਲ-ਨਾਲ ਉਸ ਦਾ 42 ਸਾਲਾ ਬੇਟਾ ਸੋਮਬੀਤ ਮਾਜੀ, ਉਸ ਦੀ ਨੂੰਹ ਕ੍ਰਿਤੀ ਵਾਸਤਵ ਮਾਜੀ ਅਤੇ ਡਰਾਈਵਰ ਭੂਪੇਂਦਰ ਨੂੰ ਵੀ ਗੰਭੀਰ ਸੱਟਾਂ ਲੱਗੀਆਂ। ਸਾਰਿਆਂ ਨੂੰ ਰਾਂਚੀ ਵਿਚ ਆਰਕਿਡ ਵਿਚ ਦਾਖ਼ਲ ਕਰਵਾਇਆ ਗਿਆ ਹੈ। ਪੁਲਿਸ ਸੂਤਰਾਂ ਨੇ ਦਸਿਆ ਕਿ ਇਹ ਸਾਰੇ ਲੋਕ ਮਹਾਕੁੰਭ ਇਸ਼ਨਾਨ ਕਰ ਕੇ ਰਾਂਚੀ ਪਰਤ ਰਹੇ ਸਨ ਜਦੋਂ ਲਾਤੇਹਾਰ ਦੇ ਸਤਬਰਵਾ ’ਚ ਉਨ੍ਹਾਂ ਦੀ ਕਾਰ ਉਥੇ ਖੜੇ ਇਕ ਟਰੱਕ ਨਾਲ ਟਕਰਾ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਨੁਕਸਾਨਿਆ ਗਿਆ।

ਘਟਨਾ ਤੋਂ ਬਾਅਦ ਲਾਤੇਹਾਰ ਪੁਲਿਸ ਨੇ ਮੁਸਤੈਦੀ ਦਿਖਾਉਂਦੇ ਹੋਏ ਸਾਰੇ ਜ਼ਖ਼ਮੀਆਂ ਨੂੰ 108 ਐਂਬੂਲੈਂਸ ਰਾਹੀਂ ਸਦਰ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਮੁੱਢਲੀ ਸਹਾਇਤਾ ਦੇ ਕੇ ਸਾਰੇ ਲੋਕਾਂ ਨੂੰ ਬਿਹਤਰ ਇਲਾਜ ਲਈ ਰਾਂਚੀ ਰੈਫਰ ਕਰ ਦਿਤਾ। ਸਾਰਿਆਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। 

ਇਸ ਹਾਦਸੇ ਬਾਰੇ ਗੱਲ ਕਰਦਿਆਂ ਮਹੂਆ ਮਾਜੀ ਦੇ ਪੁੱਤਰ ਸੋਮਬੀਤ ਮਾਜੀ ਨੇ ਦਸਿਆ ਕਿ ਕਾਰ ਵਿਚ ਉਸ ਦੀ ਮਾਂ ਮਹੂਆ ਮਾਜੀ, ਪਤਨੀ ਅਤੇ ਡਰਾਈਵਰ ਉਸ ਦੇ ਨਾਲ ਸਨ। ਸੋਮਵਿਤ ਨੇ ਦਸਿਆ ਕਿ ਉਹ ਕਾਰ ਚਲਾ ਰਿਹਾ ਸੀ। ਕਾਰ ਚਲਾਉਂਦੇ ਸਮੇਂ ਸੋਮਬੀਤ ਨੂੰ ਅਚਾਨਕ ਨੀਂਦ ਆ ਗਈ। ਇਸ ਦੌਰਾਨ ਉਨ੍ਹਾਂ ਦੀ ਕਾਰ ਇਕ ਟਰੱਕ ਨਾਲ ਟਕਰਾ ਗਈ ਅਤੇ ਹਾਦਸਾ ਵਾਪਰ ਗਿਆ। ਉਸ ਨੇ ਦਸਿਆ ਕਿ ਉਸ ਦੀ ਮਾਂ ਮਹੂਆ ਮਾਜੀ ਦੇ ਹੱਥ ’ਤੇ ਸੱਟ ਲੱਗ ਗਈ ਹੈ। ਡਾਕਟਰਾਂ ਅਨੁਸਾਰ ਮਹੂਆ ਮਾਜੀ ਦੇ ਹੱਥ ਵਿੱਚ ਫਰੈਕਚਰ ਹੋਇਆ ਹੈ।

(For more news apart from Maha Kumbh Latest News, stay tuned to Rozana Spokesman)

SHARE ARTICLE

ਏਜੰਸੀ

Advertisement

"ਜੇ ਮੈਂ ਪ੍ਰੋਡਿਊਸਰ ਹੁੰਦਾ ਮੈਂ 'PUNJAB 95' ਚਲਾ ਦੇਣੀ ਸੀ', ਦਿਲਜੀਤ ਦੋਸਾਂਝ ਦੇ ਦਿਲ ਦੇ ਫੁੱਟੇ ਜਜ਼ਬਾਤ "

19 Oct 2025 3:06 PM

ਜਿਗਰੀ ਯਾਰ ਰਾਜਵੀਰ ਜਵੰਦਾ ਦੀ ਅੰਤਮ ਅਰਦਾਸ 'ਚ ਰੋ ਪਿਆ ਰੇਸ਼ਮ ਅਨਮੋਲ

18 Oct 2025 3:17 PM

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM

Rajvir Jawanda daughter very emotional & touching speech on antim ardaas of Rajvir Jawanda

17 Oct 2025 3:17 PM

2 ਭੈਣਾਂ ਨੂੰ ਕੁਚਲਿਆ Thar ਨੇ, ਇਕ ਦੀ ਹੋਈ ਮੌਤ | Chd Thar News

16 Oct 2025 3:10 PM
Advertisement