ਡੈਟਾ ਲੀਕ ਮਾਮਲਾ : ਭਾਜਪਾ ਦੇ ਹਮਲੇ ਮਗਰੋਂ ਕਾਂਗਰਸ ਨੇ ਪਲੇਅ ਸਟੋਰ ਤੋਂ ਅਪਣਾ 'ਐਪ'
Published : Mar 26, 2018, 1:48 pm IST
Updated : Mar 26, 2018, 3:33 pm IST
SHARE ARTICLE
Congress Deletes Official Mobile Application After BJP Allegation
Congress Deletes Official Mobile Application After BJP Allegation

ਹੁਣ ਭਾਜਪਾ ਨੇ ਵੀ ਰਾਹੁਲ ਗਾਂਧੀ ਵਲੋਂ ਨਮੋ ਐਪ 'ਤੇ ਲਗਾਏ ਗਏ ਡੈਟਾ ਸ਼ੇਅਰਿੰਗ ਦੇ ਦੋਸ਼ਾਂ ਦਾ ਜਵਾਬ ਦਿਤਾ ਹੈ। ਭਾਜਪਾ ਦੇ ਆਈਟੀ ਸੈੱਲ ਦੇ ਮੁਖੀ ਅਮਿਤ ਮਾਲਵੀਆ

ਨਵੀਂ ਦਿੱਲੀ : ਹੁਣ ਭਾਜਪਾ ਨੇ ਵੀ ਰਾਹੁਲ ਗਾਂਧੀ ਵਲੋਂ ਨਮੋ ਐਪ 'ਤੇ ਲਗਾਏ ਗਏ ਡੈਟਾ ਸ਼ੇਅਰਿੰਗ ਦੇ ਦੋਸ਼ਾਂ ਦਾ ਜਵਾਬ ਦਿਤਾ ਹੈ। ਭਾਜਪਾ ਦੇ ਆਈਟੀ ਸੈੱਲ ਦੇ ਮੁਖੀ ਅਮਿਤ ਮਾਲਵੀਆ ਨੇ ਦੋਸ਼ ਲਗਾਇਆ ਹੈ ਕਿ ਰਾਹੁਲ ਗਾਂਧੀ ਦੀ ਪਾਰਟੀ ਦਾ ਐਪ ਲੋਕਾਂ ਦੀ ਇਜਾਜ਼ਤ ਤੋਂ ਬਿਨਾ ਉਨ੍ਹਾਂ ਦਾ ਡਾਟਾ ਸਿੰਗਾਪੁਰ ਦੀ ਫ਼ਰਮ ਨਾਲ ਸ਼ੇਅਰ ਕਰ ਰਿਹਾ ਹੈ। ਭਾਜਪਾ ਦੇ ਇਸ ਪਲਟਵਾਰ ਤੋਂ ਬਾਅਦ ਕਾਂਗਰਸ ਨੇ ਪਲੇਅ ਸਟੋਰ ਤੋਂ ਆਪਣਾ ਐਪ ਹਟਾ ਦਿਤਾ ਹੈ।

Congress Deletes Official Mobile Application After BJP AllegationCongress Deletes Official Mobile Application After BJP Allegation

ਮਾਲਵੀਆ ਨੇ ਆਪਣੇ ਟਵਿੱਟਰ ਹੈਂਡਲ 'ਤੇ ਇਕ ਤਸਵੀਰ ਸ਼ੇਅਰ ਕੀਤੀ ਹੈ, ਜਿਸ ਵਿਚ ਉਨ੍ਹਾਂ ਨੇ ਸਾਈਟ ਦਾ ਡਿਸਕਲੇਮਰ ਸ਼ੇਅਰ ਕਰਦੇ ਹੋਏ ਕਾਂਗਰਸ 'ਤੇ ਲੋਕਾਂ ਦਾ ਡੈਟਾ ਥਰਡ ਪਾਰਟੀ ਨਾਲ ਸ਼ੇਅਰ ਦੀ ਗੱਲ ਮੰਨਣ ਨੂੰ ਲੈ ਕੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਆਖਿਆ ਕਿ ਆਖ਼ਰ ਕਾਂਗਰਸ ਕੀ ਲੁਕਾ ਰਹੀ ਹੈ। 

Congress Deletes Official Mobile Application After BJP AllegationCongress Deletes Official Mobile Application After BJP Allegation

ਉਨ੍ਹਾਂ ਟਵੀਟ ਵਿਚ ਲਿਖਿਆ ਕਿ ਰਾਹੁਲ ਗਾਂਧੀ ਨੇ ਅਪਣੇ ਟਵਿੱਟਰ ਪੇਜ਼ 'ਤੇ ਲਿਖਿਆ #DeleteNaMoApp। ਇਸ ਤੋਂ ਬਾਅਦ ਕਾਂਗਰਸ ਨੇ ਐਪ ਸਟੋਰ ਤੋਂ ਅਪਣਾ ਹੀ ਐਪ ਹਟਾ ਦਿਤਾ। ਉਨ੍ਹਾਂ ਪੁੱਛਿਆ ਕਿ ਆ਼ਖਰ ਕਾਂਗਰਸ ਕੀ ਲੁਕਾ ਰਹੀ ਹੈ। ਮਾਲਵੀ ਨੇ ਅਪਣੇ ਟਵੀਟ ਵਿਚ ਲਿਖਿਆ ''Hi! ਮੇਰਾ ਨਾਂਅ ਰਾਹੁਲ ਗਾਂਧੀ ਹੈ, ਮੈਂ ਦੇਸ਼ ਦੀ ਸਭ ਤੋਂ ਪੁਰਾਣੀ ਰਾਜਨੀਤਕ ਪਾਰਟੀ ਦਾ ਪ੍ਰਧਾਨ ਹਾਂ। ਜਦੋਂ ਸਾਡੇ ਅਧਿਕਾਰਕ ਐਪ ਨੂੰ ਸਾਈਨ ਅਪ ਕਰੋਗੇ ਤਾਂ ਅਸੀਂ ਤੁਹਾਡੇ ਨਾਲ ਜੁੜਿਆ ਪੂਰਾ ਡੈਟਾ ਸਿੰਗਾਪੁਰ ਦੇ ਦੋਸਤਾਂ ਨੂੰ ਦੇ ਦੇਵਾਂਗੇ।''

Congress Deletes Official Mobile Application After BJP AllegationCongress Deletes Official Mobile Application After BJP Allegation

ਇਕ ਹੋਰ ਟਵੀਟ ਵਿਚ ਉਨ੍ਹਾਂ ਲਿਖਿਆ ਕਿ ਕਾਂਗਰਸ ਨੂੰ ਇਸ ਗੱਲ ਦੇ ਲਈ ਪੂਰੇ ਅੰਕ ਜਿਸ ਵਿਚ ਉਸ ਨੇ ਪਹਿਲਾਂ ਤੋਂ ਕਿਹਾ ਹੈ ਕਿ ਉਹ ਯੂਜ਼ਰ ਦੀ ਇਜਾਜ਼ਤ ਤੋਂ ਬਿਨਾਂ ਉਸ ਦੀ ਜਾਣਕਾਰੀ ਕਿਸੇ ਨੂੰ ਵੀ ਦੇ ਸਕਦੀ ਹੈ, ਚਾਹੇ ਉਹ ਅਣਜਾਣੇ ਵੇਂਜਰਸ ਹੋਣ ਜਾਂ ਵਾਲੰਟੀਅਰਜ਼। ਮਾਲਵੀਆ ਨੇ ਇਕ ਹੋਰ ਟਵੀਟ ਵਿਚ ਦੋਸ਼ ਲਗਾਇਆ ਕਿ 'ਜਦੋਂ ਕਾਂਗਰਸ ਕਹਿੰਦੀ ਹੈ ਕਿ ਉਹ ਅਪਣਾ ਡੈਟਾ ਲਾਈਕ ਮਾਈਂਡਡ ਗਰੁੱਪਸ ਦੇ ਨਾਲ ਸ਼ੇਅਰ ਕਰੇਗੀ ਤਾਂ ਇਸ ਦੇ ਪ੍ਰਭਾਵ ਗੰਭੀਰ ਹੋ ਸਕਦੇ ਹਨ। ਇਨ੍ਹਾਂ ਵਿਚ ਮਾਓਵਾਦੀਆਂ ਦੇ ਇਲਾਵਾ ਪੱਥਰਬਾਜ਼, ਭਾਰਤ ਦੇ ਟੁਕੜੇ ਗੈਂਗ, ਚੀਨੀ ਦੂਤਾਵਾਸ ਤੋਂ ਇਲਾਵਾ ਕੈਂਬ੍ਰਿਜ਼ ਏਨਾਲਿਟਿਕਾ ਵੀ ਹੋ ਸਕਦੇ ਹਨ।'

Congress Deletes Official Mobile Application After BJP AllegationCongress Deletes Official Mobile Application After BJP Allegation

ਦਸ ਦਈਏ ਕਿ ਇਸ ਤੋਂ ਪਹਿਲਾਂ ਐਤਵਾਰ ਨੂੰ ਰਾਹੁਲ ਗਾਂਧੀ ਨੇ ਟਵੀਟ ਕਰ ਕੇ ਲਿਖਿਆ ਸੀ ਕਿ ਮੇਰਾ ਨਾਂਅ ਨਰਿੰਦਰ ਮੋਦੀ ਹੈ। ਮੈਂ ਭਾਰਤ ਦਾ ਪ੍ਰਧਾਨ ਮੰਤਰੀ ਹਾਂ। ਜਦੋਂ ਤੁਸੀਂ ਮੇਰੇ ਐਪ ਦੇ ਲਈ ਸਾਈਟ ਅਪ ਕਰੋਗੇ ਤਾਂ ਮੈਂ ਤੁਹਾਡਾ ਸਾਰਾ ਡੈਟਾ ਅਮਰੀਕੀ ਕੰਪਨੀਆਂ ਦੇ ਦੋਸਤਾਂ ਨੂੰ ਦੇਵਾਂਗਾ।

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement