ਪੱਤਰਕਾਰ ਕਤਲ ਮਾਮਲਾ : ਆਰਾ ਦੀ ਸਾਬਕਾ ਪ੍ਰਧਾਨ ਦਾ ਪਤੀ ਗ੍ਰਿਫ਼ਤਾਰ
Published : Mar 26, 2018, 1:04 pm IST
Updated : Mar 26, 2018, 1:04 pm IST
SHARE ARTICLE
Two Journalists allegedly killed Ara Bihar
Two Journalists allegedly killed Ara Bihar

ਜਦੋਂ ਕਿਸੇ ਸੂਬੇ ਵਿਚ ਹਿੰਸਾ ਦਾ ਬੋਲਬਾਲਾ ਹੁੰਦਾ ਹੈ ਤਾਂ ਲੋਕ ਬਿਹਾਰ ਦੀ ਉਦਾਹਰਨ ਦਿੰਦੇ ਸਨ ਪਰ ਪਿਛਲੇ ਕੁੱਝ ਸਮੇਂ ਤੋਂ ਬਿਹਾਰ ਦੇ ਹਾਲਾਤ ਬਦਲ ਗਏ ਸਨ।

ਆਰਾ (ਬਿਹਾਰ) : ਜਦੋਂ ਕਿਸੇ ਸੂਬੇ ਵਿਚ ਹਿੰਸਾ ਦਾ ਬੋਲਬਾਲਾ ਹੁੰਦਾ ਹੈ ਤਾਂ ਲੋਕ ਬਿਹਾਰ ਦੀ ਉਦਾਹਰਨ ਦਿੰਦੇ ਸਨ ਪਰ ਪਿਛਲੇ ਕੁੱਝ ਸਮੇਂ ਤੋਂ ਬਿਹਾਰ ਦੇ ਹਾਲਾਤ ਬਦਲ ਗਏ ਸਨ। ਹੁਣ ਲਗਦਾ ਹੈ ਕਿ ਬਿਹਾਰ ਪਹਿਲਾਂ ਵਾਲਾ ਬਿਹਾਰ ਬਣਦਾ ਜਾ ਰਿਹਾ ਹੈ ਕਿਉਂਕਿ ਆਏ ਦਿਨ ਕੁੱਝ ਨਾ ਕੁੱਝ ਅਜਿਹੇ ਵਾਕੇ ਹੁੰਦੇ ਹਨ, ਜਿਸ ਨਾਲ ਮੁਜ਼ਰਮ ਕਾਨੂੰਨ ਨੂੰ ਅੰਗੂਠਾ ਦਿਖਾ ਕੇ ਸ਼ਰ੍ਹੇਆਮ ਘੁੰਮ ਰਹੇ ਹੁੰਦੇ ਹਨ। 

Two Journalists allegedly killed Ara BiharTwo Journalists allegedly killed Ara Bihar

ਪਿਛਲੇ ਦਿਨੀਂ ਭਾਗਲਪੁਰ ਹਿੰਸਾ ਹੋਈ, ਜਿਸ ਵਿਚ ਕੇਂਦਰੀ ਮੰਤਰੀ ਅਸ਼ਵਨੀ ਚੌਬੇ ਦਾ ਬੇਟਾ ਦੋਸ਼ੀ ਪਾਇਆ ਗਿਆ, ਜਿਸ ਵਿਰੁਧ ਵਾਰੰਟ ਵੀ ਜਾਰੀ ਹੋਏ ਪਰ ਉਹ ਅਜੇ ਵੀ ਸੜਕਾਂ 'ਤੇ ਤਲਵਾਰਾਂ ਲੈ ਕੇ ਘੁੰਮ ਰਿਹਾ ਹੈ। ਅਜੇ ਇਨ੍ਹਾਂ ਖ਼ਬਰਾਂ ਦਾ ਸਿਆਹੀ ਸੁੱਕੀ ਵੀ ਨਹੀਂ ਸੀ ਕਿ ਪਿਛਲੀ ਰਾਤ ਰਾਮਨੌਮੀ ਦੇ ਜਲੂਸ ਸਮੇਂ ਹਿੰਸਾ ਹੋ ਗਈ। ਇਸ ਦੇ ਨਾਲ ਹੀ ਇਕ ਅਖ਼ੌਤੀ ਆਗੂ ਦਾ ਭੇਤ ਖੋਲ੍ਹਣ ਵਾਲੇ ਪੱਤਰਕਾਰਾਂ ਨੂੰ ਕਤਲ ਕਰ ਦਿਤਾ ਗਿਆ। ਇਸ ਵਿਚ ਆਰਾ ਦੀ ਇਕ ਮਹਿਲਾ ਆਗੂ ਦੇ ਪਤੀ ਹਰਸੂ ਮੀਆਂ ਦਾ ਹੱਥ ਦਸਿਆ ਜਾ ਰਿਹਾ ਹੈ, ਜਿਸ ਨੂੰ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ ਹੈ। 

Two Journalists allegedly killed Ara BiharTwo Journalists allegedly killed Ara Bihar

ਦਰਅਸਲ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਇਕ ਅਖ਼ਬਾਰ ਅਤੇ ਇਕ ਮੈਗਜ਼ੀਨ ਦਾ ਪੱਤਰਕਾਰ ਅਪਣੀ ਗੱਡੀ ਵਿਚ ਆ ਰਹੇ ਸਨ ਤਾਂ ਆਗੂ ਦੇ ਬੇਟੇ ਨੇ ਇਨ੍ਹਾਂ ਪੱਤਰਕਾਰਾਂ ਦੀ ਗੱਡੀ 'ਤੇ ਕੋਈ ਭਾਰੀ ਵਾਹਨ ਚੜ੍ਹਾ ਦਿਤਾ। ਉਹ ਇਥੇ ਹੀ ਨਹੀਂ ਰੁਕੇ, ਉਨ੍ਹਾਂ ਨੇ ਸਬੂਤ ਮਿਟਾਉਣ ਦੇ ਮਨਸ਼ੇ ਨਾਲ ਗੱਡੀ ਨੂੰ ਵੀ ਅੱਗ ਲਗਾ ਦਿਤੀ। ਹਰਸੂ ਮੀਆਂ ਦੀ ਗ੍ਰਿਫ਼ਤਾਰੀ ਸਬੰਧੀ ਜ਼ੋਨ ਦੇ ਆਈਜੀ ਐਨ ਐਚ ਖ਼ਾਨ ਨੇ ਪੁਸ਼ਟੀ ਕਰ ਦਿਤੀ ਹੈ। ਉਨ੍ਹਾਂ ਦਸਿਆ ਕਿ ਪੱਤਰਕਾਰਾਂ ਦੀ ਮੌਤ ਦੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਬਕਾਇਦਾ ਐਸਆਈਟੀ ਦਾ ਗਠਨ ਕੀਤਾ ਗਿਆ ਹੈ। ਇਸ ਵਿਚ ਐਸਡੀਪੀਓ ਆਰਾ, ਇੰਸਪੈਕਟਰ ਅਗਿਆਮ, ਐਸਐਚਓ ਗਦਨੀ ਅਤੇ ਚਰਪੋਖਰੀ, ਤਰਾਰੀ ਅਤੇ ਡੀਆਈਯੂ ਇੰਚਾਰਜ ਸ਼ਾਮਲ ਕੀਤੇ ਗਏ ਹਨ। 

Two Journalists allegedly killed Ara BiharTwo Journalists allegedly killed Ara Bihar

ਪੂਰੇ ਅਪਰੇਸ਼ਨ ਦੀ ਨਿਗਰਾਨੀ ਕਰ ਰਹੇ ਜ਼ੋਨਲ ਆਈਜੀ ਨਈਅਰ ਹਸਨੈਨ ਖ਼ਾਨ ਨੇ ਦਸਿਆ ਕਿ ਕਥਿਤ ਦੋਸ਼ੀਆਂ ਵਿਰੁਧ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਦਸਿਆ ਕਿ ਮੁਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਉਕਤ ਆਗੂ ਅਤੇ ਪੱਤਰਕਾਰਾਂ ਵਿਚਕਾਰ ਕਿਸੇ ਮਾਮਲੇ ਨੂੰ ਲੈ ਕੇ ਵਿਵਾਦ ਹੋਇਆ ਸੀ, ਜਿਸ ਕਾਰਨ ਇਹ ਵਾਰਦਾਤ ਹੋਈ। ਦਸਣਯੋਗ ਹੈ ਕਿ ਸਥਾਨਕ ਲੋਕਾਂ ਨੇ ਪੱਤਰਕਾਰਾਂ ਦੀ ਮੌਤ ਦੇ ਵਿਰੁਧ ਪ੍ਰਦਰਸ਼ਨ ਕਰਦਿਆਂ ਸੜਕ ਜਾਮ ਕਰ ਦਿਤੀ, ਜਿਨ੍ਹਾਂ ਨੂੰ ਖਦੇੜਨ ਲਈ ਪੁਲਿਸ ਨੂੰ ਲਾਠੀਚਾਰਜ ਕਰਨਾ ਪਿਆ। 

Location: India, Bihar, Patna

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM
Advertisement