ਹੁਰੀਅਤ ਨੇਤਾਵਾਂ ਦੀ ਸੰਪੱਤੀ ’ਤੇ ਹੁਣ ਸਰਕਾਰ ਕਰੇਗੀ ਕਾਰਵਾਈ: ਟੇਰਰ ਫੰਡਿੰਗ
Published : Mar 26, 2019, 4:00 pm IST
Updated : Mar 26, 2019, 4:00 pm IST
SHARE ARTICLE
Government to Act On Properties of Hurriyat leaders Regarding Terror Funding
Government to Act On Properties of Hurriyat leaders Regarding Terror Funding

ਇਸ ਮਾਮਲੇ ਵਿਚ ਸ਼ਾਮਲ ਸਾਰੇ ਹੁਰੀਅਤ ਨੇਤਾਵਾਂ ਦੀ ਸੰਪੱਤੀ ਹੁਣ ਜ਼ਬਤ ਕੀਤੀ ਜਾਵੇਗੀ।

ਨਵੀ ਦਿੱਲੀ: ਟੇਰਰ ਫੰਡਿੰਗ ਮਾਮਲੇ ਵਿਚ ਵੱਡੀ ਕਾਰਵਾਈ ਕਰਦੇ ਹੋਏ ਸਰਕਾਰ ਨੇ ਹੁਰੀਅਤ ਨੇਤਾਵਾਂ ਦੀ ਸੰਪੱਤੀ ਜ਼ਬਤ ਕਰਨ ਦਾ ਫੈਸਲਾ ਕੀਤਾ ਹੈ। ਲਸ਼ਕਰ ਦੇ ਮਾਲਿਕ ਹਾਫ਼ਿਜ਼ ਸਈਦ ਦੇ ਪੈਸਿਆਂ ਨਾਲ ਬਣਾਈ ਗਈ ਹੁਰੀਅਤ ਨੇਤਾਵਾਂ ਦੀ ਸੰਪੱਤੀ ਜ਼ਬਤ ਕੀਤੀ ਜਾਵੇਗੀ। ਟੇਰਰ ਫੰਡਿੰਗ ਮਾਮਲੇ ਵਿਚ ਸ਼ਾਮਲ ਹੁਰੀਅਤ ਦੇ 11 ਨੇਤਾ ਸਰਕਾਰ ਦੇ ਨਿਸ਼ਾਨੇ ’ਤੇ ਹਨ। ਇਹਨਾਂ ਨੇਤਾਵਾਂ ਤੇ ਅਤਿਵਾਦ ਦੀ ਫੰਡਿੰਗ ਦੇ ਜ਼ਰੀਏ ਕਰੋੜਾਂ ਦੀ ਸੰਪੱਤੀ ਬਣਾਉਣ ਦਾ ਅਰੋਪ ਹੈ। ਉਸ ਵਿਚ ਹੁਰੀਅਤ ਨੇਤਾ ਸਈਅਦ ਅਲੀ ਸ਼ਾਹ ਗਿਲਾਨੀ ਦੇ ਜਵਾਈ ਦਾ ਵੀ ਨਾਮ ਸ਼ਾਮਲ ਹੈ।

ਲਸ਼ਕਰ ਦੇ ਮਾਲਿਕ ਸਈਅਦ ਦੇ ਪੈਸੇ ਤੋਂ ਬਣਾਈ ਗਈ ਹੁਰੀਅਤ ਨੇਤਾਵਾਂ ਦੀ ਸੰਪੱਤੀ ’ਤੇ ਸਰਕਾਰ ਸ਼ਿਕੰਜਾ ਕਸਣ ਜਾ ਰਹੀ ਹੈ। ਇਸ ਮਾਮਲੇ ਵਿਚ ਸ਼ਾਮਲ ਸਾਰੇ ਹੁਰੀਅਤ ਨੇਤਾਵਾਂ ਦੀ ਸੰਪੱਤੀ ਹੁਣ ਜ਼ਬਤ ਕੀਤੀ ਜਾਵੇਗੀ। ਆਈਐਸਆਈ ਅਤੇ ਪਾਕਿਸਤਾਨ ਹਾਈ ਕਮੀਸ਼ਨ ਦਿੱਲੀ ਦੇ ਅਧਿਕਾਰੀਆਂ ਦੇ ਜ਼ਰੀਏ ਦੁਬਈ ਫੰਡਿੰਗ ਦੇ ਮਾਧਿਅਮ ਨਾਲ ਅਤਿਵਾਦ ਦੀ ਫੰਡਿੰਗ ਕੀਤੀ ਗਈ।

PPerSyed Ali Shah Gilani 

ਸਈਅਦ ਅਲੀ ਸ਼ਾਹ ਗਿਲਾਨੀ ਦੇ ਜਵਾਈ ਅਲਤਾਫ ਫੰਟੂਸ਼, ਨਈਮ ਅਹਿਮਦ ਖ਼ਾਨ, ਫ਼ਾਰੂਖ ਅਹਿਮਦ ਡਾਰ ਉਰਫ ਬਿੱਟੂ ਕਰਟੇ, ਸ਼ਹੀਦੁਲ ਇਸਲਾਮ, ਪਾਕਿ ਵਿਚ ਮੌਜੂਦ ਹਿਜ਼ਬੁਲ ਚੀਫ ਸਈਅਦ, ਅਕਬਰ ਖੰਡੀ, ਰਾਜਾ ਮੈਹਜ਼ੂਦੀਨ, ਪੀਰ ਸੈਫੁੱਲਾ, ਜ਼ਹੂਰ ਅਹਿਮਦ ਵਤਾਲੀ ਸਮੇਤ 11 ਅਲਗਾਵਾਦਿਆਂ ਦੀ ਸੰਪੱਤੀ ਜ਼ਬਤ ਹੋਵੇਗੀ। ਸਈਅਦ ਅਲੀ ਸ਼ਾਹ ਗਿਲਾਨੀ ਦੇ ਜਵਾਈ ਦੀ ਹਾਊਸ ਨੰ. 119 ਐਚਆਈਜੀ ਗ੍ਰੀਨ ਪਾਰਕ ਬੇਮਿਨਾ ਰੋਡ ਦੀ ਸੰਪੱਤੀ ਵੀ ਜ਼ਬਤ ਹੋਵੇਗੀ। ਪਾਕਿਸਤਾਨ ਦੀ ਫੰਡਿੰਗ ਤੋਂ ਹੁਰੀਅਤ ਨੇਤਾਵਾਂ ਨੇ ਇਹ ਸੰਪੱਤੀ ਤਿਆਰ ਕੀਤੀ ਗਈ ਹੈ। 

sSyed Ali Shah Gilani
ਸ਼ਹੀਦੁਲ ਇਸਲਾਮ ਦੀ ਮਜੀਬ ਬਾਗ, ਸ਼੍ਰੀਨਗਰ ਦੀ ਸੰਪੱਤੀ, ਫ਼ਾਰੁਖ ਅਹਿਮਦ ਡਾਰ ਉਰਫ ਬਿੱਟੂ ਕਰਾਟੇ ਦੀ ਨਸੀਮ ਬਾਗ ਦੀ ਸੰਪੱਤੀ, ਨਈਮ ਅਹਿਮਦ ਖ਼ਾਨ ਦੀ ਇਬਰਾਹਿਮ ਕਾਲੋਨੀ, ਸ਼੍ਰੀਨਗਰ ਵਿਚ ਮੌਜੂਦ ਸੰਪੱਤੀ ਜ਼ਬਤ ਹੋਵੇਗੀ। ਮੁਹੰਮਦ ਅਕਬਰ ਖੰਡੀ ਦੀ ਮਲੋਰਾ, ਇਸਲਾਮ ਉਲ ਬਾਨਾ ਦੀ ਸੰਪੱਤੀ, ਰਾਜਾ ਮੇਹਰਾਜੂਦੀਨ ਕਲਵਲ ਦੀ ਹਮਜ਼ਾ ਕਾਲੋਨੀ ਨਵਗਾਂਓ ਦੀ ਸੰਪੱਤੀ, ਹਵਾਲਾ ਡੀਲਰ ਅਤੇ ਵਪਾਰੀ ਜ਼ਹੂਰ ਵਤਾਲੀ ਦੀ ਸੰਪੱਤੀ ਸਰਕਾਰ ਜ਼ਬਤ ਕਰੇਗੀ।

ਦੱਸਣਯੋਗ ਹੈ ਕਿ ਟੇਰਰ ਫੰਡਿੰਗ ਦੇ ਮਾਮਲੇ ਵਿਚ ਨੈਸ਼ਨਲ ਇੰਨਵੈਸਟੀਗੇਸ਼ਨ ਏਜੰਸੀ ਜੰਮੂ-ਕਸ਼ਮੀਰ ਦੇ ਵੱਖਵਾਦੀ ਨੇਤਾ ਸਈਅਦ ਅਲੀ ਸ਼ਾਹ ਗਿਲਾਨੀ ਦੇ ਪੁੱਤਰ ਨਸੀਮ ਗਿਲਾਨੀ ਅਤੇ ਮੀਰਵਾਇਜ ਉਮਰ ਫਾਰੁਕ ਤੋਂ ਪਹਿਲਾਂ ਪੁਛਗਿਛ ਵੀ ਕਰ ਚੁੱਕੀ ਹੈ। ਗ੍ਰਹਿ ਮੰਤਰਾਲੇ ਦੇ ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਹੁਰੀਅਤ ਅਤੇ ਵੱਖਵਾਦੀ ਨੇਤਾਵਾਂ ਤੇ ਸਰਕਾਰ ਨੇ ਸ਼ਿਕੰਜਾ ਕਸਣ ਦਾ ਪਹਿਲਾਂ ਤਿਆਰ ਕਰ ਲਿਆ ਹੈ। ਦੱਸ ਦਈਏ ਕਿ ਕਸ਼ਮੀਰ ਘਾਟੀ ਵਿਚ ਅਤਿਵਾਦ ’ਤੇ ਠੱਲ ਪਾਉਣ ਲਈ ਸਰਕਾਰ ਵੱਲੋਂ ਪੂਰੀ ਤਿਆਰੀ ਕੀਤੀ ਜਾ ਰਹੀ ਹੈ।                                                                            

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM

Deadly Chinese Dor Kite String: ਹਾਏ ਮੇਰਾ ਤਰਨਜੋਤ,China Dor ਨੇ ਰੋਲ ਦਿੱਤਾ ਮਾਂ ਦਾ ਇਕਲੌਤਾ ਪੁੱਤ

25 Jan 2026 2:08 PM

ਲਈ ਖਰੀਦੀ ਲਾਟਰੀ 10 ਲੱਖ ਦੀ ਨਿਕਲੀ, ਲੁਧਿਆਣਾ ਤੋਂ ਲੈ ਕੇ ਆਇਆ ਸੀ ਸਾਲਾ

23 Jan 2026 3:09 PM

ਤੇਜ਼ ਹਨ੍ਹੇਰੀ ਕਾਰਨ ਡਿੱਗਿਆ ਵੱਡਾ ਦਰੱਖਤ, ਬੁਲੇਟ ਵਾਲੇ ਦੀ ਮਸਾਂ ਬਚੀ ਜਾਨ

23 Jan 2026 3:08 PM

ਜਾਣੋ 10 ਕਰੋੜ ਦੀ ਲਾਟਰੀ ਜਿੱਤਣ ਵਾਲੇ ਇਸ ਸ਼ਖਸ ਨੂੰ ਮਿਲਣਗੇ ਕਿੰਨੇ ਰੁਪਏ

22 Jan 2026 3:38 PM
Advertisement