ਲੜਕੀ ਨੂੰ ਕੋਰੋਨਾ ਕਹਿ ਕੇ ਮੂੰਹ ‘ਤੇ ਥੁੱਕਣ ਵਾਲਾ ਵਿਅਕਤੀ ਗ੍ਰਿਫ਼ਤਾਰ
Published : Mar 26, 2020, 11:17 am IST
Updated : Apr 9, 2020, 8:07 pm IST
SHARE ARTICLE
Photo
Photo

ਜਦੋਂ ਦੇਸ਼ ਪ੍ਰਧਾਨ ਮੰਤਰੀ ਦੀ ਕੋਰੋਨਾ ਵਾਇਰਸ ਖਿਲਾਫ ਅਪੀਲ ਉੱਤੇ ਕਰਫਿਊ ਦੀ ਪਾਲਣਾ ਕਰ ਰਿਹਾ ਸੀ, ਇਸ ਸਮੇਂ ਦੌਰਾਨ ਇਕ ਵਿਅਕਤੀ ਨੇ ਬਹੁਤ ਹੀ ਘਟੀਆ ਹਰਕਤ ਕੀਤੀ।

ਨਵੀਂ ਦਿੱਲੀ: 22 ਮਾਰਚ ਨੂੰ ਜਦੋਂ ਦੇਸ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕੋਰੋਨਾ ਵਾਇਰਸ ਖਿਲਾਫ ਅਪੀਲ ਉੱਤੇ ਕਰਫਿਊ ਦੀ ਪਾਲਣਾ ਕਰ ਰਿਹਾ ਸੀ, ਇਸ ਸਮੇਂ ਦੌਰਾਨ ਇਕ ਵਿਅਕਤੀ ਨੇ ਬਹੁਤ ਹੀ ਘਟੀਆ ਹਰਕਤ ਕੀਤੀ। ਦਿੱਲੀ ਪੁਲਿਸ ਅਨੁਸਾਰ ਇਹ ਵਿਅਕਤੀ ਆਪਣੀ ਸਕੂਟੀ ਤੋਂ ਜਾ ਰਿਹਾ ਸੀ। ਉਸੇ ਸਮੇਂ ਉਸ ਨੇ ਇਕ ਲੜਕੀ ਕੋਲ ਜਾ ਕੇ ਸਕੂਟੀ ਹੌਲੀ ਕੀਤੀ ਤੇ ਉਸ ਨੂੰ ਕੋਰੋਨਾ ਕਹਿ ਕੇ ਉਸ ਦੇ ਮੂੰਹ ‘ਤੇ ਥੁੱਕਿਆ।

ਇਸ ਸਬੰਧੀ ਪੀੜਤ ਲੜਕੀ ਨੇ ਮੁਖਰਜੀ ਨਗਰ ਥਾਣੇ ਵਿਚ ਆਈਪੀਸੀ ਦੀ ਧਾਰਾ 509 ਅਧੀਨ ਕੇਸ ਦਰਜ ਕਰਵਾਇਆ ਸੀ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਦੋਸ਼ੀ ਗੌਰਵ ਵੋਹਰਾ ਨੂੰ ਇਲਾਕੇ ਵਿਚ ਲੱਗੇ ਸੀਸੀਟੀਵੀ ਕੈਮਰੇ ਦੇ ਅਧਾਰ ‘ਤੇ ਗ੍ਰਿਫਤਾਰ ਕੀਤਾ ਹੈ। ਪੁਲਿਸ ਹੁਣ ਇਸ ਵਿਅਕਤੀ ਤੋਂ ਪੁੱਛਗਿੱਛ ਕਰ ਰਹੀ ਹੈ।

ਪੁਲਿਸ ਨੇ ਦੱਸਿਆ ਕਿ ਇਹ ਘਟਨਾ ਵਿਜੇ ਨਗਰ ਦੀ ਹੈ। ਕੇਸ ਦਰਜ ਹੋਣ ਤੋਂ ਬਾਅਦ ਇਲਾਕੇ ਦੀਆਂ ਸੀਸੀਟੀਵੀ ਫੁਟੇਜਾਂ ਦੀ ਜਾਂਚ ਲਈ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਗਿਆ ਸੀ। ਜਾਂਚ ਦੇ ਦੌਰਾਨ ਪੁਲਿਸ ਨੂੰ ਪਾਇਆ ਕਿ ਦੋਸ਼ੀ ਘਟਨਾ ਦੇ ਸਮੇਂ ਚਿੱਟੇ ਰੰਗ ਦੀ ਸਕੂਟੀ 'ਤੇ ਸਵਾਰ ਸੀ। ਗ੍ਰਿਫਤਾਰੀ ਸਮੇਂ ਵੀ ਦੋਸ਼ੀ ਗੌਰਵ ਵੋਹਰਾ ਉਸੇ ਸਕੂਟੀ 'ਤੇ ਸਵਾਰ ਸੀ।

ਪੁਲਿਸ ਅਨੁਸਾਰ ਮੁਲਜ਼ਮ ਵਿਆਹੁਤਾ ਹੈ ਅਤੇ ਉਸ ਦੇ ਦੋ ਬੱਚੇ ਹਨ ਅਤੇ ਉਹ ਆਨੰਦ ਪਰਬਤ ਵਿਚ ਇੱਕ ਨਿਜੀ ਕੰਪਨੀ ਵਿਚ ਕੰਮ ਕਰਦਾ ਹੈ। 40 ਸਾਲਾ ਗੌਰਵ ਵੋਹਰਾ ਮਾਡਲ ਟਾਊਨ ਦਾ ਵਸਨੀਕ ਹੈ। ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਘਟਨਾ ਵਿਚ ਵਰਤੀ ਗਈ ਸਕੂਟੀ ਵੀ ਬਰਾਮਦ ਕੀਤੀ ਹੈ।

ਦੱਸ ਦਈਏ ਕਿ ਪੀੜਤ ਲੜਕੀ ਮੁਖਰਜੀ ਨਗਰ ਵਿਚ ਕਿਰਾਏ ਦੇ ਮਕਾਨ ਵਿਚ ਰਹਿੰਦੀ ਹੈ ਅਤੇ ਇਕ ਕੋਚਿੰਗ ਸੈਂਟਰ ਵਿਚ ਪੜ੍ਹਦੀ ਹੈ। ਪੀੜਤ ਲੜਕੀ ਨੇ ਕਿਹਾ ਕਿ ਉਹ ਕਰਫਿਊ ਖਤਮ ਹੋਣ ਤੋਂ ਥੋੜ੍ਹੀ ਦੇਰ ਬਾਅਦ ਬਾਜ਼ਾਰ ਤੋਂ ਮੁਖਰਜੀ ਨਗਰ ਵੱਲ ਜਾ ਰਹੀ ਸੀ। ਇਸ ਸਮੇਂ ਦੌਰਾਨ ਦੋਸ਼ੀ ਉਸ ਦੇ ਨੇੜੇ ਆਏ ਅਤੇ ਉਸ ਨੇ ਉਸ ਨੂੰ ਕੋਰੋਨਾ ਕਹਿ ਕੇ ਬੁਲਾਇਆ ਅਤੇ ਉਸ ਦੇ ਚਿਹਰੇ ‘ਤੇ ਥੁੱਕਿਆ।

Location: India, Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕਿਸਾਨਾਂ ਨੇ ਚੱਕਾ ਕੀਤਾ ਜਾਮ, ਕੌਣ-ਕੌਣ ਹੋਇਆ ਪਰੇਸ਼ਾਨ ? ਗ੍ਰਿਫ਼ਤਾਰ ਕਿਸਾਨਾਂ ਦੀ ਰਿਹਾਈ ਲਈ ਹੋਰ ਤਿੱਖਾ ਹੋਵੇਗਾ ਸੰਘਰਸ਼

18 Apr 2024 10:50 AM

“ਚੰਨੀ ਜੀ ਤਾਂ ਕਦੇ ਬੱਕਰੀਆਂ ਚੋਣ ਲੱਗ ਪੈਂਦੇ ਆਂ.. ਕਦੇ ਸੱਪ ਫੜਨ ਲੱਗ ਪੈਂਦੇ ਆਂ ਤੇ ਕਦੇ ਸੁਦਾਮਾ ਬਣ ਜਾਂਦੇ ਆਂ..”

18 Apr 2024 9:43 AM

Sidhu Mossewala ਦੀ Mother Charan Kaur ਦੇ ਕੀਤੇ Fake Signature, ਮਾਮਲਾ ਭਖਿਆ, ਪੁਲਿਸ ਨੇ ਵੱਡੀ ਕਾਰਵਾਈ....

18 Apr 2024 9:28 AM

Big Breaking: ਪੰਜਾਬ ਭਾਜਪਾ 'ਚ ਵੱਡੀ ਬਗਾਵਤ! ਆਹ ਵੱਡੇ ਲੀਡਰ ਨੂੰ ਸੱਦ ਲਿਆ ਦਿੱਲੀ,ਚੰਡੀਗੜ੍ਹ ਬੈਠਕ ਬੇਸਿੱਟਾ,LIVE

17 Apr 2024 3:17 PM

'ਆਪ' ਦੀ ਸਿਆਸੀ ਰਾਜਧਾਨੀ 'ਚ ਕੌਣ ਕਿਸ 'ਤੇ ਭਾਰੀ ? ਸੰਗਰੂਰ ਤੋਂ ਮੌਜੂਦਾ ਸਾਂਸਦ ਮੁਕਾਬਲੇ ਮੰਤਰੀ ਕਾਂਗਰਸ ਨੇ ਸੁਖਪਾਲ..

17 Apr 2024 1:08 PM
Advertisement