ਕਾਂਗਰਸ ਸਰਕਾਰ ਬਣਨ ’ਤੇ ਬੇਰੁਜ਼ਗਾਰ ਨੌਜਵਾਨਾਂ ਨੂੰ ਮਿਲੇਗਾ ਰੁਜ਼ਗਾਰ- ਡਾ. ਮਨਮੋਹਨ ਸਿੰਘ
Published : Mar 26, 2021, 6:07 pm IST
Updated : Mar 26, 2021, 6:07 pm IST
SHARE ARTICLE
 Dr. Manmohan Singh
Dr. Manmohan Singh

ਹਰ ਘਰ ਨੂੰ 200 ਯੂਨਿਟ ਤੱਕ ਮੁਫਤ ਬਿਜਲੀ ਮਿਲੇਗੀ।

ਨਵੀਂ ਦਿੱਲੀ:ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਸ਼ੁੱਕਰਵਾਰ ਨੂੰ ਅਸਾਮ ਦੇ ਵੋਟਰਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੂੰ ਕੱਲ੍ਹ ਤੋਂ ਸ਼ੁਰੂ ਹੋ ਰਹੀਆਂ ਚੋਣਾਂ ਵਿੱਚ ਕਾਂਗਰਸ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਅਤੇ ਸੱਤਾ ਵਿੱਚ ਚੁਣੇ ਜਾਣ ‘ਤੇ ਨਾਗਰਿਕਤਾ ਸੋਧ ਐਕਟ ਲਾਗੂ ਨਾ ਕਰਨ ਦਾ ਵਾਅਦਾ ਕੀਤਾ। ਸਾਬਕਾ ਪ੍ਰਧਾਨ ਮੰਤਰੀ ਜਿਨ੍ਹਾਂ ਨੇ 1991 ਤੋਂ 2019 ਤੱਕ ਰਾਜ ਸਭਾ ਵਿੱਚ ਅਸਾਮ ਦੀ ਪ੍ਰਤੀਨਿਧਤਾ ਕੀਤੀ,ਨੇ ਕਿਹਾ ਕਿ ਅਸਲ ਵਿੱਚ ਕਾਂਗਰਸ ਸੀਏਏ ਨੂੰ ਰੱਦ ਕਰਨ ਲਈ ਕੰਮ ਕਰੇਗੀ।

Dr. Manmohan singh Dr. Manmohan singh“ਜੇ ਸੱਤਾ ਲਈ ਚੁਣੇ ਜਾਂਦੇ ਹਨ,ਤਾਂ ਕਾਂਗਰਸ ਨਾਗਰਿਕਤਾ ਸੋਧ ਕਾਨੂੰਨ ਨੂੰ ਲਾਗੂ ਨਹੀਂ ਕਰੇਗੀ। ਉਹ ਇਸ ਐਕਟ ਨੂੰ ਰੱਦ ਕਰਨ ਦੀ ਪੂਰੀ ਕੋਸ਼ਿਸ਼ ਵੀ ਕਰੇਗੀ,”ਸਿੰਘ ਨੇ ਕੱਲ੍ਹ ਆਸਾਮ ਵਿੱਚ ਚੋਣਾਂ ਦੇ ਪਹਿਲੇ ਪੜਾਅ ਦੀ ਪੂਰਵ ਸੰਧਿਆ ਮੌਕੇ ਕਾਂਗਰਸ ਵੱਲੋਂ ਜਾਰੀ ਇੱਕ ਵੀਡੀਓ ਰਿਕਾਰਡ ਕੀਤੇ ਸੰਦੇਸ਼ ਵਿੱਚ ਕਿਹਾ। ਉਨ੍ਹਾਂ ਕਿਹਾ ਕਿ ਪਾਰਟੀ ਨੇ ਵਾਅਦੇ ਲਾਗੂ ਕਰਨ ਲਈ ਲੋਕਾਂ ਦਾ ਮੈਨੀਫੈਸਟੋ ਪ੍ਰਕਾਸ਼ਤ ਕੀਤਾ ਸੀ ਜੋ ਅਮਲ ਵਿਚ ਵੀ ਲਾਗੂ ਕੀਤਾ ਜਾਵੇਗਾ ।

Dr. Manmohan singh Dr. Manmohan singhਸਾਬਕਾ ਪ੍ਰਧਾਨ ਮੰਤਰੀ ਨੇ ਪਾਰਟੀ ਨੂੰ ਵੋਟਾਂ ਮੰਗਦਿਆਂ ਕਿਹਾ ਕਿ ਪੰਜ ਲੱਖ ਬੇਰੁਜ਼ਗਾਰ ਨੌਜਵਾਨਾਂ ਨੂੰ ਜਨਤਕ ਖੇਤਰ ਵਿੱਚ ਨੌਕਰੀਆਂ ਦਿੱਤੀਆਂ ਜਾਣਗੀਆਂ। ਪੰਜ ਲੱਖ ਬੇਰੁਜ਼ਗਾਰ ਨੌਜਵਾਨਾਂ ਨੂੰ ਨਿਜੀ ਖੇਤਰ ਵਿੱਚ ਨੌਕਰੀਆਂ ਦਿੱਤੀਆਂ ਜਾਣਗੀਆਂ। ਚਾਹ ਦੇ ਪੌਦੇ ਲਗਾਉਣ ਵਾਲੇ ਕਾਮਿਆਂ ਦੀ ਦਿਹਾੜੀ ਵਿਚ ਵਾਧਾ ਕਰਕੇ 365 ਰੁਪਏ ਕਰ ਦਿੱਤਾ ਜਾਵੇਗਾ। ਇਹ ਕਾਮੇ ਹੋਰ ਸਮਾਜਿਕ ਸੁਰੱਖਿਆ ਲਾਭ ਵੀ ਪ੍ਰਾਪਤ ਕਰਨਗੇ। ਹਰ ਘਰ ਨੂੰ 200 ਯੂਨਿਟ ਤੱਕ ਮੁਫਤ ਬਿਜਲੀ ਮਿਲੇਗੀ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Fortis ਦੇ Doctor ਤੋਂ ਸੁਣੋ COVID Vaccines ਲਵਾਉਣ ਵਾਲਿਆਂ ਦੀ ਜਾਨ ਨੂੰ ਕਿਵੇਂ ਖਤਰਾ ?" ਹਾਰਟ ਅਟੈਕ ਕਿਉਂ ਆਉਣ...

01 May 2024 10:55 AM

Bhagwant Mann ਦਾ ਕਿਹੜਾ ਪਾਸਵਰਡ ਸ਼ੈਰੀ Shery Kalsi? ਚੀਮਾ ਜੀ ਨੂੰ ਕੋਰੋਨਾ ਵੇਲੇ ਕਿਉਂ ਨਹੀਂ ਯਾਦ ਆਇਆ ਗੁਰਦਾਸਪੁਰ?

01 May 2024 9:56 AM

'ਪੰਜੇ ਨਾਲ ਬਾਬੇ ਨਾਨਕ ਦਾ ਕੋਈ ਸਬੰਧ ਨਹੀਂ, ਲੋਕਾਂ ਨੇ ਘਰਾਂ 'ਚ ਲਾਈਆਂ ਗੁਰੂਆਂ ਦੀਆਂ ਕਾਲਪਨਿਕ ਤਸਵੀਰਾਂ'

01 May 2024 8:33 AM

Raja Warring ਦੇ Ludhiana ਤੋਂ ਚੋਣ ਲੜ੍ਹਨ ਬਾਰੇ ਆਹ ਕਾਂਗਰਸੀ ਵਿਧਾਇਕ ਨੇ ਨਵੀਂ ਗੱਲ ਹੀ ਕਹਿਤੀ

30 Apr 2024 3:36 PM

Khanna News: JCB ਮਸ਼ੀਨਾਂ ਲੈ ਕੇ ਆ ਗਏ Railway Officer, 300 ਘਰਾਂ ਦੇ ਰਸਤੇ ਕਰ ਦਿੱਤੇ ਬੰਦ | Latest News

30 Apr 2024 2:56 PM
Advertisement