
ਇਸ ਤੋਂ ਪਹਿਲਾਂ 22, 23 ਅਤੇ 25 ਮਾਰਚ ਨੂੰ ਕੀਮਤਾਂ ਵਿਚ 80-80 ਪੈਸੇ ਦਾ ਵਾਧਾ ਹੋਇਆ ਸੀ।
ਨਵੀਂ ਦਿੱਲੀ - ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਪਿਛਲੇ ਪੰਜ ਦਿਨਾਂ ਵਿਚ ਚੌਥੀ ਵਾਰ ਵਾਧਾ ਕੀਤਾ ਗਿਆ ਹੈ। ਸ਼ਨੀਵਾਰ ਨੂੰ ਵੀ ਤੇਲ ਕੰਪਨੀਆਂ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ 80-80 ਪੈਸੇ ਦਾ ਵਾਧਾ ਕੀਤਾ ਹੈ। ਹੁਣ ਦਿੱਲੀ 'ਚ ਪੈਟਰੋਲ 98.61 ਰੁਪਏ/ਲੀਟਰ ਅਤੇ ਡੀਜ਼ਲ 89.87 ਰੁਪਏ/ਲੀਟਰ ਮਿਲ ਰਿਹਾ ਹੈ। ਇਸ ਤੋਂ ਪਹਿਲਾਂ 22, 23 ਅਤੇ 25 ਮਾਰਚ ਨੂੰ ਕੀਮਤਾਂ ਵਿਚ 80-80 ਪੈਸੇ ਦਾ ਵਾਧਾ ਹੋਇਆ ਸੀ।
petrol-diesel prices
5 ਰਾਜਾਂ 'ਚ ਚੋਣਾਂ ਖ਼ਤਮ ਹੁੰਦੇ ਹੀ ਤੇਲ ਦੀਆਂ ਕੀਮਤਾਂ 'ਚ ਵਾਧੇ ਦਾ ਸਿਲਸਿਲਾ ਸ਼ੁਰੂ ਹੋ ਗਿਆ। ਤੇਲ ਦੀਆਂ ਕੀਮਤਾਂ 137 ਦਿਨਾਂ ਲਈ ਸਥਿਰ ਰਹੀਆਂ। ਫਰਵਰੀ ਮਹੀਨੇ 'ਚ ਪਿਛਲੇ ਪੰਜ ਦਿਨਾਂ ਤੋਂ ਮਹਿੰਗਾਈ ਵਧ ਰਹੀ ਹੈ। 22 ਮਾਰਚ ਤੋਂ ਹੁਣ ਤੱਕ ਐਲਪੀਜੀ ਅਤੇ ਸੀਐਨਜੀ-ਪੀਐਨਜੀ ਦੀਆਂ ਕੀਮਤਾਂ ਵਿਚ ਵਾਧਾ ਹੋਇਆ ਹੈ, ਉਥੇ ਹੀ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਵੀ ਲਗਾਤਾਰ ਵਾਧਾ ਹੋ ਰਿਹਾ ਹੈ।
Petrol-Diesel
ਹਫ਼ਤੇ ਵਿਚ ਇਸ ਤਰ੍ਹਾਂ ਰਹੀਆਂ ਕੀਮਤਾਂ
22 ਮਾਰਚ ਨੂੰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ 80-80 ਪੈਸੇ ਦਾ ਵਾਧਾ ਹੋਇਆ ਸੀ। ਘਰੇਲੂ ਗੈਸ ਦੀ ਕੀਮਤ ਵਿਚ ਵੀ 50 ਰੁਪਏ ਦਾ ਵਾਧਾ ਕੀਤਾ ਗਿਆ ਹੈ।
23 ਮਾਰਚ ਨੂੰ ਪੈਟਰੋਲ ਅਤੇ ਡੀਜ਼ਲ ਦੂਜੀ ਵਾਰ 80-80 ਪੈਸੇ ਮਹਿੰਗਾ ਹੋਇਆ।
24 ਮਾਰਚ ਨੂੰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਵਾਧੇ ਤੋਂ ਰਾਹਤ ਮਿਲੀ ਸੀ ਪਰ ਸੀਐਨਜੀ-ਪੀਐਨਜੀ ਦੀਆਂ ਕੀਮਤਾਂ 1 ਰੁਪਏ ਤੱਕ ਮਹਿੰਗੀਆਂ ਹੋ ਗਈਆਂ ਸਨ।
25 ਮਾਰਚ ਨੂੰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ 80-80 ਪੈਸੇ ਦਾ ਵਾਧਾ ਹੋਇਆ ਸੀ।
26 ਮਾਰਚ ਨੂੰ ਚੌਥੀ ਵਾਰ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ 80-80 ਪੈਸੇ ਦਾ ਵਾਧਾ ਕੀਤਾ ਗਿਆ ਹੈ।