3300 ਕਰੋੜ ਦੇ ਘੁਟਾਲੇ 'ਚ ਯੂਪੀ ਦੀ IAS ਅਫ਼ਸਰ ਦਾ ਪਤੀ ਗ੍ਰਿਫ਼ਤਾਰ, ਕੀ ਹੈ ਮਾਮਲਾ? 
Published : Mar 26, 2023, 2:01 pm IST
Updated : Mar 26, 2023, 2:02 pm IST
SHARE ARTICLE
 UP's IAS officer's husband arrested in 3300 crore scam, what is the matter?
UP's IAS officer's husband arrested in 3300 crore scam, what is the matter?

ਭਾਸਕਰ ਨੂੰ ਆਂਧਰਾ ਪੁਲਿਸ ਨੇ 16 ਮਾਰਚ ਨੂੰ ਗ੍ਰਿਫਤਾਰ ਕੀਤਾ ਸੀ

 ਉੱਤਰ ਪ੍ਰਦੇਸ਼ - ਯੂਪੀ ਆਈਏਐਸ ਅਧਿਕਾਰੀ ਅਪਰਨਾ ਯੂ ਦੇ ਪਤੀ ਜੀਬੀਐਸ ਭਾਸਕਰ ਨੂੰ ਆਂਧਰਾ ਪ੍ਰਦੇਸ਼ ਦੀ ਸੀਆਈਡੀ ਟੀਮ ਨੇ ਲਗਭਗ 3,300 ਕਰੋੜ ਦੇ ਘੁਟਾਲੇ ਦੇ ਮਾਮਲੇ ਵਿਚ ਨੋਇਡਾ ਤੋਂ ਗ੍ਰਿਫਤਾਰ ਕੀਤਾ ਸੀ। ਭਾਸਕਰ ਨੂੰ ਆਂਧਰਾ ਪੁਲਿਸ ਨੇ 16 ਮਾਰਚ ਨੂੰ ਗ੍ਰਿਫਤਾਰ ਕੀਤਾ ਸੀ ਅਤੇ ਤਿੰਨ ਦਿਨ ਦੇ ਟਰਾਂਜ਼ਿਟ ਰਿਮਾਂਡ 'ਤੇ ਹੈਦਰਾਬਾਦ ਲੈ ਜਾਇਆ ਗਿਆ ਸੀ।

ਭਾਸਕਰ 'ਤੇ ਸਰਕਾਰੀ ਯੋਜਨਾ 'ਚ ਜਾਅਲਸਾਜ਼ੀ ਕਰਕੇ ਪੈਸੇ ਇਕੱਠੇ ਕਰਨ ਦਾ ਦੋਸ਼ ਹੈ। ਘੁਟਾਲੇ ਦੇ ਸਮੇਂ, ਅਪਰਣਾ ਯੂ ਆਂਧਰਾ ਪ੍ਰਦੇਸ਼ ਦੇ ਹੁਨਰ ਵਿਕਾਸ ਵਿਭਾਗ ਵਿੱਚ ਡੈਪੂਟੇਸ਼ਨ 'ਤੇ ਸੀ। ਉਸ ਸਮੇਂ ਸੀਮੇਂਸ ਇੰਡਸਟਰੀ ਸਾਫਟਵੇਅਰ ਪ੍ਰਾ. ਲਿਮਟਿਡ ਤੋਂ 58 ਕਰੋੜ 'ਚ ਸਾਫਟਵੇਅਰ ਖਰੀਦਿਆ ਗਿਆ ਸੀ। ਭਾਸਕਰ ਉਦੋਂ ਕੰਪਨੀ ਦੇ ਨੋਇਡਾ ਦਫ਼ਤਰ ਵਿਚ ਕੰਮ ਕਰਦਾ ਸੀ। ਦੋਸ਼ ਮੁਤਾਬਕ ਸਾਫਟਵੇਅਰ ਦੀ ਮਨਮਾਨੀ ਕੀਮਤ ਦਸਤਾਵੇਜ਼ਾਂ ਨੂੰ ਜਾਅਲੀ ਬਣਾ ਕੇ ਦਰਜ ਕੀਤੀ ਗਈ। ਤਤਕਾਲੀ ਆਂਧਰਾ ਸਰਕਾਰ ਨੇ ਲਗਭਗ 371 ਕਰੋੜ ਰੁਪਏ ਦਾ ਭੁਗਤਾਨ ਕੀਤਾ ਸੀ, ਜਿਸ ਵਿੱਚ ਪ੍ਰੋਜੈਕਟ ਦੀ ਰਾਸ਼ੀ ਦਾ 10 ਫੀਸਦੀ ਅਤੇ ਟੈਕਸ ਸ਼ਾਮਲ ਸਨ। ਅਪਰਨਾ ਯੂ ਵਰਤਮਾਨ ਵਿੱਚ ਯੂਪੀ ਵਿੱਚ ਰਾਸ਼ਟਰੀ ਸਿਹਤ ਮਿਸ਼ਨ ਦੀ ਡਾਇਰੈਕਟਰ ਹੈ।

ਕਰੀਬ 3300 ਕਰੋੜ ਦੇ ਘਪਲੇ ਦੇ ਮਾਮਲੇ ਵਿੱਚ ਆਈਏਐਸ ਅਪਰਨਾ ਯੂ ਦੇ ਪਤੀ ਜੀਬੀਐਸ ਭਾਸਕਰ ਦੀ ਨੋਇਡਾ ਤੋਂ ਗ੍ਰਿਫ਼ਤਾਰੀ ਤੋਂ ਬਾਅਦ ਆਂਧਰਾ ਪ੍ਰਦੇਸ਼ ਸੀਆਈਡੀ ਟੀਮ ਨੇ ਸ਼ਨੀਵਾਰ ਨੂੰ ਇੱਕ ਵਾਰ ਫਿਰ ਛਾਪੇਮਾਰੀ ਕੀਤੀ। ਸੀਆਈਡੀ ਦੀ ਚਾਰ ਮੈਂਬਰੀ ਟੀਮ ਸੈਕਟਰ-50 ਆਲੋਕ ਵਿਹਾਰ-1 ਸਥਿਤ ਆਈਏਐਸ ਦੇ ਫਲੈਟ ਵਿਚ ਪਹੁੰਚੀ। ਜਗ੍ਹਾ ਨੂੰ ਤਾਲਾ ਲੱਗਿਆ ਦੇਖ ਕੇ ਟੀਮ ਵਾਪਸ ਪਰਤ ਗਈ। ਭਾਸਕਰ ਨੂੰ ਆਂਧਰਾ ਪ੍ਰਦੇਸ਼ ਪੁਲਿਸ ਨੇ 16 ਮਾਰਚ ਨੂੰ ਨੋਇਡਾ ਤੋਂ ਗ੍ਰਿਫਤਾਰ ਕੀਤਾ ਸੀ। 

ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਜੀ.ਬੀ.ਐੱਸ. ਭਾਸਕਰ ਤੋਂ ਪੁੱਛਗਿੱਛ ਤੋਂ ਬਾਅਦ ਟੀਮ ਨੇ ਸਬੂਤ ਇਕੱਠੇ ਕਰਨ ਜਾਂ ਕਿਸੇ ਹੋਰ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਕੀਤੀ। ਇਸ ਦੇ ਨਾਲ ਹੀ ਇਸ ਸੰਭਾਵਨਾ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਟੀਮ ਆਈਏਐਸ ਤੋਂ ਪੁੱਛਗਿੱਛ ਲਈ ਪਹੁੰਚ ਗਈ ਹੈ। ਹਾਲਾਂਕਿ ਇਸ ਮਾਮਲੇ 'ਚ ਸਥਾਨਕ ਪੁਲfਸ ਅਧਿਕਾਰੀ ਦਾ ਕਹਿਣਾ ਹੈ ਕਿ ਅਪਰਨਾ ਯੂ ਲਖਨਊ 'ਚ ਰਹਿੰਦੀ ਹੈ ਅਤੇ ਉਸ ਦਾ ਨਾਂ ਘੁਟਾਲੇ ਦੇ ਮਾਮਲੇ 'ਚ ਸ਼ਾਮਲ ਨਹੀਂ ਹੈ।

ਸੂਬੇ ਵਿਚ ਸੀਨੀਅਰ ਆਈਏਐਸ ਅਧਿਕਾਰੀ ਅਪਰਨਾ ਯੂ ਦੇ ਪਤੀ ਜੀਬੀਐਸ ਭਾਸਕਰ ਨੂੰ ਆਂਧਰਾ ਪ੍ਰਦੇਸ਼ ਸੀਆਈਡੀ ਨੇ 16 ਮਾਰਚ ਨੂੰ ਨੋਇਡਾ ਤੋਂ ਗ੍ਰਿਫ਼ਤਾਰ ਕੀਤਾ ਸੀ। ਦੱਸਿਆ ਗਿਆ ਹੈ ਕਿ ਸੀਆਈਡੀ ਦੀ ਟੀਮ ਨੇ ਭਾਸਕਰ ਨੂੰ ਸੂਰਜਪੁਰ ਅਦਾਲਤ ਵਿਚ ਪੇਸ਼ ਕੀਤਾ ਅਤੇ ਚਾਰ ਦਿਨ ਦਾ ਟਰਾਂਜ਼ਿਟ ਰਿਮਾਂਡ ਮੰਗਿਆ। ਅਦਾਲਤ ਵੱਲੋਂ ਤਿੰਨ ਦਿਨ ਦਾ ਟਰਾਂਜ਼ਿਟ ਰਿਮਾਂਡ ਮਿਲਣ ਤੋਂ ਬਾਅਦ ਪੁਲਿਸ ਟੀਮ ਉਸ ਨੂੰ ਹੈਦਰਾਬਾਦ ਲੈ ਗਈ। ਭਾਸਕਰ ਤੋਂ ਪੁੱਛਗਿੱਛ ਤੋਂ ਬਾਅਦ ਸ਼ਨੀਵਾਰ ਨੂੰ ਸੀਆਈਡੀ ਦੀ ਟੀਮ ਇਕ ਵਾਰ ਫਿਰ ਨੋਇਡਾ ਪਹੁੰਚੀ।
ਸੈਕਟਰ-49 ਕੋਤਵਾਲੀ ਵਿਖੇ ਪਰਚਾ ਦਰਜ ਕਰਨ ਤੋਂ ਬਾਅਦ ਸੀਆਈਡੀ ਦੀ ਟੀਮ ਸਥਾਨਕ ਪੁਲਿਸ ਦੇ ਨਾਲ ਸੈਕਟਰ-50 ਸਥਿਤ ਆਲੋਕ ਵਿਹਾਰ-1 ਸਥਿਤ ਉਸ ਦੇ ਫਲੈਟ ’ਤੇ ਪੁੱਜੀ। ਡੀਸੀਪੀ ਹਰੀਸ਼ ਚੰਦਰ ਦਾ ਕਹਿਣਾ ਹੈ ਕਿ ਉਸ ਦੇ ਘਰ ਨੂੰ ਤਾਲਾ ਲੱਗਿਆ ਦੇਖ ਕੇ ਆਂਧਰਾ ਪ੍ਰਦੇਸ਼ ਸੀਆਈਡੀ ਦੀ ਟੀਮ ਖਾਲੀ ਹੱਥ ਪਰਤ ਗਈ। ਉਸ ਦੇ ਪਤੀ ਨੂੰ ਕਰੀਬ ਦੋ ਹਫ਼ਤੇ ਪਹਿਲਾਂ ਗ੍ਰਿਫ਼ਤਾਰ ਕੀਤਾ ਗਿਆ ਸੀ।
ਆਈਏਐਸ ਅਪਰਨਾ ਯੂ ਉੱਤਰ ਪ੍ਰਦੇਸ਼ ਵਿਚ ਰਾਸ਼ਟਰੀ ਸਿਹਤ ਮਿਸ਼ਨ ਦੀ ਡਾਇਰੈਕਟਰ ਹੈ। ਡੈਪੂਟੇਸ਼ਨ 'ਤੇ ਆਂਧਰਾ ਪ੍ਰਦੇਸ਼ ਜਾਂਦੇ ਹੋਏ ਉਸ ਦੇ ਪਤੀ 'ਤੇ ਠੇਕਾ ਲੈ ਕੇ 3300 ਕਰੋੜ ਦਾ ਘਪਲਾ ਕਰਨ ਦਾ ਦੋਸ਼ ਹੈ। ਡੈਪੂਟੇਸ਼ਨ ਤੋਂ ਪਰਤਣ ਤੋਂ ਬਾਅਦ ਅਪਰਨਾ ਨੂੰ ਬਿਜਲੀ ਵਿਭਾਗ ਵਿਚ ਡਾਇਰੈਕਟਰ ਸਮੇਤ ਹੋਰ ਵਿਭਾਗਾਂ ਵਿਚ ਉੱਚ ਅਹੁਦਿਆਂ ’ਤੇ ਤਾਇਨਾਤ ਕੀਤਾ ਗਿਆ ਹੈ। ਦੱਸਿਆ ਗਿਆ ਹੈ ਕਿ ਅਪਰਨਾ ਆਂਧਰਾ ਪ੍ਰਦੇਸ਼ ਵਿਚ ਹੁਨਰ ਵਿਕਾਸ ਵਿਭਾਗ ਵਿਚ ਤਾਇਨਾਤ ਸੀ। ਜਦੋਂ ਕਿ ਉਸ ਦਾ ਪਤੀ ਜੀ.ਬੀ.ਐਸ ਭਾਸਕਰ ਨੋਇਡਾ ਵਿਚ ਸੀਮੇਂਸ ਕੰਪਨੀ ਵਿੱਚ ਕੰਮ ਕਰਦਾ ਸੀ।
ਸੂਤਰਾਂ ਮੁਤਾਬਕ ਇਹ ਸਾਫਟਵੇਅਰ ਸੀਮੇਂਸ ਇੰਡਸਟਰੀ ਸਾਫਟਵੇਅਰ ਪ੍ਰਾਈਵੇਟ ਲਿਮਟਿਡ ਤੋਂ ਆਂਧਰਾ ਪ੍ਰਦੇਸ਼ 'ਚ ਹੁਨਰ ਵਿਕਾਸ ਪ੍ਰਾਜੈਕਟ ਲਈ 58 ਕਰੋੜ ਰੁਪਏ 'ਚ ਖਰੀਦਿਆ ਗਿਆ ਸੀ। ਦਸਤਾਵੇਜ਼ਾਂ ਨੂੰ ਜਾਅਲੀ ਬਣਾ ਕੇ ਸਾਫਟਵੇਅਰ ਦੀ ਲਾਗਤ 3300 ਕਰੋੜ ਤੱਕ ਵਧਾ ਦਿੱਤੀ ਗਈ। ਇਲਜ਼ਾਮ ਹੈ ਕਿ ਇਸ ਮਾਮਲੇ ਵਿਚ ਤਤਕਾਲੀ ਆਂਧਰਾ ਪ੍ਰਦੇਸ਼ ਸਰਕਾਰ ਨੇ ਇਸ ਪ੍ਰੋਜੈਕਟ ਦੀ ਕਰੀਬ 371 ਕਰੋੜ ਰੁਪਏ ਦੀ ਰਕਮ ਦਾ 10 ਫੀਸਦੀ (ਟੈਕਸ ਸਮੇਤ) ਅਦਾ ਕੀਤਾ ਸੀ। ਇਸ ਮਾਮਲੇ 'ਚ ਉਥੋਂ ਦੇ ਕਈ ਨੇਤਾਵਾਂ ਅਤੇ ਅਧਿਕਾਰੀਆਂ 'ਤੇ ਗੰਭੀਰ ਦੋਸ਼ ਲਗਾਏ ਗਏ ਹਨ।
 

SHARE ARTICLE

ਏਜੰਸੀ

Advertisement

ਚਿੱਟੇ ਨੂੰ ਲੈ ਕੇ Akali ਅਤੇ AAP ਵਾਲੇ ਹੋ ਗਏ ਹੱਥੋਪਾਈ, ਪੱਤਰਕਾਰ ਨੇ ਮਸ੍ਹਾਂ ਖਿੱਚ -ਖਿੱਚ ਕੀਤੇ ਪਾਸੇ- Sidhi Gall

15 May 2024 10:37 AM

LIVE BULLETIN | ਚੰਨੀ ਦੇ ਮਖ਼ੌਲ ਨੂੰ ਲੈ ਕੇ ਕੀ ਬੋਲ ਪਈ 'ਬੀਬੀ' ? STF ਨੇ ਫੜ੍ਹ ਲਏ ਲਾਰੈਂਸ ਗੈਂਗ ਦੇ 5 ਸ਼ੂਟਰ

14 May 2024 4:37 PM

ਯਾਰ Karamjit Anmol ਲਈ ਪ੍ਰਚਾਰ ਕਰਨ ਪਹੁੰਚੇ Gippy Grewal ਤੇ Binnu Dhillon Road Show 'ਚ ਲਾਏ ਨਾਅਰੇ...

14 May 2024 4:25 PM

Sukhjinder Randhawa Exclusive Interview- ਮਜੀਠੀਆ ਤਾਂ ਕੰਸ ਮਾਮਾ ਬਣ ਗਿਆ, ਇਸੇ ਬੰਦੇ ਕਰਕੇ ਖ਼ਤਮ ਹੋਇਆ ਅਕਾਲੀ..

14 May 2024 3:41 PM

ਲੋਕ ਸਭਾ ਚੋਣਾਂ ਦੌਰਾਨ ਰੋਪੜ ਦੇ ਲੋਕਾਂ ਦਾ ਮੂਡ.. ਕਹਿੰਦੇ ਹਰ ਸਾਲ ਬਾਹਰੋਂ ਆਇਆ MP ਦੇ ਜਾਂਦਾ ਮਿੱਠੀਆਂ ਗੋਲੀਆਂ

14 May 2024 3:28 PM
Advertisement