
Lucknow Road Accident : ਸੜਕ 'ਤੇ ਨਿਕਲੀਆਂ ਚੰਗਿਆੜੀਆਂ, ਕਈ ਕਿਲੋਮੀਟਰ ਤਕ ਘਸੀਟਿਆ
An out-of-control car crushed siblings riding a scooter in Lucknow Latest News in Punjabi : ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਵਿਚ ਇਕ ਦਰਦਨਾਕ ਸੜਕ ਹਾਦਸਾ ਸਾਹਮਣੇ ਆਇਆ ਹੈ, ਜਿਸ ਵਿਚ ਇਕ ਤੇਜ਼ ਰਫ਼ਤਾਰ ਐਸਯੂਵੀ ਕਾਰ ਨੇ ਸਕੂਟਰ ਸਵਾਰ ਭੈਣ-ਭਰਾ ਨੂੰ ਟੱਕਰ ਮਾਰ ਦਿਤੀ। ਇਹ ਘਟਨਾ ਸੁਸ਼ਾਂਤ ਗੋਲਫ਼ ਸਿਟੀ ਥਾਣਾ ਖੇਤਰ ਦੇ ਲੂਲੂ ਮਾਲ ਨੇੜੇ ਵਾਪਰੀ। ਹਾਦਸੇ ਵਿਚ, ਦੋਵੇਂ ਸੜਕ 'ਤੇ ਡਿੱਗ ਪਏ, ਪਰ ਸਕੂਟਰ SUV ਵਿਚ ਫਸ ਗਿਆ ਅਤੇ ਕਈ ਕਿਲੋਮੀਟਰ ਤਕ ਘਸੀਟਦਾ ਰਿਹਾ। ਇਸ ਦਰਦਨਾਕ ਸੜਕ ਹਾਦਸੇ ਦਾ ਵੀਡੀਉ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਜਿਸ ਵਿਚ ਸਕੂਟਰ ਸਵਾਰ ਭੈਣ ਤੇ ਭਰਾ ਲੰਬੀ ਦੂਰੀ ਤਕ ਘਸੀਟਦੇ ਦਿਖਾਈ ਦੇ ਰਹੇ ਹਨ।
ਰਾਹਗੀਰਾਂ ਦੇ ਅਨੁਸਾਰ, ਸਕੂਟਰ SUV ਦੇ ਹੇਠਾਂ ਫਸਿਆ ਗਿਆ ਜਿਸ ਕਾਰਨ ਸੜਕ 'ਤੇ ਚੰਗਿਆੜੀਆਂ ਨਿਕਲ ਰਹੀਆਂ ਸਨ, ਪਰ ਦੋਸ਼ੀ ਨੇ ਗੱਡੀ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ। ਇਸ ਭਿਆਨਕ ਦ੍ਰਿਸ਼ ਨੂੰ ਦੇਖ ਕੇ ਸੜਕ 'ਤੇ ਹਫ਼ੜਾ-ਦਫ਼ੜੀ ਮਚ ਗਈ। ਰਾਹਗੀਰਾਂ ਨੇ ਇਸ ਘਟਨਾ ਦੀ ਵੀਡੀਉ ਬਣਾ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿਤੀ, ਜਿਸ ਤੋਂ ਬਾਅਦ ਪੁਲਿਸ ਹਰਕਤ ਵਿਚ ਆਈ।
ਪੁਲਿਸ ਜਾਂਚ ਵਿਚ ਸਾਹਮਣੇ ਆਇਆ ਕਿ ਇਹ SUV ਬ੍ਰਿਜੇਸ਼ ਸਿੰਘ ਦੀ ਸੀ, ਜੋ ਗਾਜ਼ੀਆਬਾਦ ਵਿਚ ਇਕ ਨਿੱਜੀ ਕੰਪਨੀ ਵਿਚ ਕੰਮ ਕਰਦਾ ਸੀ। ਵੀਡੀਉ ਵਾਇਰਲ ਹੋਣ ਤੋਂ ਬਾਅਦ, ਪੁਲਿਸ ਨੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ। ਫਿਲਹਾਲ ਪੁਲਿਸ ਮੁਲਜ਼ਮਾਂ ਤੋਂ ਪੁੱਛਗਿੱਛ ਕਰ ਰਹੀ ਹੈ ਅਤੇ ਮਾਮਲੇ ਦੀ ਵਿਸਥਾਰਤ ਜਾਂਚ ਜਾਰੀ ਹੈ।
ਇਸ ਹਾਦਸੇ ਬਾਰੇ ਸੁਸ਼ਾਂਤ ਗੋਲਫ਼ ਸਿਟੀ ਦੇ ਐਸਐਚਓ ਨੇ ਕਿਹਾ ਕਿ ਕਾਰ ਸਵਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਕਾਰ ਸਵਾਰ ਦੀ ਪਛਾਣ ਬ੍ਰਿਜੇਸ਼ ਵਜੋਂ ਹੋਈ ਹੈ। ਥਾਣਾ ਇੰਚਾਰਜ ਨੇ ਇਹ ਵੀ ਦਸਿਆ ਕਿ ਬਾਈਕ ਸਵਾਰ ਭੈਣ ਤੇ ਭਰਾ ਹਜ਼ਰਤਗੰਜ ਦੇ ਰਹਿਣ ਵਾਲੇ ਸਨ। ਇਸ ਭਿਆਨਕ ਘਟਨਾ ਦੀ ਵੀਡੀਉ ਵਾਇਰਲ ਹੋਣ ਤੋਂ ਬਾਅਦ, ਪੁਲਿਸ ਨੇ ਮਾਮਲੇ ਦਾ ਨੋਟਿਸ ਲਿਆ। ਪੁਲਿਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿਤੀ ਹੈ। ਪੁਲਿਸ ਨੇ ਕਾਰ ਚਾਲਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਘਟਨਾ ਦੀ ਵੀਡੀਉ ਵਾਇਰਲ ਹੋਣ ਤੋਂ ਬਾਅਦ, ਲੋਕ ਇਸ 'ਤੇ ਵੱਖ-ਵੱਖ ਪ੍ਰਤੀਕਿਰਿਆਵਾਂ ਦੇ ਰਹੇ ਹਨ।