
ਪੂਰੇ ਅਮਰੀਕਾ ਵਿਚ 52 ਹਜ਼ਾਰ ਤੋਂ ਵਧ ਲੋਕਾਂ ਦੀ...
ਨਵੀਂ ਦਿੱਲੀ: ਦੁਨੀਆਭਰ ਵਿਚ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 2 ਲੱਖ ਤੋਂ ਜ਼ਿਆਦਾ ਹੋ ਗਈ ਹੈ। ਇਹਨਾਂ ਵਿਚੋਂ ਇਕ ਚੌਥਾਈ ਲੋਕਾਂ ਦੀ ਮੌਤ ਸਿਰਫ ਅਮਰੀਕਾ ਵਿਚ ਹੋਈ ਹੈ। ਇੰਨਾ ਹੀ ਨਹੀਂ ਵਾਇਰਸ ਦੇ ਇਕ ਤਿਹਾਈ ਤੋਂ ਵਧ ਮਾਮਲੇ ਵੀ ਅਮਰੀਕਾ ਤੋਂ ਹੀ ਹਨ। ਅਮਰੀਕਾ ਵਿਚ ਪਿਛਲੇ 24 ਘੰਟਿਆਂ ਵਿਚ 2494 ਲੋਕਾਂ ਦੀ ਮੌਤ ਹੋ ਚੁੱਕੀ ਹੈ। ਜਾਨਸ ਹਾਪਕਿੰਸ ਯੂਨੀਵਰਸਿਟੀ ਮੁਤਾਬਕ ਦੁਨੀਆਭਰ ਵਿਚ ਕੋਰੋਨਾ ਕਾਰਨ 2,02,368 ਮੌਤਾਂ ਹੋ ਚੁੱਕੀਆਂ ਹਨ।
Corona Virus
ਜਦਕਿ ਪੂਰੇ ਵਿਸ਼ਵ ਵਿਚ ਕੁੱਲ 28,87,894 ਕੋਰੋਨਾ ਪਾਜ਼ੀਟਿਵ ਕੇਸ ਸਾਹਮਣੇ ਆ ਚੁੱਕੇ ਹਨ। ਸਿਰਫ ਅਮਰੀਕਾ ਵਿਚ ਹੁਣ ਤਕ 9,33,933 ਕੋਰੋਨਾ ਪਾਜ਼ੀਟਿਵ ਕੇਸ ਮਿਲੇ ਹਨ। ਜਦਕਿ ਸਪੇਨ ਵਿਚ 2,23,759, ਇਟਲੀ ਵਿਚ 1,95,351, ਫਰਾਂਸ ਵਿਚ 1,59,957, ਜਰਮਨੀ ਵਿਚ 1,56,418 ਅਤੇ ਬ੍ਰਿਟੇਨ ਵਿਚ 1,49,559 ਕੇਸ ਪਾਏ ਗਏ ਹਨ। ਉੱਥੇ ਹੀ ਜੇ ਮੌਤ ਦੀ ਗੱਲ ਕਰੀਏ ਤਾਂ ਸਿਰਫ ਨਿਊਯਾਰਕ ਵਿਚ 17,126 ਲੋਕਾਂ ਦੀ ਮੌਤ ਹੋ ਚੁੱਕੀ ਹੈ।
Covid 19
ਪੂਰੇ ਅਮਰੀਕਾ ਵਿਚ 52 ਹਜ਼ਾਰ ਤੋਂ ਵਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਅਮਰੀਕਾ ਤੋਂ ਬਾਅਦ ਸਭ ਤੋਂ ਵਧ ਮੌਤਾਂ ਇਟਲੀ ਵਿਚ ਹੋਈਆਂ ਹਨ। ਇੱਥੇ 26,384 ਲੋਕਾਂ ਦੀ ਮੌਤ ਹੋਈ ਹੈ ਜਦਕਿ ਸਪੇਨ ਵਿਚ 22,902, ਫਰਾਂਸ ਵਿਚ 22,614 ਅਤੇ ਬ੍ਰਿਟੇਨ ਵਿਚ 2,0319 ਲੋਕਾਂ ਦੀ ਮੌਤ ਹੋਈ ਹੈ। ਨਵੰਬਰ ਵਿਚ ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਈ ਕੋਰੋਨਾ ਵਾਇਰਸ ਭਿਆਨਕ ਮਹਾਂਮਾਰੀ ਨਾਲ ਹੁਣ ਤਕ ਦੁਨੀਆਭਰ ਵਿਚ 2,02,368 ਲੋਕਾਂ ਦੀ ਮੌਤ ਹੋਈ ਹੈ ਅਤੇ 28 ਲੱਖ ਤੋਂ ਵਧ ਲੋਕ ਪੀੜਤ ਹਨ।
Corona Virus
ਜਾਨਸ ਹਾਪਕਿੰਨਸ ਯੂਨੀਵਰਸਿਟੀ ਮੁਤਾਬਕ ਅਮਰੀਕਾ ਇਸ ਵਾਇਰਸ ਨਾਲ ਸਭ ਤੋਂ ਵਧ ਪ੍ਰਭਾਵਿਤ ਹੋਇਆ ਹੈ। ਦੇਸ਼ ਵਿਚ 9.3 ਲੱਖ ਲੋਕ ਪੀੜਤ ਪਾਏ ਗਏ ਹਨ ਅਤੇ ਸ਼ਨੀਵਾਰ ਤਕ ਮਰਨ ਵਾਲਿਆਂ ਦੀ ਗਿਣਤੀ 52000 ਤੋਂ ਪਾਰ ਪਹੁੰਚ ਗਈ ਹੈ। ਹਾਲਾਂਕਿ ਹੁਣ ਅਜਿਹਾ ਲਗ ਰਿਹਾ ਹੈ ਕਿ ਅਮਰੀਕਾ ਵਿਚ ਵਾਇਰਸ ਦਾ ਬੁਰਾ ਦੌਰ ਬੀਤ ਚੁੱਕਾ ਹੈ।
Corona Virus
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੋਰੋਨਾ ਵਾਇਰਸ ਤੇ ਅਪਣੇ ਨਿਯਮਿਤ ਵ੍ਹਾਈਟ ਹਾਊਸ ਵਿਚ ਪ੍ਰੈਸ ਕਾਨਫਰੰਸ ਵਿਚ ਕਿਹਾ ਕਿ ਦੇਸ਼ ਭਰ ਵਿੱਚ ਪੀੜਤ ਲੋਕਾਂ ਦੀ ਗਿਣਤੀ ਵਿੱਚ ਕਮੀ ਆਈ ਹੈ। ਉਹਨਾਂ ਦਸਿਆ ਕਿ ਪਿਛਲੇ ਹਫ਼ਤੇ ਨਿਊਯਾਰਕ ਵਿਚ 38 ਪ੍ਰਤੀਸ਼ਤ ਜਾਂਚ ਰਿਪੋਰਟ ਵਿਚ ਕੋਰੋਨਾ ਦੇ ਮਾਮਲੇ ਸਾਹਮਣੇ ਆਏ ਸਨ, ਇਸ ਹਫ਼ਤੇ ਇਹ ਗਿਣਤੀ ਘਟ ਕੇ 28 ਪ੍ਰਤੀਸ਼ਤ ਰਹਿ ਗਈ ਹੈ।
Corona Virus
ਨਿਊਯਾਰਕ ਵਿਚ ਇਕ ਹਫ਼ਤਾ ਪਹਿਲਾਂ ਦੇ ਮੁਕਾਬਲੇ ਹੁਣ ਨਵੇਂ ਮਾਮਲਿਆਂ ਵਿਚ 50 ਫ਼ੀਸਦੀ ਗਿਰਾਵਟ ਆਈ ਹੈ ਅਤੇ ਇਸੇ ਮਿਆਦ ਵਿਚ ਮਰਨ ਵਾਲਿਆਂ ਦੀ ਗਿਣਤੀ 40 ਪ੍ਰਤੀਸ਼ਤ ਘਟ ਗਈ ਹੈ। ਭਾਰਤ ਬਾਰੇ ਗੱਲ ਕਰੀਏ ਤਾਂ ਸਿਹਤ ਵਿਭਾਗ ਦੇ ਅੰਕੜਿਆਂ ਅਨੁਸਾਰ ਦੇਸ਼ ਵਿਚ ਕੋਵਿਡ-19 ਕਾਰਨ ਹੋਈਆਂ ਮੌਤਾਂ ਦੀ ਗਿਣਤੀ 779 ਹੋ ਗਈ ਹੈ ਅਤੇ ਲਗਭਗ 25 ਹਜ਼ਾਰ ਲੋਕਾਂ ਵਿਚ ਇਸ ਲਾਗ ਦੀ ਪੁਸ਼ਟੀ ਹੋਈ ਹੈ। ਚੰਗੀ ਗੱਲ ਇਹ ਹੈ ਕਿ 5210 ਕੋਰੋਨਾ ਲਾਗ ਵਾਲੇ ਮਰੀਜ਼ ਵੀ ਠੀਕ ਹੋ ਗਏ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।