
ਲੋਕਾਂ ਨੂੰ ਤੰਗ ਕਰਨ ਲੱਗੀ ਬੇਚੈਨੀ ਤੇ ਚਿੰਤਾ
ਨਵੀਂ ਦਿੱਲੀ, 25 ਅਪ੍ਰੈਲ : ਇਕ ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਜਦ ਜ਼ਿੰਦਗੀ ਦੀ ਰਫ਼ਤਾਰ ਰੁੱਕ ਗਈ ਹੈ ਅਤੇ ਲੋਕ ਜ਼ਿੰਦਗੀ ’ਚ ਚੰਗੇ ਮਾੜੇ ਅਨੁਭਵਾਂ ਦਾ ਸਾਹਮਣਾ ਕਰ ਰਹੇ ਹਨ। ਕੋਰੋਨਾ ਵਾਇਰਸ ਦੇ ਫੈਲਣ ਤੋਂ ਰੋਕਣ ਦੀਆਂ ਕੋਸ਼ਿਸ਼ਾਂ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋੀ 24 ਮਾਰਚ ਸ਼ਾਮ ਨੂੰ ਦੇਸ਼ਵਿਆਪੀ ਬੰਦ ਦੇ ਐਲਾਨ ਦੇ ਇਕ ਦਿਨ ਬਾਅਦ ਤੋਂ ਭਾਰਤ ’ਚ ਲਾਕਡਾਊਨ ਲਾਗੂ ਹੈ। ਉਸ ਦੇ ਬਾਅਦ ਤੋਂ ਹੁਣ ਤਕ ਗੁਜ਼ਰੇ ਦਿਨਾਂ ’ਚ, 1.3 ਅਰਬ ਭਾਰਤੀ, ਕੇਂਦਰੀ ਸਥਾਨਾਂ ਅਤੇ ਦੂਰ ਦਰਾੜੇ ਇਲਾਕਿਆਂ ’ਚ ਵਸੇ ਅਮੀਰ ਤੇ ਗ਼ਰੀਬ, ਸਾਰਿਆਂ ਨੇ ਦੁਨੀਆਂ ਭਰ ’ਚ ਫੈਲੀ ਮਹਾਂਮਾਰੀ ਦੇ ਡਰ ਦਾ ਸਾਹਮਣਾ ਕੀਤਾ ਹੈ।
ਤਿੰਨ ਮਈ ਤਕ ਵਧਾਏ ਗਏ ਬੰਦ ਦੀ ਬੇਚੈਨੀ ਤੋਂ ਕੋਈ ਵੀ ਨਹੀਂ ਵਚਿਆ ਹੈ, ਨਾ ਤਾਂ ਸ਼ਾਨਦਾਰ ਕੋਠੀਆਂ ’ਚ ਰਹਿ ਰਹੇ ਅਮੀਰ ਕਾਰੋਬਾਰੀ, ਨਾ ਘਰਾਂ ’ਚ ਬੰਦ ਮੱਧਮ ਵਰਗ ਅਤੇ ਨਾ ਹੀ ਕਰਾਏ ਦੇ ਛੋਟੇ ਛੋਟੇ ਘਰਾਂ ’ਚ ਦਿਹਾੜੀ ਮਜ਼ਦੂਰ। ਡਰ ਦਾ ਇਹ ਮਹੌਲ ਭਾਂਵੇ ਕਿ ਸੱਭ ਦੇ ਲਈ ਆਮ ਹੋਵੇ ਪਰ ਇਨ੍ਹਾਂ ਵਿਚ ਦੀ ਅਸਮਾਨਤਾਵਾਂ ਦਾ ਫ਼ਰਕ ਵੀ ਤੁਰਤ ਵੇਖਣ ਨੂੰ ਮਿਲਿਆ। ਬੰਦ ਲਾਗੂ ਹੁੰਦੇ ਹੀ ਜਿਥੇ ਲੱਖਾਂ ਲੋਕ ਅਪਣੇ ਘਰਾ ’ਚ ਕੈਦ ਰਹਿਣ ’ਤੇ ਮਜਬੂਰ ਹੋ ਗਏ ਉਥੇ ਹੀ ਪ੍ਰਵਾਸੀ ਅਤੇ ਦਿਹਾੜੀ ਮਜ਼ਦੂਰ ਜਿਹੜੇ ਅਪਣੇ ਘਰਾਂ ’ਚ ਮੀਲਾਂ ਦੂਰ ਫਸੇ ਹੋਏ ਸਨ, ਉਨ੍ਹਾਂ ਭਵਿੱਖ ਅਨਿਸ਼ਚਿਤਤਾਵਾਂ ’ਚ ਘਿਰ ਗਿਆ ਜਿਥੇ ਨਾ ਉਨ੍ਹਾਂ ਕੋਲ ਪੈਸਾ ਹੈ, ਨਾ ਖਾਣਾ ਤੇ ਨਾ ਹੀ ਨੌਕਰੀ। (ਪੀਟੀਆਈ)
File photo
ਲਾਕਡਾਊਨ ਨੇ ਜ਼ਰੂਰਤਾਂ ਤੇ ਇਛਾਵਾਂ ’ਚ ਫ਼ਰਕ ਕਰਨਾ ਸਿਖਾਇਆ : ਮਨੋਵਿਗਿਆਨੀ
ਗੁੜਗਾਵਾਂ ਦੇ ਪਾਰਸ ਹਸਪਤਾਲ ਦੀ ਕਲੀਨੀਕਲ ਮਨੋਵਿਗਿਆਨੀ ਪ੍ਰੀਤੀ ਸਿੰਘ ਮੁਤਾਬਕ, ਇਸ ਲਾਕਡਾਊਨ ਨੇ ਲੋਕਾਂ ਨੂੰ ਜ਼ਰੂਰਤ ਅਤੇ ਇਛਾਵਾਂ ਦੇ ਵਿਚਾਲੇ ਫ਼ਰਕ ਕਰਨਾ ਸਿਖਾਇਆ ਹੈ ਅਤੇ ਉਨ੍ਹਾਂ ਨੂੰ ‘‘ਅਪਣੀ ਜ਼ਰੂਰਤਾਂ ਨੂੰ ਪਹਿਲ ਦੇਣ’’ ’ਚ ਮਦਦ ਕੀਤੀ ਹੈ। ਸਿੰਘ ਨੇ ਪੀਟੀਆਈ ਨੂੰ ਤੋਂ ਕਿਹਾ, ‘‘ਇਸਨੇ ਲੋਕਾਂ ਨੂੰ ਅਹਿਸਾਸ ਕਰਾਇਆ ਹੈ
ਕਿ ਕੋਈ ਵੀ ਵਿਅਕਤੀ ਘੱਟ ਜ਼ਰੂਰਤਾਂ ਨਾਲ ਅਤੇ ਦੁਨੀਆਂ ’ਚ ਭਰੀ ਹੋਈਆਂ ਕੀਮਤੀ ਚੀਜ਼ਾਂ ਦੇ ਬਿਨਾਂ ਵੀ ਗੁਜ਼ਾਰਾ ਕਰ ਸਕਦਾ ਹੈ। ਬੰਦ ਦੇ ਇਨ੍ਹਾਂ ਦਿਨਾਂ ਨੂੰ ਲੋਕ ਪੂਰੀ ਜ਼ਿੰਦਗੀ ਯਾਦ ਰੱਖਣਗੇ ਅਤੇ ਇਸ ਨੇ ਸਮਾਜਿਕ ਦੂਰੀ ਬਣਾਏ ਰੱਖਣ ਦੀ ਜ਼ਰੂਰਤ ਦੇ ਮੱਦੇਨਜ਼ਰ ਸਮਾਜਿਕ ਗੱਲਬਾਦ, ਤਿਉਹਾਰਾਂ ਦਾ ਜਸ਼ਨ ਅਤੇ ਇਥੇ ਤਕ ਕਿ ਸੋਗ ਮਨਾਉਣ ਦੇ ਨਵੇਂ ਤਰੀਕੇ ਵੀ ਸਿਖਾਏ ਹਨ। ਕਈ ਲੋਕਾਂ ਨੇ ਮੰਨਿਆ ਕਿ ਇਹ ਉਨ੍ਹਾਂ ਦੀ ਤਾਕਤਾਂ ਦਾ ਫਿਰ ਤੋਂ ਮੁਲਾਂਕਣ ਅਤੇ ਕਈ ਮਾਮਲਿਆਂ ’ਚ ਲੁਕੇ ਹੋਏ ਹੁਨਰ ਨੂੰ ਸਾਹਮਣੇ ਲਿਆਉਣ ਦਾ ਵੀ ਮੌਕਾ ਹੈ।