ਕੋਰੋਨਾ ਦੇ ਡਰ ਤੋਂ ਆਪਣਿਆਂ ਨੇ ਛੱਡਿਆ ਸਾਥ, ਮੁਸਲਿਮ ਭਰਾਵਾਂ ਨੇ ਕੀਤਾ ਅੰਤਿਮ ਸਸਕਾਰ 
Published : Apr 26, 2021, 4:16 pm IST
Updated : Apr 26, 2021, 4:16 pm IST
SHARE ARTICLE
 Amid COVID-19 fear, Muslims help Hindu man cremate father in MP
Amid COVID-19 fear, Muslims help Hindu man cremate father in MP

ਇਹ ਕੰਮ ਕਰਨ ਤੋਂ ਬਾਅਦ ਲੋਕ ਮੁਸਲਿਮ ਭਾਈਚਾਰੇ ਦੀ ਵਾਹ-ਵਾਹ ਕਰ ਰਹੇ ਹਨ।

ਸਾਗਰ - ਕੋਰੋਨਾ ਮਹਾਮਾਰੀ ਨੇ ਪੂਰੇ ਦੇਸ਼ ਵਿਚ ਹਲਚਲ ਮਚਾ ਕੇ ਰੱਖੀ ਹੋਈ ਹੈ। ਇਸ ਦੌਰਾਨ ਜਦੋਂ ਕਈ ਕੋਰੋਨਾ ਮਰੀਜ਼ਾਂ ਦੀ ਮੌਤ ਹੋ ਜਾਂਦੀ ਹੈ ਤਾਂ ਉਹਨਾਂ ਦੇ ਪਰਿਵਾਰ ਵਾਲੇ ਜਾਂ ਗੁਆਂਢੀ ਮਰੀਜ਼ ਦਾ ਸਸਕਾਰ ਕਰਨ ਤੋਂ ਇਨਕਾਰ ਕਰ ਦਿੰਦੇ ਹਨ। ਅਜਿਹੀ ਹੀ ਘਟਨਾ ਹੁਣ ਮੱਧ ਪ੍ਰਦੇਸ਼ ਤੋਂ ਸਾਹਮਣੇ ਆਈ ਹੈ। ਸ਼ਹਿਰ ਦੇ ਰਾਮਪੁਰਾ ਵਾਰਡ ਦੇ ਸਰਕਾਰੀ ਇੰਜੀਨੀਅਰਿੰਗ ਕਾਲਜ ਵਿਚ ਤਾਇਨਾਤ ਉਲਾਸ ਹਾਡਿੱਕਰ ਦੀ ਸਿਹਤ ਵਿਗੜਨ ਤੋਂ ਬਾਅਦ ਉਸ ਦੀ ਕੋਰੋਨਾ ਜਾਂਚ ਕੀਤੀ ਗਈ ਅਤੇ ਰਿਪੋਰਟ ਪਾਜ਼ੀਟਿਵ ਆਈ।

 Amid COVID-19 fear, Muslims help Hindu man cremate father in MPAmid COVID-19 fear, Muslims help Hindu man cremate father in MP

ਫਿਰ ਉਹ ਘਰ ਵਿਚ ਹੀ ਇਕਾਂਤਵਾਸ ਹੋ ਗਏ ਜਿਸ ਤੋਂ ਬਾਅਦ ਉਨ੍ਹਾਂ ਦੀ ਮੌਤ ਹੋ ਗਈ। ਉਹ ਆਪਣੇ ਪਿੱਛੇ ਪਤਨੀ, ਪੁੱਤਰ ਅਤੇ ਨੂੰਹ ਨੂੰ ਛੱਡ ਗਿਆ। ਉਲਾਸ ਨੂੰ ਜਦੋਂ ਸਸਕਾਰ ਲਈ ਘਰ ਤੋਂ ਸ਼ਮਸ਼ਾਨ ਘਾਟ ਲੈ ਕੇ ਜਾਣ ਦੀ ਗੱਲ ਆਈ ਤਾਂ ਗੁਆਂਢੀਆਂ ਨੇ ਮਨ੍ਹਾ ਕਰ ਦਿੱਤਾ। ਇਸ ਤੋਂ ਬਾਅਦ ਇਕ ਵਿਅਕਤੀ ਨੇ ਸਾਗਰ ਮੁਸਲਿਮ ਸਮਾਜ ਦੇ ਲੋਕਾਂ ਨੂੰ ਫੋਨ ਕੀਤਾ। ਕਬਰਸਤਾਨ ਕਮੇਟੀ ਅਤੇ ਸਮਾਜ ਦੇ ਕੁੱਝ ਲੋਕ ਅੱਗੇ ਆਏ। ਉਹਨਾਂ ਨੇ ਪੀਪੀਈ ਕਿੱਟ ਪਾਈ ਅਤੇ ਲਾਸ਼ ਨੂੰ ਘਰ ਤੋਂ ਚੌਰਾਹੇ ਤੱਕ ਉਠਾ ਕੇ ਲੈ ਕੇ ਗਏ।

Corona Virus Corona Virus

ਇਸ ਤੋਂ ਬਾਅਦ ਬਾਈਕ ਨਾਲ ਨਰਾਇਵਲੀ ਨਾਕਾ ਤੱਕ ਗਏ ਜਿੱਥੇ ਸਸਕਾਰ ਕੀਤਾ ਗਿਆ। ਕਬਰਿਸਤਾਨ ਕਮੇਟੀ ਦੇ ਪ੍ਰਧਾਨ ਇਰਸ਼ਾਦ ਖਾਨ ਪੱਪੂ ਪਹਿਲਵਾਨ ਨੇ ਦੱਸਿਆ ਕਿ ਉਹਨਾਂ ਕੋਲ ਫੋਨ ਆਇਆ ਸੀ ਕਿ ਉਲਾਸ ਦਾ ਦੇਹਾਂਤ ਹੋ ਗਿਆ ਹੈ। ਅੰਤਿਮ ਸਸਕਾਰ ਲਈ ਲੈ ਕੇ ਜਾਣਾ ਹੈ ਜਿਸ ਤੋਂ ਬਾਅਦ ਅਸੀਂ ਵਿਵਸਥਾ ਕੀਤੀ ਅਤੇ ਸਸਕਾਰ ਕੀਤਾ। ਦੱਸ ਦਈਏ ਕਿ ਇਹ ਕੰਮ ਕਰਨ ਤੋਂ ਬਾਅਦ ਲੋਕ ਮੁਸਲਿਮ ਭਾਈਚਾਰੇ ਦੀ ਵਾਹ-ਵਾਹ ਕਰ ਰਹੇ ਹਨ। ਸਮਾਜ ਵਿਚ ਮੌਜੂਦ ਅਜਿਹੇ ਲੋਕ ਹੀ ਭਾਈਚਾਰਕ ਸਾਂਝ ਬਣਾਈ ਰੱਖਦੇ ਹਨ। 

SHARE ARTICLE

ਏਜੰਸੀ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement