
ਅਰਵਿੰਦ ਕੇਜਰੀਵਾਲ ਸਰਕਾਰ ਨੇ ਕਿਹਾ ਸੀ ਕਿ ਆਕਸੀਜਨ ਦਾ ਸੰਕਟ ਕੇਂਦਰ ਸਰਕਾਰ ਕਾਰਨ ਪੈਦਾ ਹੋਇਆ ਹੈ।
ਨਵੀਂ ਦਿੱਲੀ- ਦਿੱਲੀ ਵਿਚ ਆਕਸੀਜਨ ਸੰਕਟ ਹੋਰ ਵਧਦਾ ਜਾ ਰਿਹਾ ਹੈ ਅਤੇ ਇਸ ਮਾਮਲੇ ਸੰਬੰਧੀ ਦਿੱਲੀ ਹਾਈ ਕੋਰਟ ਵਿਚ ਸੁਣਵਾਈ ਹੋਈ ਹੈ। ਇਸ ਦੌਰਾਨ ਸਾਲਿਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਕੇਂਦਰ ਦੇ ਜਵਾਬ ਨੂੰ ਪੜ੍ਹਦਿਆਂ ਦਿੱਲੀ ਹਾਈ ਕੋਰਟ ਨੂੰ ਦੱਸਿਆ ਕਿ ਦਿੱਲੀ ਸਰਕਾਰ ਨੂੰ ਲੋੜੀਂਦੀ ਆਕਸੀਜਨ ਦੀ ਵੰਡ ਕੀਤੀ ਗਈ ਹੈ,ਪਰ ਦੂਜੇ ਰਾਜਾਂ ਦੀ ਤਰ੍ਹਾਂ ਉਹ ਪਲਾਂਟ ਤੋਂ ਇੱਥੇ ਆਕਸੀਜਨ ਮੰਗਵਾਉਣ ਲਈ ਟੈਂਕ ਦੀ ਵਿਵਸਥਾ ਕਰਨ ਵਿਚ ਨਾਕਾਮ ਰਹੀ ਹੈ।
oxygen cylinder
ਹਾਲਾਂਕਿ ਸਾਨੂੰ ਪਤਾ ਲੱਗ ਗਿਆ ਹੈ ਕਿ ਸਰਕਾਰ ਨੇ ਇਕ ਵਾਰ ਰੂਮ ਤਿਆਰ ਕੀਤਾ ਹੈ। ਇਸਦੇ ਨਾਲ ਹੀ ਮਹਿਤਾ ਨੇ ਦਿੱਲੀ ਹਾਈ ਕੋਰਟ ਵਿਚ ਕਿਹਾ ਕਿ ਜੇ ਦਿੱਲੀ ਨੂੰ ਵੀ 380 ਮੀਟਰਕ ਟਨ ਆਕਸੀਜਨ ਮਿਲਦੀ ਹੈ ਤਾਂ ਸਥਿਤੀ ਪ੍ਰਬੰਧਨਯੋਗ ਹੈ। ਅਸੀਂ ਇਸ ਮੁੱਦੇ 'ਤੇ ਦਿੱਲੀ ਸਰਕਾਰ ਦੇ ਮੁੱਖ ਸਕੱਤਰ ਨਾਲ ਗੱਲਬਾਤ ਕੀਤੀ ਹੈ
High Court
ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਦਿੱਲੀ ਹਾਈ ਕੋਰਟ ਵਿਚ ਕੇਂਦਰ ਸਰਕਾਰ ਤੋਂ ਮੰਗ ਕਰਦਿਆਂ ਸਾਲਿਸਟਰ ਜਨਰਲ ਤੁਸ਼ਾਰ ਮਹਿਤਾ ਨੇ ਕਿਹਾ ਕਿ ਦਿੱਲੀ ਵਿਚ ਆਕਸੀਜਨ ਦੀ ਘਾਟ ਦਾ ਕਾਰਨ ਸੂਬਾ ਸਰਕਾਰ ਹੈ ਕਿਉਂਕਿ ਇਸ ਨੇ ਨਾ ਤਾਂ ਸਹੀ ਢੰਗ ਨਾਲ ਪ੍ਰਬੰਧ ਕੀਤਾ ਅਤੇ ਨਾ ਹੀ ਆਕਸੀਜਨ ਦੀ ਸਪਲਾਈ ਲਈ ਟੈਂਕਰਾਂ ਦਾ ਪ੍ਰਬੰਧ ਕੀਤਾ। ਜਦੋਂ ਕਿ ਅਰਵਿੰਦ ਕੇਜਰੀਵਾਲ ਸਰਕਾਰ ਨੇ ਕਿਹਾ ਸੀ ਕਿ ਆਕਸੀਜਨ ਦਾ ਸੰਕਟ ਕੇਂਦਰ ਸਰਕਾਰ ਕਾਰਨ ਪੈਦਾ ਹੋਇਆ ਹੈ।
Arvind Kejriwal
ਇਸ ਦੌਰਾਨ ਜੈਪੁਰ ਗੋਲਡਨ ਹਸਪਤਾਲ ਨੇ ਦਿੱਲੀ ਸਰਕਾਰ 'ਤੇ ਆਰੋਪ ਲਗਾਇਆ ਕਿ ਉਸ ਨੇ ਸਪਲਾਈ ਚੇਨ 'ਤੇ ਅੜਿੱਕਾ ਲਾਇਆ ਹੈ ਕਿਉਂਕਿ ਜਿਹੜਾ ਹਸਪਤਾਲ ਵਿਚ ਸਿੱਧਾ ਆਕਸੀਜਨ ਦੀ ਸਪਲਾਈ ਕਰਦਾ ਸੀ, ਹੁਣ ਉਸ ਨੇ ਫੋਨ ਚੁੱਕਣਾ ਬੰਦ ਕਰ ਦਿੱਤਾ ਹੈ। ਦਿੱਲੀ ਸਰਕਾਰ ਵੀ ਨਹੀਂ ਉਠਾਉਂਦੀ ਅਤੇ ਅਸੀਂ ਕਿੱਥੇ ਜਾਈਏ। ਜੈਪੁਰ ਗੋਲਡਨ ਹਸਪਤਾਲ ਨੇ ਅਦਾਲਤ ਨੂੰ ਕਿਹਾ ਕਿ ਦਿੱਲੀ ਸਰਕਾਰ ਦੀ ਅਫਸਰਸ਼ਾਹੀ ਮਸ਼ੀਨਰੀ ਸਥਿਤੀ ਨੂੰ ਕਾਬੂ ਕਰਨ ਵਿਚ ਪੂਰੀ ਤਰ੍ਹਾਂ ਅਸਫਲ ਰਹੀ ਹੈ।