14 ਕਰੋੜ ਕੋਰੋਨਾ ਟੀਕੇ ਲਗਾਉਣ ਵਾਲਾ ਦੁਨੀਆਂ ਦਾ ਸੱਭ ਤੋਂ ਤੇਜ਼ ਦੇਸ਼ ਬਣਿਆ ਭਾਰਤ
Published : Apr 26, 2021, 7:39 am IST
Updated : Apr 26, 2021, 7:47 am IST
SHARE ARTICLE
Corona vaccine
Corona vaccine

'' ਹੁਣ ਤਕ ਦੇਸ਼ ਭਰ ’ਚ 20,19,263 ਸੈਸ਼ਨਾਂ ’ਚ  ਕੁਲ 14,09,16,417 ਟੀਕਿਆਂ ਦੀ ਖ਼ੁਰਾਕ ਦਿਤੀ ਗਈ''

ਨਵੀਂ ਦਿੱਲੀ : ਭਾਰਤ ਦੁਨੀਆ ’ਚ ਅਪਣੇ ਨਾਗਰਿਕਾਂ ਨੂੰ ਸੱਭ ਤੋਂ ਤੇਜ਼ੀ ਨਾ 14 ਕਰੋੜ ਕੋਵਿਡ ਰੋਕੂ ਟੀਕਿਆਂ ਦੀ ਖ਼ੁਰਾਕ ਲਾਉਣ ਵਾਲਾ ਦੇਸ਼ ਬਣ ਗਿਆ ਹੈ। ਭਾਰਤ ਨੇ 14 ਕਰੋੜ ਟੀਕਾਕਰਨ ਨੂੰ 99 ਦਿਨਾਂ ’ਚ ਅੰਜ਼ਾਮ ਦਿਤਾ। ਸਿਹਤ ਮੰਤਰਾਲਾ ਵਲੋਂ ਐਤਵਾਰ ਨੂੰ ਇਹ ਜਾਣਕਾਰੀ ਦਿਤੀ ਗਈ।

corona vaccinecorona vaccine

ਮੰਤਰਾਲਾ ਨੇ ਸਵੇਰੇ 7 ਵਜੇ ਤਕ ਦੀ ਸ਼ੁਰੂਆਤੀ ਰੀਪੋਰਟ ਦਾ ਹਵਾਲਾ ਦਿੰਦੇ ਹੋਏ ਦੇਸ਼ ’ਚ ਹੋਏ ਟੀਕਾਕਰਨ ਵਿਚੋਂ 58.83 ਫ਼ੀਸਦੀ ਟੀਕੇ 8 ਸੂਬਿਆਂ- ਮਹਾਰਾਸ਼ਟਰ, ਰਾਜਸਥਾਨ, ਉੱਤਰ ਪ੍ਰਦੇਸ਼, ਗੁਜਰਾਤ, ਪਛਮੀ ਬੰਗਾਲ, ਕਰਨਾਟਕ, ਮੱਧ ਪ੍ਰਦੇਸ਼ ਅਤੇ ਕੇਰਲ ਵਿਚ ਲਾਏ ਗਏ ਹਨ। ਟੀਕਾਕਰਨ ਮੁਹਿੰਮ 16 ਜਨਵਰੀ 2021 ਤੋਂ ਸ਼ੁਰੂ ਹੋਈ ਸੀ।

Corona VaccineCorona Vaccine

ਮੰਤਰਾਲਾ ਨੇ ਕਿਹਾ ਹੈ ਕਿ ਹੁਣ ਤਕ ਦੇਸ਼ ਭਰ ’ਚ 20,19,263 ਸੈਸ਼ਨਾਂ ’ਚ  ਕੁਲ 14,09,16,417 ਟੀਕਿਆਂ ਦੀ ਖ਼ੁਰਾਕ ਦਿਤੀ ਗਈ ਹੈ। ਇਸ ’ਚ ਕਿਹਾ ਗਿਆ ਹੈ ਕਿ ਇਨ੍ਹਾਂ ’ਚ 92,90,528 ਸਿਹਤ ਕਾਮੇ ਅਤੇ 1,19,50,251 ਫ਼ਰੰਟ ਲਾਈਨ ਦੇ ਕਾਮਿਆਂ ਨੂੰ ਟੀਕੇ ਦੀ ਪਹਿਲੀ ਖ਼ੁਰਾਕ ਲੱਗ ਚੁੱਕੀ ਹੈ। ਜਦਕਿ 59,95,634 ਸਿਹਤ ਕਾਮਿਆਂ ਅਤੇ 62,90,491 ਫ਼ਰੰਟ ਲਾਈਨ ਦੇ ਕਾਮਿਆਂ ਨੂੰ ਟੀਕਿਆਂ ਦੀ ਦੂਜੀ ਖ਼ੁਰਾਕ ਲਾਈ ਜਾ ਚੁੱਕੀ ਹੈ।

Corona vaccineCorona vaccine

ਸੀਨੀਅਰ ਨਾਗਰਿਕਾਂ ਦੀ ਗੱਲ ਕਰੀਏ ਤਾਂ 4,96,55,753 ਨੂੰ ਪਹਿਲੀ ਖ਼ੁਰਾਕ ਲੱਗ ਚੁੱਕੀ ਹੈ, ਜਦਕਿ 77,19,730 ਸੀਨੀਅਰ ਨਾਗਰਿਕਾਂ ਨੂੰ ਦੂਜੀ ਖ਼ੁਰਾਕ ਲੱਗ ਚੁੱਕੀ ਹੈ। ਉਥੇ ਹੀ 45 ਤੋਂ 60 ਸਾਲ ਉਮਰ ਦੇ 4,76,83,792 ਲੋਕਾਂ ਨੂੰ ਟੀਕਿਆਂ ਦੀ ਪਹਿਲੀ ਖ਼ੁਰਾਕ ਲਾਈ ਜਾ ਚੁੱਕੀ ਹੈ, ਜਦਕਿ ਅਜਿਹੇ 23,30,328 ਲੋਕ ਦੂਜੀ ਖ਼ੁਰਾਕ ਲਗਵਾ ਚੁੱਕੇ ਹਨ।

Corona vaccineCorona vaccine

ਮੰਤਰਾਲਾ ਨੇ ਰੇਖਾਂਕਿਤ ਕੀਤਾ ਕਿ ਇਕ ਹੋਰ ਮਹੱਤਵਪੂਰਨ ਉਪਲੱਬਧੀ ਇਹ ਹੈ ਕਿ ਭਾਰਤ 14 ਕਰੋੜ ਟੀਕਾਕਰਨ ਦੇ ਅੰਕੜੇ ਤਕ ਸੱਭ ਤੋਂ ਤੇਜ਼ੀ ਨਾਲ ਪਹੁੰਚਣ ਵਾਲਾ ਦੇਸ਼ ਬਣ ਗਿਆ ਹੈ। ਭਾਰਤ ਨੇ ਇਹ ਸਿਰਫ਼ 99 ਦਿਨਾਂ ’ਚ ਕੀਤਾ ਹੈ। ਮੰਤਰਾਲਾ ਮੁਤਾਬਕ ਟੀਕੇ ਦੀਆਂ 25 ਲੱਖ ਖ਼ੁਰਾਕਾਂ ਬੀਤੇ 24 ਘੰਟਿਆਂ ਦੌਰਾਨ ਦਿਤੀਆਂ ਗਈਆਂ।   

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement