
ਸੁਬਰਾਮਨੀਅਮ ਸਵਾਮੀ ਨੇ ਟਵੀਟ ਜ਼ਰੀਏ ਭਾਜਪਾ ’ਤੇ ਲਾਏ ਦੋਸ਼
ਨਵੀਂ ਦਿੱਲੀ: ਭਾਜਪਾ ਨੇਤਾ ਅਤੇ ਰਾਜ ਸਭਾ ਮੈਂਬਰ ਸੁਬਰਾਮਨੀਅਮ ਸਵਾਮੀ ਨੇ ਭਾਜਪਾ ’ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਭਾਜਪਾ ਆਈਟੀ ਸੈੱਲ ਦੇ ਫਰਜ਼ੀ ਆਈਡੀ ਟਵਿਟਰ ਹੈਂਡਲ ਤੋਂ ਪਿਛਲੇ ਇਕ ਸਾਲ ਤੋਂ ਉਹਨਾਂ 'ਤੇ ਹਮਲਾ ਬੋਲਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਉਹਨਾਂ ਨੇ ਇਹਨਾਂ ਟਵੀਟਸ ਨੂੰ ਦਸਤਾਵੇਜ਼ ਬਣਾਇਆ ਅਤੇ ਪ੍ਰਧਾਨ ਮੰਤਰੀ ਨੂੰ ਵੀ ਭੇਜਿਆ ਸੀ।
Tweet
ਸੁਬਰਾਮਨੀਅਮ ਸਵਾਮੀ ਨੇ ਟਵੀਟ ਨੇ ਟਵੀਟ ਕੀਤਾ, ‘ਮੇਰਾ ਮਕਸਦ ਹੁੰਦਾ ਹੈ ਕਿ ਜਿੰਨਾ ਵਧੀਆ ਮੈਨੂੰ ਮਿਲਦਾ ਹੈ ਓਨਾ ਹੀ ਵਧੀਆ ਮੈਂ ਹੋਰਾਂ ਨੂੰ ਦੇਵਾਂ। ਪੀਐਮਓ ਦੇ ਅਧਿਕਾਰੀ ਹੀਰੇਨ ਜੋਸ਼ੀ ਦੇ ਨਿਰਦੇਸ਼ਾਂ ਤਹਿਤ ਭਾਜਪਾ ਆਈਟੀ ਸੈੱਲ ਦੇ ਫਰਜ਼ੀ ਆਈਡੀ ਟਵਿਟਰ ਹੈਂਡਲ ਤੋਂ ਪਿਛਲੇ ਇਕ ਸਾਲ ਤੋਂ ਮੇਰੇ 'ਤੇ ਹਮਲਾ ਬੋਲਿਆ ਜਾ ਰਿਹਾ ਹੈ। ਮੈਂ ਇਹਨਾਂ ਟਵੀਟਸ ਨੂੰ ਦਸਤਾਵੇਜ਼ ਬਣਾਇਆ ਅਤੇ ਪ੍ਰਧਾਨ ਮੰਤਰੀ ਨੂੰ ਭੇਜਿਆ ਪਰ ਇਹ ਟਵਿਟਰ ਹੈਂਡਲ ਅਜੇ ਵੀ ਮੇਰੇ ’ਤੇ ਹਮਲਾ ਕਰ ਰਹੇ ਹਨ’।