ਸ਼ੋਅਰੂਮ ਵਲੋਂ ਤੁਰੰਤ ਸਰਵਿਸ ਨਾ ਮਿਲਣ ਕਾਰਨ ਰਾਜਕੁਮਾਰ ਪੂਰਬਿਆ ਨੇ ਚੁੱਕਿਆ ਇਹ ਕਦਮ
ਕਿਹਾ - ਸਹੁਰਿਆਂ ਸਾਹਮਣੇ ਹੋਣਾ ਪਿਆ ਸ਼ਰਮਿੰਦਾ
ਰਾਜਸਥਾਨ : ਕੋਈ ਵੀ ਨਵੀਂ ਚੀਜ਼ ਘਰ ਵਿਚ ਆਵੇ ਤਾਂ ਉਸ ਨੂੰ ਚਲਾਉਣ ਅਤੇ ਵਰਤਣ ਵਿਚ ਜੋ ਖ਼ੁਸ਼ੀ ਹਾਸਲ ਹੁੰਦੀ ਹੈ ਉਸ ਨੂੰ ਤੁਸੀਂ ਸਮਝ ਸਕਦੇ ਹੋ। ਪਰ ਮਸ਼ੀਨਰੀ ਵਿਚ ਕਦੋਂ ਕੋਈ ਖ਼ਰਾਬੀ ਆ ਜਾਵੇ ਇਸ ਬਾਰੇ ਕੁਝ ਵੀ ਨਹੀਂ ਕਿਹਾ ਜਾ ਸਕਦਾ। ਹਾਲਾਂਕਿ ਕਈ ਵਾਰ ਇਹ ਖ਼ਰਾਬੀ ਬੇਇੱਜ਼ਤੀ ਦਾ ਸਬੱਬ ਵੀ ਬਣ ਜਾਂਦੀ ਹੈ।
ਅਜਿਹਾ ਹੀ ਮਾਮਲਾ ਰਾਜਸਥਾਨ ਦੇ ਉਦੈਪੁਰ ਤੋਂ ਸਾਹਮਣੇ ਆਇਆ ਹੈ ਜਿਥੇ ਇੱਕ ਵਿਅਕਤੀ ਦੀ ਨਵੀਂ ਕਾਰ ਰਸਤੇ ਵਿੱਚ ਹੀ ਬੰਦ ਹੋ ਗਈ। ਗੱਲ ਇਥੇ ਹੀ ਖ਼ਤਮ ਨਹੀਂ ਹੁੰਦਾ। ਹੱਦ ਉਦੋਂ ਹੋ ਗਈ ਜਦੋਂ ਉਸ ਦੀ ਕਾਰ ਸਹੁਰਿਆਂ ਦੇ ਸਾਹਮਣੇ ਆ ਹੀ ਖ਼ਰਾਬ ਹੋ ਗਈ। ਇਸ ਤੋਂ ਬਾਅਦ ਕਾਰ ਮਾਲਕ ਨੇ ਜੋ ਕੀਤਾ ਉਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਖ਼ੂਬ ਵਾਇਰਲ ਹੋ ਰਹੀ ਹੀ। ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਇੱਕ ਗਧਾ ਲਗਜ਼ਰੀ ਗੱਡੀ ਨੂੰ ਖਿੱਚ ਰਿਹਾ ਹੈ।
ਦੱਸਿਆ ਗਿਆ ਕਿ ਕਾਰ ਦੇ ਮਾਲਕ ਰਾਜਕੁਮਾਰ ਪੁਰਬੀਆ ਨੇ ਇਸ ਨੂੰ ਸ਼ੋਅਰੂਮ ਵਿੱਚ ਲੈ ਕੇ ਜਾਣਾ ਸੀ ਜਿਸ ਲਈ ਉਸ ਨੇ ਗਧੇ ਦੀ ਮਦਦ ਲਈ। ਉਦੈਪੁਰ ਦੇ ਸੁੰਦਰਵਾਸ ਦੇ ਰਹਿਣ ਵਾਲੇ ਰਾਜਕੁਮਾਰ ਨੇ ਸ਼ਿਕਾਇਤ ਕੀਤੀ ਹੈ ਕਿ ਕੁਝ ਦਿਨ ਪਹਿਲਾਂ ਉਸ ਨੇ ਹੁੰਡਈ ਕੰਪਨੀ ਦੀ ਕ੍ਰੇਟਾ ਕਾਰ ਖਰੀਦੀ ਸੀ। ਪਰ ਥੋੜੀ ਦੇਰ ਤੱਕ ਗੱਡੀ ਚਲਾਉਣ ਤੋਂ ਬਾਅਦ ਕਾਰ ਖ਼ਰਾਬ ਹੋ ਗਈ। ਰਾਜਕੁਮਾਰ ਦਾ ਦੋਸ਼ ਹੈ ਕਿ ਕੰਪਨੀ ਵਲੋਂ ਤੁਰੰਤ ਕੋਈ ਮਦਦ ਨਹੀਂ ਕੀਤੀ, ਇਸ ਲਈ ਗੁੱਸੇ 'ਚ ਉਸ ਨੇ ਗਧੇ ਰਾਹੀਂ ਕਾਰ ਖਿੱਚ ਕੇ ਵਾਪਸ ਸ਼ੋਅਰੂਮ 'ਚ ਭੇਜ ਦਿੱਤੀ।
ਇਹ ਵੀ ਪੜ੍ਹੋ: ਝੁੱਗੀਆਂ 'ਚ ਰਹਿ ਰਹੇ ਬੱਚਿਆਂ ਦੇ ਉੱਜਵਲ ਭਵਿੱਖ ਲਈ ਖੋਲ੍ਹੇ ਗਏ ਸਟੱਡੀ ਸੈਂਟਰ ਦਾ ਡਿਪਟੀ ਕਮਿਸ਼ਨਰ ਨੇ ਕੀਤਾ ਉਦਘਾਟਨ
ਮੀਡੀਆ ਰਿਪੋਰਟਾਂ ਮੁਤਾਬਕ ਕਾਰ ਕਾਰਨ ਰਾਜਕੁਮਾਰ ਨੂੰ ਆਪਣੇ ਸਹੁਰਿਆਂ ਦੇ ਸਾਹਮਣੇ ਸ਼ਰਮਿੰਦਾ ਹੋਣਾ ਪਿਆ। ਉਸ ਦਾ ਕਹਿਣਾ ਹੈ ਕਿ ਉਸ ਨੇ ਇਹ ਗੱਡੀ ਕਰੀਬ ਡੇਢ ਮਹੀਨਾ ਪਹਿਲਾਂ ਖਰੀਦੀ ਸੀ। ਕੁਝ ਦਿਨਾਂ ਬਾਅਦ ਹੀ ਉਸ ਨੂੰ ਮੁਸ਼ਕਲਾਂ ਆਉਣ ਲੱਗ ਪਈਆਂ। ਇਸ ਦੌਰਾਨ ਉਨ੍ਹਾਂ ਦੀ ਮੰਗਣੀ ਹੋ ਗਈ। ਜਦੋਂ ਰਾਜਕੁਮਾਰ ਰਸਮ ਪੂਰੀ ਕਰਨ ਲਈ ਆਪਣੇ ਸਹੁਰੇ ਘਰ ਪਹੁੰਚਿਆ ਤਾਂ ਉੱਥੇ ਵੀ ਕਾਰ ਖ਼ਰਾਬ ਹੋ ਗਈ। ਕਾਰ ਵਿਚ ਇਕ ਤੋਂ ਬਾਅਦ ਇਕ ਆ ਰਹੀਆਂ ਖਰਾਬੀਆਂ ਕਾਰਨ ਉਸ ਨੇ ਕਾਰ ਵਾਪਸ ਕਰਨ ਦਾ ਫ਼ੈਸਲਾ ਕੀਤਾ। ਸ਼ੋਅਰੂਮ ਚਾਲਕਾਂ ਨੂੰ ਸ਼ਰਮਿੰਦਾ ਕਰਨ ਲਈ ਉਸ ਨੇ ਗਧੇ ਨਾਲ ਕਾਰ ਖਿੱਚੀ।
ਰਾਜਕੁਮਾਰ ਦਾ ਕਹਿਣਾ ਹੈ ਕਿ ਪਹਿਲਾਂ ਉਸ ਨੇ ਕੰਪਨੀ ਦੇ ਵਰਕਰਾਂ ਨੂੰ ਕਾਰ ਲੈ ਕੇ ਜਾਣ ਲਈ ਕਿਹਾ ਸੀ ਪਰ ਉਨ੍ਹਾਂ ਨੇ ਤੁਰੰਤ ਗੱਡੀ ਵਾਪਸ ਲੈਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਰਾਜਕੁਮਾਰ ਨੇ ਕੀ ਕੀਤਾ, ਅਸੀਂ ਤੁਹਾਨੂੰ ਦੱਸ ਚੁੱਕੇ ਹਾਂ ਅਤੇ ਦਿਖਾ ਚੁੱਕੇ ਹਾਂ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪਾਕਿਸਤਾਨ ਤੋਂ ਗਧੇ ਨਾਲ ਜੁੜੀ ਇਕ ਦਿਲਚਸਪ ਖ਼ਬਰ ਸਾਹਮਣੇ ਆਈ ਸੀ। ਉੱਥੇ ਇੱਕ ਵਿਅਕਤੀ ਨੇ ਆਪਣੇ ਵਿਆਹ ਵਿੱਚ ਆਪਣੀ ਜੀਵਨਸਥਨ ਨੂੰ ਇੱਕ ਗਧਾ ਤੋਹਫ਼ੇ ਵਿਚ ਦਿੱਤਾ ਸੀ। ਇਹ ਵਿਅਕਤੀ ਪਾਕਿਸਤਾਨੀ ਯੂਟਿਊਬਰ ਅਜ਼ਲਾਨ ਸ਼ਾਹ ਸੀ ਜਿਸ ਨੇ ਵਾਰੀਸ਼ਾ ਜਾਵੇਦ ਖਾਨ ਨਾਂ ਦੀ ਡਾਕਟਰ ਨਾਲ ਵਿਆਹ ਕੀਤਾ ਸੀ। ਇਹ ਵਿਆਹ ਆਪਣੀ ਪਤਨੀ ਨੂੰ ਗਧਾ ਗਿਫ਼੍ਟ ਕਰਨ ਕਾਰਨ ਸੁਰਖੀਆਂ 'ਚ ਆਇਆ ਸੀ। ਅਜ਼ਲਾਨ ਨੇ ਕਿਹਾ ਕਿ ਵਾਰੀਸ਼ਾ ਜਾਨਵਰਾਂ ਨੂੰ ਪਿਆਰ ਕਰਦੀ ਹੈ ਅਤੇ ਗਧਾ ਸਭ ਤੋਂ ਪਿਆਰਾ ਜਾਨਵਰ ਹੈ।