
ਮਹਿਲਾ ਪਹਿਲਵਾਨਾਂ ਦੇ ਧਰਨੇ 'ਚ ਸ਼ਾਮਲ ਹੋਏ ਜੰਮੂ-ਕਸ਼ਮੀਰ ਦੇ ਸਾਬਕਾ ਰਾਜਪਾਲ
ਨਵੀਂ ਦਿੱਲੀ: ਜੰਮੂ-ਕਸ਼ਮੀਰ ਦੇ ਸਾਬਕਾ ਰਾਜਪਾਲ ਸੱਤਿਆਪਾਲ ਮਲਿਕ ਨੇ ਕਿਹਾ ਕਿ ਇਹ ਸ਼ਰਮਨਾਕ ਹੈ ਕਿ ਅੰਤਰਰਾਸ਼ਟਰੀ ਪੱਧਰ 'ਤੇ ਸਫਲਤਾ ਹਾਸਲ ਕਰਨ ਵਾਲੇ ਸਨਮਾਨਿਤ ਖਿਡਾਰੀਆਂ ਨੂੰ ਇਨਸਾਫ ਲਈ ਸੜਕਾਂ 'ਤੇ ਬੈਠਣਾ ਪੈ ਰਿਹਾ ਹੈ। ਜੰਮੂ-ਕਸ਼ਮੀਰ ਦੇ ਆਖਰੀ ਰਾਜਪਾਲ ਰਹੇ ਮਲਿਕ ਨੇ ਕਿਹਾ ਕਿ ਉਨ੍ਹਾਂ ਨੇ ਮੰਗਲਵਾਰ ਰਾਤ ਓਲੰਪਿਕ ਤਮਗਾ ਜੇਤੂ ਬਜਰੰਗ ਪੂਨੀਆ ਨਾਲ ਗੱਲ ਕੀਤੀ ਅਤੇ ਪ੍ਰਦਰਸ਼ਨ ਵਿਚ ਸ਼ਾਮਲ ਹੋਣ ਦਾ ਵਾਅਦਾ ਕੀਤਾ ਸੀ।
ਇਹ ਵੀ ਪੜ੍ਹੋ: ਅੰਮ੍ਰਿਤਸਰ 'ਚ ਖੰਭੇ ਨਾਲ ਟਕਰਾਈ ਸਵਾਰੀਆਂ ਨਾਲ ਭਰੀ ਬੱਸ, ਮਚ ਗਿਆ ਚੀਕ ਚਿਹਾੜਾ
ਦੇਸ਼ ਦੇ ਚੋਟੀ ਦੇ ਪਹਿਲਵਾਨਾਂ ਨੇ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਮੁਖੀ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਐਤਵਾਰ ਨੂੰ ਜੰਤਰ-ਮੰਤਰ 'ਤੇ ਆਪਣਾ ਧਰਨਾ ਮੁੜ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਬ੍ਰਿਜ ਭੂਸ਼ਣ 'ਤੇ ਮਹਿਲਾ ਪਹਿਲਵਾਨਾਂ ਨੂੰ ਧਮਕਾਉਣ ਅਤੇ ਜਿਨਸੀ ਸ਼ੋਸ਼ਣ ਕਰਨ ਦਾ ਇਲਜ਼ਾਮ ਲਗਾਇਆ ਹੈ। ਮਲਿਕ ਨੇ ਕਿਹਾ, “ਜਦੋਂ ਸਾਡੀਆਂ ਧੀਆਂ ਤਮਗ਼ੇ ਜਿੱਤ ਕੇ ਤਿਰੰਗਾ ਲਹਿਰਾਉਂਦੀਆਂ ਹਨ, ਉਸ ਸਮੇਂ ਅਸੀਂ ਬੇਸ਼ਰਮਾਂ ਵਾਂਗ ਉਨ੍ਹਾਂ ਨੂੰ ਚਾਹ ’ਤੇ ਬੁਲਾਉਂਦੇ ਹਾਂ ਅਤੇ ਤਸਵੀਰਾਂ ਖਿਚਵਾਉਂਦੇ ਹਾਂ ਪਰ ਅੱਜ ਉਹ ਸੜਕਾਂ 'ਤੇ ਹਨ। ਸਾਨੂੰ ਸ਼ਰਮ ਨਾਲ ਡੁੱਬ ਕੇ ਮਰ ਜਾਣਾ ਚਾਹੀਦਾ ਹੈ”।
ਇਹ ਵੀ ਪੜ੍ਹੋ: ਮੰਤਰੀ ਸੰਦੀਪ ਸਿੰਘ 'ਤੇ ਇਲਜ਼ਾਮ ਲਗਾਉਣ ਵਾਲੀ ਕੋਚ 'ਤੇ ਹਮਲਾ, ਸਕੂਟੀ 'ਚ ਪੈਟਰੋਲ ਪਵਾਉਣ ਜਾ ਰਹੀ ਸੀ ਮਹਿਲਾ ਕੋਚ
ਉਨ੍ਹਾਂ ਕਿਹਾ, ''ਮੈਂ ਤੁਹਾਨੂੰ ਸਾਰਿਆਂ ਨੂੰ ਉਨ੍ਹਾਂ ਦਾ ਸਮਰਥਨ ਕਰਨ ਦੀ ਅਪੀਲ ਕਰਦਾ ਹਾਂ। ਵੱਧ ਤੋਂ ਵੱਧ ਲੋਕਾਂ ਨੂੰ ਇੱਥੇ ਇਕੱਠਾ ਹੋਣਾ ਚਾਹੀਦਾ ਹੈ।” ਮਲਿਕ ਨੇ ਕਿਹਾ ਕਿ ਇਹ ਮੰਦਭਾਗਾ ਹੈ ਕਿ ਮਹਿਲਾ ਪਹਿਲਵਾਨਾਂ ਨੂੰ ਜਿਨਸੀ ਸ਼ੋਸ਼ਣ ਦੇ ਸਬੂਤ ਦੇਣ ਲਈ ਕਿਹਾ ਜਾ ਰਿਹਾ ਹੈ।
ਇਹ ਵੀ ਪੜ੍ਹੋ: ਝੁੱਗੀਆਂ 'ਚ ਰਹਿ ਰਹੇ ਬੱਚਿਆਂ ਦੇ ਉੱਜਵਲ ਭਵਿੱਖ ਲਈ ਖੋਲ੍ਹੇ ਗਏ ਸਟੱਡੀ ਸੈਂਟਰ ਦਾ ਡਿਪਟੀ ਕਮਿਸ਼ਨਰ ਨੇ ਕੀਤਾ ਉਦਘਾਟਨ
ਉਨ੍ਹਾਂ ਕਿਹਾ, “ਇਹ ਸਿਰਫ਼ ਤੁਹਾਡੀ ਲੜਾਈ ਨਹੀਂ ਹੈ। ਇਹ ਸਾਡੀਆਂ ਧੀਆਂ ਦੀ ਇੱਜ਼ਤ ਦੀ ਲੜਾਈ ਹੈ। ਚੌਧਰੀ ਚਰਨ ਸਿੰਘ ਕਹਿੰਦੇ ਸਨ ਕਿ ਜੇਕਰ ਕੋਈ ਔਰਤ ਜਿਨਸੀ ਸ਼ੋਸ਼ਣ ਦੀ ਸ਼ਿਕਾਇਤ ਕਰਦੀ ਹੈ ਤਾਂ ਉਸ ਤੋਂ ਪੁੱਛਗਿੱਛ ਨਹੀਂ ਹੋਣੀ ਚਾਹੀਦੀ, ਸਬੂਤ ਨਹੀਂ ਮੰਗਣੇ ਚਾਹੀਦੇ। ਸਾਨੂੰ ਉਸ ’ਤੇ ਵਿਸ਼ਵਾਸ ਕਰਨਾ ਚਾਹੀਦਾ ਹੈ”। ਪਹਿਲਵਾਨਾਂ ਦੀ ਹਮਾਇਤ ਵਿਚ ਪਿਛਲੇ ਤਿੰਨ ਦਿਨਾਂ ਤੋਂ ਵੱਖ-ਵੱਖ ਕਿਸਾਨ ਜਥੇਬੰਦੀਆਂ, ਖਾਪ ਆਗੂ, ਸਿਆਸਤਦਾਨ ਅਤੇ ਮਹਿਲਾ ਜਥੇਬੰਦੀਆਂ ਵੀ ਧਰਨੇ ਵਾਲੀ ਥਾਂ ’ਤੇ ਪਹੁੰਚ ਰਹੀਆਂ ਹਨ।