Jammu and Kashmir News : ਕੁਲਗਾਮ ਪੁਲਿਸ ਨੇ ਫੌਜ ਤੇ CRPF ਨਾਲ ਸਾਂਝੇ ਆਪ੍ਰੇਸ਼ਨ 'ਚ ਅੱਤਵਾਦੀਆਂ ਦੇ 2 ਸਾਥੀ ਕੀਤੇ ਗ੍ਰਿਫ਼ਤਾਰ

By : BALJINDERK

Published : Apr 26, 2025, 6:39 pm IST
Updated : Apr 26, 2025, 6:39 pm IST
SHARE ARTICLE
ਮੁਲਜ਼ਮਾਂ ਦੀ ਪਛਾਣ ਬਿਲਾਲ ਅਹਿਮਦ ਭੱਟ ਤੇ ਮੁਹੰਮਦ ਇਸਮਾਈਲ ਭੱਟ ਵਜੋਂ ਹੋਈ 
ਮੁਲਜ਼ਮਾਂ ਦੀ ਪਛਾਣ ਬਿਲਾਲ ਅਹਿਮਦ ਭੱਟ ਤੇ ਮੁਹੰਮਦ ਇਸਮਾਈਲ ਭੱਟ ਵਜੋਂ ਹੋਈ 

Jammu and Kashmir News : ਤਲਾਸ਼ੀ ਦੌਰਾਨ 2 ਪਿਸਤੌਲ, 25 ਪਿਸਤੌਲ ਦੇ ਰੌਂਦ, ⁠2 ਪਿਸਤੌਲ ਮੈਗਜ਼ੀਨ ਸਮੇਤ ਹਥਿਆਰ ਬਰਾਮਦ

Jammu and Kashmir News in Punjabi : ਜੰਮੂ-ਕਸ਼ਮੀਰ-ਕੁਲਗਾਮ ਪੁਲਿਸ ਨੇ ਫੌਜ ਅਤੇ ਸੀ.ਆਰ.ਪੀ.ਐਫ. ਨਾਲ ਸਾਂਝੇ ਆਪ੍ਰੇਸ਼ਨ ਵਿਚ ਦੋ ਅੱਤਵਾਦੀ ਦੇ ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਨ੍ਹਾਂ ਦੇ ਕਬਜ਼ੇ ਵਿਚੋਂ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਕੀਤਾ ਹੈ। ਕੈਮੋਹ ਦੇ ਮਤਲਹਾਮਾ ਚੌਕ ਠੋਕਰਪੋਰਾ ਵਿਖੇ ਸਥਾਪਤ ਇਕ ਚੌਕੀ 'ਤੇ ਚੈਕਿੰਗ ਦੌਰਾਨ ਦੋ ਅੱਤਵਾਦੀ ਸਾਥੀਆਂ ਦੀ ਪਛਾਣ ਬਿਲਾਲ ਅਹਿਮਦ ਭੱਟ ਪੁੱਤਰ ਅਬਦੁਲ ਸਲਾਮ ਭੱਟ ਅਤੇ ਮੁਹੰਮਦ ਇਸਮਾਈਲ ਭੱਟ ਪੁੱਤਰ ਗੁਲਾਮ ਮੁਹੰਮਦ ਭੱਟ ਵਜੋਂ ਹੋਈ ਹੈ।

ਦੋਵੇਂ ਵਾਸੀ ਠੋਕਰਪੋਰਾ, ਕੈਮੋਹ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਤਲਾਸ਼ੀ ਤੋਂ ਬਾਅਦ, ਉਨ੍ਹਾਂ ਦੇ ਕਬਜ਼ੇ ਵਿਚੋਂ 2 ਪਿਸਤੌਲ, 25 ਪਿਸਤੌਲ ਦੇ ਰੌਂਦ, ⁠2 ਪਿਸਤੌਲ ਮੈਗਜ਼ੀਨ ਸਮੇਤ ਹਥਿਆਰ ਬਰਾਮਦ ਕੀਤੇ ਗਏ। ਘਟਨਾ ਦੇ ਸਬੰਧ ਵਿਚ, ਪੁਲਿਸ ਥਾਣਾ ਕੈਮੋਹ ਵਿਚ ਕਾਨੂੰਨ ਦੀਆਂ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। 

(For more news apart from Kulgam Police arrests 2 accomplices terrorists in joint operation with Army and CRPF News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement