
ਦੇਸ਼ ਵਿਚ ਕਰੋਨਾ ਵਾਇਰਸ ਨੇ ਹੜਕੰਪ ਮਚਾ ਰੱਖਿਆ ਹੈ। ਹੁਣ ਤੱਕ ਇੱਥੇ ਇਸ ਵਾਇਰਸ ਦੇ ਡੇਢ ਲੱਖ ਦੇ ਕਰੀਬ ਕੇਸ ਦਰਜ਼ ਹੋ ਚੁੱਕੇ ਹਨ
ਦੇਸ਼ ਵਿਚ ਕਰੋਨਾ ਵਾਇਰਸ ਨੇ ਹੜਕੰਪ ਮਚਾ ਰੱਖਿਆ ਹੈ। ਹੁਣ ਤੱਕ ਇੱਥੇ ਇਸ ਵਾਇਰਸ ਦੇ ਡੇਢ ਲੱਖ ਦੇ ਕਰੀਬ ਕੇਸ ਦਰਜ਼ ਹੋ ਚੁੱਕੇ ਹਨ ਅਤੇ ਚਾਰ ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਇਸ ਮਹਾਂਮਾਰੀ ਦੇ ਕਾਰਨ ਮੌਤ ਹੋ ਚੁੱਕੀ ਹੈ। ਅਜਿਹੇ ਵਿਚ ਕੁਝ ਕੁਆਰੰਟੀਨ ਸੈਂਟਰਾਂ ਵਿਚੋਂ ਕਈ ਪ੍ਰੇਸ਼ਾਨ ਕਰਨ ਵਾਲੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ। ਜਿਸ ਤੋਂ ਬਾਅਦ ਇਨ੍ਹਾਂ ਤਸਵੀਰਾਂ ਦੇ ਲੋਕਾਂ ਦਾ ਗੁੱਸਾ ਅਤੇ ਨਰਾਜ਼ਗੀ ਭੜਕ ਉੱਠੀ ਹੈ।
Photo
ਅਜਿਹੀਆਂ ਇਕ ਕੁਝ ਤਸਵੀਰਾਂ ਛੱਤੀਸਗੜ੍ਹ ਦੇ ਰਾਜਨੰਦਗਾਓ ਦੇ ਇਕ ਜ਼ਿਲ੍ਹੇ ਵਿਚੋਂ ਵਾਇਰਲ ਹੋ ਰਹੀਆਂ ਹਨ। ਇਸ ਵਾਇਰਲ ਤਸਵੀਰਾਂ ਵਿਚ ਦੇਖਿਆ ਜਾ ਸਕਦਾ ਹੈ ਕਿ ਕੁਝ ਲੋਕ ਜਮੀਨ ਤੇ ਬੈਠ ਕੇ ਖਾਣਾ ਖਾ ਰਹੇ ਹਨ। ਇਨ੍ਹਾਂ ਤਸਵੀਰਾਂ ਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਤਸਵੀਰਾਂ ਕਬੀਰਧਾਮ ਜ਼ਿਲ੍ਹੇ ਦੇ ਕੁਆਰੰਟੀਨ ਸੈਂਟਰ ਦੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਉੱਥੇ ਜਿਹੜੇ ਪ੍ਰਵਾਸੀ ਮਜ਼ਦੂਰਾਂ ਨੂੰ ਕੁਆਰੰਟੀਨ ਕਰਕੇ ਰੱਖਿਆ ਗਿਆ ਹੈ । ਉਨ੍ਹਾਂ ਨੂੰ ਅਖ਼ਬਾਰ ਤੇ ਖਾਣਾ ਦਿੱਤਾ ਜਾ ਰਿਹਾ ਹੈ।
Photo
ਤਸਵੀਰਾਂ ਵਿਚ ਵੀ ਇਹ ਸਾਫ ਦਿਖਾਈ ਦੇ ਰਿਹਾ ਹੈ ਕਿ ਉਨ੍ਹਾਂ ਨੂੰ ਅਖਬਾਰ ਉਤੇ ਦਾਲ-ਚਾਵਲ ਖਾਣ ਨੂੰ ਦਿੱਤਾ ਗਿਆ ਹੈ। ਇਸ ਵਿਚ ਦਾਲ ਤਾਂ ਅਖਬਾਰ ਵਿਚੋਂ ਬਾਹਰ ਨਿਕਲ ਫਰਸ਼ ਤੇ ਨਿਕਲ਼ੀ ਵੀ ਦਿਖ ਰਹੀ ਹੈ। ਇਨ੍ਹਾਂ ਤਸਵੀਰਾਂ ਨੂੰ ਦੇਖਣ ਤੋਂ ਬਾਅਦ ਲੋਕ ਕਾਫੀ ਗੁੱਸੇ ਵਿਚ ਦਿਖਾਈ ਦੇ ਰਹੇ ਹਨ। ਕੁਝ ਲੋਕਾਂ ਨੇ ਇਸ ਤੇ ਪ੍ਰਤੀਕ੍ਰਿਆ ਦਿੰਦਿਆ ਲਿਖਿਆ ਕਿ ਹੋਰ ਗਰੀਬ ਮਜ਼ਦੂਰਾਂ ਦਾ ਕਿੰਨਾ ਮਜ਼ਾਕ ਉਡਾਵੇਗੀ ਸਰਕਾਰ ਕੀ ਸਰਕਾਰ ਇਨ੍ਹਾਂ ਲੋਕਾਂ ਨੂੰ ਪੱਤਲ ਵੀ ਨਹੀਂ ਮੁਹੱਈਆ ਕਰਵਾ ਸਕਦੀ।
Photo
ਜੇਕਰ ਸਰਕਾਰ ਇਨਾ ਵੀ ਨਹੀਂ ਕਰ ਸਕਦੀ ਤਾਂ ਫਿਰ ਉਹ ਸੱਤਾ ਤੇ ਕਾਬਜ਼ ਹੋਈ ਕਿਉਂ ਬੈਠੀ ਹੈ। ਇਸ ਤੋਂ ਇਲਾਵਾ ਲੋਕਾਂ ਨੇ ਗੁੱਸਾ ਕਰਦਿਆਂ ਇਹ ਵੀ ਲਿਖਿਆ ਕਿ ਅਖਬਾਰ ਤੇ ਖਾਣਾ ਦੇਣਾ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ। ਦੱਸ ਦੱਈਏ ਕਿ ਇਸ ਤੋਂ ਪਹਿਲਾਂ ਵੀ ਕਈ ਕੁਆਰੰਟੀਨ ਸੈਂਟਰਾਂ ਵਿਚੋਂ ਇਸ ਤਰ੍ਹਾਂ ਦੀਆਂ ਤਸਵੀਰਾਂ ਸਾਹਮਣੇ ਆ ਚੁੱਕੀਆਂ ਹਨ। ਮੱਧ ਪ੍ਰਦੇਸ਼ ਦੇ ਇਕ ਕੁਆਰੰਟੀਨ ਸੈਂਟਰ ਵਿਚ ਤਾਂ ਮਜ਼ਦੂਰ ਨੂੰ ਇਕ ਟੂਆਏਲੇਟ ਵਿਚ ਰੱਖਿਆ ਗਿਆ ਸੀ ਅਤੇ ਉਥੇ ਹੀ ਉਨ੍ਹਾਂ ਨੂੰ ਖਾਣਾ ਦਿੱਤਾ ਜਾਂਦਾ ਸੀ।
Photo