ਦਿੱਲੀ 'ਚ ਤਾਲਾਬੰਦੀ 'ਚ ਛੋਟ ਦੇਣੀ ਮਹਿੰਗੀ ਪਈ : ਕੇਜਰੀਵਾਲ
Published : May 26, 2020, 6:04 am IST
Updated : May 26, 2020, 6:04 am IST
SHARE ARTICLE
File Photo
File Photo

ਕੋਰੋਨਾ ਸੰਕ੍ਰਮਣ ਦੇ ਖ਼ਤਰੇ ਕਾਰਨ ਦੇਸ਼ 'ਚ ਚੌਥੇ ਪੜਾਅ ਦਾ ਲਾਕਡਾਊਨ ਐਲਾਨ ਕਰਨਾ ਪਿਆ ਹੈ

ਨਵੀਂ ਦਿੱਲੀ, 25 ਮਈ : ਕੋਰੋਨਾ ਸੰਕ੍ਰਮਣ ਦੇ ਖ਼ਤਰੇ ਕਾਰਨ ਦੇਸ਼ 'ਚ ਚੌਥੇ ਪੜਾਅ ਦਾ ਲਾਕਡਾਊਨ ਐਲਾਨ ਕਰਨਾ ਪਿਆ ਹੈ, ਇਸ ਦਾ ਸਮਾਂ 31 ਮਈ ਨੂੰ ਖ਼ਤਮ ਹੋ ਰਿਹਾ ਹੈ। ਹਾਲਾਂਕਿ, ਕੇਂਦਰ ਨੇ ਚੌਥੇ ਲਾਕਡਾਊਨ 'ਚ ਆਮ ਜਨਤਾ ਤੇ ਉਦਯੋਗਾਂ ਨੂੰ ਕੁਝ ਰਾਹਤ ਵੀ ਦਿਤੀ ਹੈ। ਇਸ ਰਾਹਤ ਨੂੰ ਸੂਬਾ ਸਰਕਾਰਾਂ ਅਪਣੇ ਹਿਸਾਬ ਨਾਲ ਲਾਗੂ ਕਰ ਰਹੀਆਂ ਹਨ।

ਦੇਸ਼ ਦੀ ਰਾਜਧਾਨੀ ਦਿੱਲੀ 'ਚ ਵੀ ਲਾਕਡਾਊਨ 'ਚ ਛੋਟ ਦਿਤੀ ਗਈ ਹੈ ਪਰ ਇਸ ਛੋਟ ਨੂੰ ਸ਼ੁਰੂ ਹੋਏ ਇਕ ਹਫ਼ਤਾ ਵੀ ਨਹੀਂ ਹੋਇਆ ਹੈ ਕਿ ਸਰਕਾਰ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਇਕ ਹਫ਼ਤੇ ਹੀ ਸੂਬੇ 'ਚ 3500 ਤੋਂ ਨਵੇਂ ਮਰੀਜ਼ ਸਾਹਮਣੇ ਆਏ ਹਨ। ਇਹ ਜਾਣਕਾਰੀ ਖ਼ੂਦ ਸੂਬੇ ਦੇ ਅਰਵਿੰਦ ਕੇਜਰੀਵਾਲ ਨੇ ਸਾਂਝੀ ਕੀਤੀ ਹੈ।
ਕੇਜਰੀਵਾਲ ਨੇ ਕਿਹਾ ਕਿ ਕੋਰੋਨਾ ਵਾਇਰਸ ਦਾ ਪ੍ਰਭਾਵ ਅੱਜ ਜਾਂ ਕਲ੍ਹ 'ਚ ਨਹੀਂ ਜਾਵੇਗਾ। ਇਸ ਦਾ ਅਸਰ ਅੱਗੇ ਵੀ ਰਹੇਗਾ।

 File PhotoFile Photo

ਇਸ ਵਿਚਕਾਰ ਉਨ੍ਹਾਂ ਕਿਹਾ ਕਿ 17 ਮਈ ਨੂੰ ਲਾਕਡਾਊਨ 'ਚ ਛੋਟ ਦੇਣ ਦੇ ਇਕ ਹਫ਼ਤੇ ਦੇ ਅੰਦਰ ਹੀ ਸੂਬੇ 'ਚ 3500 ਸੰਕ੍ਰਮਿਤ ਮਰੀਜ਼ ਵਧ ਗਏ ਹਨ, ਹਾਲਾਂਕਿ ਰਾਹਤ ਵਾਲੀ ਗੱਲ ਇਹ ਹੈ ਕਿ 2500 ਲੋਕ ਠੀਕ ਹੋ ਚੁੱਕੇ ਹਨ। ਕੇਜਰੀਵਾਲ ਨੇ ਕਿਹਾ ਕਿ ਦਿੱਲੀ 'ਚ ਹਾਲਾਤ ਪੂਰੀ ਤਰ੍ਹਾਂ ਕਾਬੂ 'ਚ ਹਨ ਤੇ ਅਸੀਂ ਪੂਰਾ ਧਿਆਨ ਰੱਖ ਰਹੇ ਹਨ। ਪ੍ਰਾਈਵੇਟ ਹਸਪਤਾਲ 'ਚ ਕੋਰੋਨਾ ਮਰੀਜ਼ਾਂ ਦਾ ਇਲਾਜ ਨਾ ਕਰਨ ਨੂੰ ਲੈ ਕੇ ਕੇਜਰੀਵਾਲ ਨੇ ਕਿਹਾ ਕਿ ਅਜਿਹਾ ਕਰਨ ਵਾਲਿਆਂ ਵਿਰੁਧ ਸਖ਼ਤ ਕਾਰਵਾਈ ਕੀਤੀ ਜਾਵੇਗੀ। (ਏਜੰਸੀ)

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement