
ਮਹਾਂਰਾਸ਼ਟਰ ਵਿਚ ਬੈੱਡ ਦਾ ਇੰਤਜ਼ਾਰ ਕਰ ਰਹੇ ਇਕ ਹਸਪਤਾਲ ਵਿਚ 55 ਸਾਲ ਦੇ ਕਰੋਨਾ ਪੌਜਟਿਵ ਵਿਅਕਤੀ ਦੀ ਮੌਤ ਹੋ ਗਈ ।
ਮੁੰਬਈ : ਮਹਾਂਰਾਸ਼ਟਰ ਵਿਚ ਬੈੱਡ ਦਾ ਇੰਤਜ਼ਾਰ ਕਰ ਰਹੇ ਇਕ ਹਸਪਤਾਲ ਵਿਚ 55 ਸਾਲ ਦੇ ਕਰੋਨਾ ਪੌਜਟਿਵ ਵਿਅਕਤੀ ਦੀ ਮੌਤ ਹੋ ਗਈ । ਇਸ ਸਮੇਂ ਵਿਚ ਉਹ ਤਿੰਨ ਘੰਟੇ ਤੱਕ ਵੀਲ ਚੇਅਰ ਤੇ ਉਮੀਦ ਲਗਾਈ ਬੈਠੇ ਰਹੇ, ਕਿ ਕਦੋਂ ਉਨ੍ਹਾਂ ਨੂੰ ਖਾਲੀ ਬੈੱਡ ਮਿਲੇਗਾ। ਹਾਲਾਂਕਿ ਕੇਈਐਮ ਹਸਪਤਾਲ ਵਿਚ ਡਾਕਟਰਾਂ ਨੇ ਵੀ ਉਨ੍ਹਾਂ ਦਾ ਇਲਾਜ਼ ਕੀਤਾ ਅਤੇ ਉਨ੍ਹਾਂ ਲਈ ਬਿਸਤਰੇ ਦਾ ਇੰਤਜ਼ਾਮ ਕਰਨ ਦੀ ਪੂਰੀ ਕੋਸ਼ਿਸ਼ ਕੀਤੀ, ਪਰ ਸਮੇਂ ਦੇ ਮਰੀਜ਼ ਲਈ ਬੈੱਡ ਦਾ ਬੰਦੋਬਸਤ ਨਹੀਂ ਹੋ ਸਕਿਆ।
Coronavirus
ਉਧਰ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਇਸ ਤੋਂ ਪਹਿਲਾਂ 7 ਹਸਪਤਾਲ ਉਨ੍ਹਾਂ ਨੂੰ ਭਰਤੀ ਕਰਨ ਲਈ ਮਨਾ ਕਰ ਚੁੱਕੇ ਸਨ। 22 ਮਈ ਨੂੰ ਉਨ੍ਹਾਂ ਨੂੰ ਕੇਈਐਮ ਹਸਪਤਾਲ ਵਿਖੇ ਲਿਆਇਆ ਗਿਆ। ਜਿੱਥੇ ਉਨ੍ਹਾਂ ਨੂੰ ਆਈਸੀਯੂ ਦੀ ਜਰੂਰਤ ਪਈ। ਕਿਉਂਕਿ ਉਨ੍ਹਾਂ ਨੂੰ ਸਾਹ ਲੈਣ ਵਿਚ ਤਕਲੀਫ ਅਤੇ ਛਾਤੀ ਵਿਚ ਦਰਦ ਹੁੰਦਾ ਸੀ।
Coronavirus
ਉਧਰ ਡਾਕਟਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਲਾਜ਼ ਤੋਂ ਇਨਕਾਰ ਨਹੀਂ ਕੀਤਾ, ਪਰ ਜਦੋਂ ਤੱਕ ਮਰੀਜ਼ ਨੂੰ ਬੈੱਡ ਨਹੀਂ ਮਿਲ ਜਾਂਦਾ, ਤਾਂ ਉਹ ਕਈ ਮਰੀਜ਼ਾਂ ਦਾ ਦਰੀ ਤੇ ਵਿਛੀ ਦਰੀ-ਚਟਾਈ ਅਤੇ ਵੀਲ ਚੇਅਰ ਤੇ ਹੀ ਇਲਾਜ਼ ਕਰਨ ਤੇ ਮਜ਼ਬੂਰ ਹੁੰਦੇ ਹਨ। ਦੱਸ ਦੱਈਏ ਕਿ BMC ਨੇ ਦਾਵਾ ਕੀਤਾ ਕਿ ਉਹ ਹਰ ਹਸਪਤਾਲ ਵਿਚ ਉਪਲੱਬਧ ਬੈੱਡ ਦਾ ਅਸਲ ਡਾਟਾ ਮੁਹੱਈਆ ਕਰਵਾਏਗੀ।
Coronavirus
ਪਰ ਹਾਲੇ ਤੱਕ ਇਹ ਸਿਸਟਮ ਅਮਲ ਵਿਚ ਨਹੀਂ ਆਇਆ। ਉਧਰ ਹੁਣ ਮ੍ਰਿਤਕ ਦੇ ਪਰਿਵਾਰ ਨੂੰ ਕੁਆਰੰਟੀਨ ਕੀਤਾ ਗਿਆ ਹੈ। ਮ੍ਰਿਤਕ ਦੀ ਬੇਟੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਦੇ ਪਿਤਾ ਦਿਲ ਦੇ ਮਰੀਜ਼ ਸਨ ਅਤੇ ਪਿਛਲੇ ਇਕ ਹਫ਼ਤੇ ਤੋਂ ਉਨ੍ਹਾਂ ਦੀ ਹਾਲਤ ਠੀਕ ਨਹੀਂ ਸੀ। 21 ਮਈ ਨੂੰ ਉਨ੍ਹਾਂ ਦੀ ਹਾਲਤ ਅਚਾਨਕ ਖਰਾਬ ਹੋ ਗਈ। ਉਸ ਸਮੇਂ ਉਨ੍ਹਾਂ ਨੂੰ ਸਾਹ ਲੈਣ ਵਿਚ ਮੁਸ਼ਕਿਲ ਅਤੇ ਸੀਨੇ ਵਿਚ ਦਰਦ ਹੋ ਰਿਹਾ ਸੀ।
Coronavirus
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।