
ਟੀਵੀ ਅਦਾਕਾਰਾ ਅਮਰੀਨ ਅਪਣੇ 10 ਸਾਲਾ ਭਤੀਜੇ ਨਾਲ ਘਰ ਦੇ ਬਾਹਰ ਖੜੀ ਸੀ। ਫਿਰ ਅਚਾਨਕ ਅਤਿਵਾਦੀਆਂ ਨੇ ਉਨ੍ਹਾਂ ’ਤੇ ਅੰਨ੍ਹੇਵਾਹ ਗੋਲੀਬਾਰੀ ਕਰ ਦਿਤੀ
ਸ੍ਰੀਨਗਰ : ਜੰਮੂ-ਕਸ਼ਮੀਰ ਦੇ ਚਦੂਰਾ ’ਚ ਬੁਧਵਾਰ ਨੂੰ ਟੀਵੀ ਐਕਟਰ ਅਮਰੀਨ ਭੱਟ ਦੀ ਅਤਿਵਾਦੀਆਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਉਸ ਨੂੰ ਹਸਪਤਾਲ ਲਿਜਾਇਆ ਗਿਆ। ਉੱਥੇ ਇਲਾਜ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਗਈ। ਗੋਲੀਬਾਰੀ ’ਚ ਅਮਰੀਨ ਦਾ 10 ਸਾਲਾ ਭਤੀਜਾ ਵੀ ਜ਼ਖ਼ਮੀ ਹੋ ਗਿਆ। ਇਹ ਘਟਨਾ ਬੁੱਧਵਾਰ ਨੂੰ ਬਡਗਾਮ ਜ਼ਿਲ੍ਹੇ ਦੇ ਚਦੂਰਾ ਦੇ ਹਿਸਾਰੂ ਇਲਾਕੇ ਵਿਚ ਵਾਪਰੀ। ਟੀਵੀ ਅਦਾਕਾਰਾ ਅਮਰੀਨ ਅਪਣੇ 10 ਸਾਲਾ ਭਤੀਜੇ ਨਾਲ ਘਰ ਦੇ ਬਾਹਰ ਖੜੀ ਸੀ। ਫਿਰ ਅਚਾਨਕ ਅਤਿਵਾਦੀਆਂ ਨੇ ਉਨ੍ਹਾਂ ’ਤੇ ਅੰਨ੍ਹੇਵਾਹ ਗੋਲੀਬਾਰੀ ਕਰ ਦਿਤੀ।
ਹਮਲੇ ਤੋਂ ਬਾਅਦ ਦੋਵਾਂ ਨੂੰ ਤੁਰਤ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ, ਜਿਥੇ ਇਲਾਜ ਦੌਰਾਨ ਅਮਰੀਨ ਦੀ ਮੌਤ ਹੋ ਗਈ। ਉਸਦੇ ਭਤੀਜੇ ਦੀ ਬਾਂਹ ਵਿਚ ਗੋਲੀ ਲੱਗੀ ਹੈ। ਭਤੀਜੇ ਦੀ ਹਾਲਤ ਖਤਰੇ ਤੋਂ ਬਾਹਰ ਦਸੀ ਜਾ ਰਹੀ ਹੈ। ਪੁਲਿਸ ਨੇ ਦਸਿਆ ਕਿ ਇਸ ਘਟਨਾ ’ਚ ਅਤਿਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਦੇ ਤਿੰਨ ਅਤਿਵਾਦੀ ਸ਼ਾਮਲ ਸਨ। ਉਸ ਦੀ ਭਾਲ ਜਾਰੀ ਹੈ।