
ਅਧਿਕਾਰੀ ਮੁਤਾਬਕ ਟਿੱਲੂ ਤਾਜਪੁਰੀਆ ਕਤਲ ਕਾਂਡ ਨੂੰ ਅਧਿਕਾਰੀਆਂ ਨੇ ਗੰਭੀਰਤਾ ਨਾਲ ਲਿਆ ਅਤੇ ਜੇਲ ਵਿਚ ਪ੍ਰਸ਼ਾਸਨਿਕ ਪਧਰ ’ਤੇ ਤਬਦੀਲੀ ਦੀ ਲੋੜ ਵੀ ਮਹਿਸੂਸ ਕੀਤੀ
ਨਵੀਂ ਦਿੱਲੀ: ਦਿੱਲੀ ਹਾਈ ਕੋਰਟ ਨੇ ਅਧਿਕਾਰੀਆਂ ਤੋਂ ਤਿਹਾੜ ਜੇਲ ਵਿਚ ਗੈਂਗਸਟਰ ਟਿੱਲੂ ਤਾਜਪੁਰੀਆ ਦੀ ਹਤਿਆ ਨੂੰ ਲੈ ਕੇ ਤਿੱਖੇ ਸਵਾਲ ਪੁੱਛੇ। ਇਸ ਤੋਂ ਇਕ ਦਿਨ ਬਾਅਦ ਦਿੱਲੀ ਵਿਚ 80 ਜੇਲ ਅਧਿਕਾਰੀਆਂ ਦਾ ਤਬਾਦਲਾ ਕਰ ਦਿਤਾ ਗਿਆ। 2 ਮਈ ਨੂੰ ਕਥਿਤ ਤੌਰ ’ਤੇ ਇਕ ਗਰੋਹ ਦੇ ਮੈਂਬਰਾਂ ਵਲੋਂ ਟਿੱਲੂ ਤਾਜਪੁਰੀਆ ਦੀ ਹਤਿਆ ਕਰ ਦਿਤੀ ਗਈ ਸੀ।
ਇਹ ਵੀ ਪੜ੍ਹੋ: ਦਸਵੀਂ ਦੇ ਨਤੀਜਿਆਂ ਦਾ ਐਲਾਨ, ਸਿੱਖਿਆ ਮੰਤਰੀ ਵਲੋਂ ਵਿਦਿਆਰਥੀਆਂ, ਅਧਿਆਪਕਾਂ ਤੇ ਮਾਪਿਆਂ ਨੂੰ ਵਧਾਈ
ਇਕ ਸੀਨੀਅਰ ਅਧਿਕਾਰੀ ਮੁਤਾਬਕ ਟਿੱਲੂ ਤਾਜਪੁਰੀਆ ਕਤਲ ਕਾਂਡ ਨੂੰ ਅਧਿਕਾਰੀਆਂ ਨੇ ਗੰਭੀਰਤਾ ਨਾਲ ਲਿਆ ਅਤੇ ਜੇਲ ਵਿਚ ਪ੍ਰਸ਼ਾਸਨਿਕ ਪਧਰ ’ਤੇ ਤਬਦੀਲੀ ਦੀ ਲੋੜ ਵੀ ਮਹਿਸੂਸ ਕੀਤੀ। ਤਿਹਾੜ ਜੇਲ ਦੇ ਅਧਿਕਾਰੀਆਂ ਮੁਤਾਬਕ ਇਨ੍ਹਾਂ ਵਿਚ 5 ਡਿਪਟੀ ਸੁਪਰਡੈਂਟ, 9 ਅਸਿਸਟੈਂਟ ਸੁਪਰਡੈਂਟ, 8 ਹੈੱਡ ਵਾਰਡਨ ਅਤੇ 50 ਵਾਰਡਨ ਸ਼ਾਮਲ ਹਨ।
ਇਹ ਵੀ ਪੜ੍ਹੋ: ਅਜਨਾਲਾ 'ਚ ਚੋਰਾਂ ਨੇ ਗੁਰੂ ਘਰ ਨੂੰ ਬਣਾਇਆ ਨਿਸ਼ਾਨਾ, ਗੋਲਕ ਨਾ ਟੁੱਟਣ 'ਤੇ LCD ਲੈ ਕੇ ਹੋਏ ਫਰਾਰ
ਅਦਾਲਤ ਨੇ ਬੇਰਹਿਮੀ ਨਾਲ ਹਮਲੇ ਦਾ ਜਵਾਬ ਦੇਣ ਵਿਚ ਦੇਰੀ ਬਾਰੇ ਜੇਲ ਅਧਿਕਾਰੀਆਂ ਨੂੰ ਸਵਾਲ ਕੀਤਾ। ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਇਕ ਸੀਸੀਟੀਵੀ ਵੀਡੀਉ ਵਿਚ ਕਥਿਤ ਤੌਰ 'ਤੇ ਤਾਜਪੁਰੀਆ 'ਤੇ ਸੁਰੱਖਿਆ ਕਰਮਚਾਰੀਆਂ ਦੇ ਸਾਹਮਣੇ ਹਮਲਾ ਕੀਤਾ ਜਾ ਰਿਹਾ ਹੈ ਅਤੇ ਉਸ ਨੂੰ ਚਾਕੂ ਮਾਰ ਕੇ ਲਿਜਾਇਆ ਜਾ ਰਿਹਾ ਹੈ। ਤਾਜਪੁਰੀਆ ਨੂੰ ਲਿਜਾਂਦੇ ਸਮੇਂ ਵਾਰ-ਵਾਰ ਚਾਕੂ ਮਾਰਿਆ ਗਿਆ, ਪਰ ਉਥੇ ਮੌਜੂਦ ਮੁਲਾਜ਼ਮਾਂ ਨੇ ਕੁੱਝ ਨਹੀਂ ਕੀਤਾ।