
Uttar Pradesh Accident: 10 ਲੋਕ ਹੋਏ ਗੰਭੀਰ ਜ਼ਖ਼ਮੀ
Uttar Pradesh Sharjah Accident News in punjabi : ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ 'ਚ ਇਕ ਦਰਦਨਾਕ ਸੜਕ ਹਾਦਸੇ 'ਚ 11 ਲੋਕਾਂ ਦੀ ਮੌਤ ਹੋ ਗਈ। ਸੀਤਾਪੁਰ ਤੋਂ ਉਤਰਾਖੰਡ ਪੂਰਨਗਿਰੀ ਜਾ ਰਹੀ ਬੱਸ ਨੂੰ ਡੰਪਰ ਨੇ ਟੱਕਰ ਮਾਰ ਦਿੱਤੀ। ਟੱਕਰ ਤੋਂ ਬਾਅਦ ਡੰਪਰ ਬੱਸ 'ਤੇ ਪਲਟ ਗਿਆ, ਜਿਸ ਕਾਰਨ 11 ਲੋਕਾਂ ਦੀ ਮੌਤ ਹੋ ਗਈ ਅਤੇ 10 ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਇਲਾਜ ਲਈ ਨਜ਼ਦੀਕੀ ਮੈਡੀਕਲ ਕਾਲਜ 'ਚ ਦਾਖਲ ਕਰਵਾਇਆ ਗਿਆ ਹੈ।
ਇਹ ਵੀ ਪੜ੍ਹੋ: Punjab Weather Update: ਅੱਗ ਵਰ੍ਹਾਉਂਦੀ ਗਰਮੀ ਨੇ AC ਵੀ ਕੀਤੇ ਫੇਲ੍ਹ, ਪਾਰਾ ਪਹੁੰਚੇਗਾ 46 ਤੋਂ ਪਾਰ, ਅਲਰਟ ਜਾਰੀ
ਦੱਸਿਆ ਜਾ ਰਿਹਾ ਹੈ ਕਿ ਸੀਤਾਪੁਰ ਤੋਂ ਸ਼ਰਧਾਲੂਆਂ ਦੀ ਬੱਸ ਉਤਰਾਖੰਡ ਪੂਰਨਗਿਰੀ ਜਾ ਰਹੀ ਸੀ। ਇਹ ਬੱਸ ਸ਼ਾਹਜਹਾਨਪੁਰ ਥਾਣਾ ਖੁਟਾਰ ਖੇਤਰ ਦੇ ਗੋਲਾ ਬਾਈਪਾਸ ਰੋਡ 'ਤੇ ਸਥਿਤ ਇੱਕ ਢਾਬੇ ਦੇ ਕੋਲ ਖੜੀ ਸੀ ਕਿ ਇਕ ਡੰਪਰ ਨੇ ਬੱਸ ਨੂੰ ਟੱਕਰ ਮਾਰ ਦਿਤੀ। ਟੱਕਰ ਤੋਂ ਬਾਅਦ ਡੰਪਰ ਬੱਸ 'ਤੇ ਪਲਟ ਗਿਆ। ਇਸ ਹਾਦਸੇ ਵਿਚ ਬੱਸ ਵਿਚ ਸਵਾਰ 11 ਸ਼ਰਧਾਲੂਆਂ ਦੀ ਮੌਤ ਹੋ ਗਈ ਹੈ।
ਇਹ ਵੀ ਪੜ੍ਹੋ: Canadian Citizenship News: ਕੈਨੇਡੀਅਨ ਸਰਕਾਰ ਨਾਗਰਿਕਤਾ ਕਾਨੂੰਨ 'ਚ ਕਰਨ ਜਾ ਰਹੀ ਹੈ ਵੱਡੇ ਬਦਲਾਅ
ਮਰਨ ਵਾਲਿਆਂ 'ਚ ਜ਼ਿਆਦਾਤਰ ਔਰਤਾਂ ਅਤੇ ਬੱਚੇ ਸ਼ਾਮਲ ਹਨ, ਜਦਕਿ 10 ਤੋਂ ਵੱਧ ਯਾਤਰੀ ਜ਼ਖ਼ਮੀ ਹੋਏ ਹਨ। ਜ਼ਖ਼ਮੀਆਂ ਨੂੰ ਇਲਾਜ ਲਈ ਮੈਡੀਕਲ ਕਾਲਜ 'ਚ ਭਰਤੀ ਕਰਵਾਇਆ ਗਿਆ ਹੈ। ਇਸ ਦੇ ਨਾਲ ਹੀ 3 ਘੰਟੇ ਤੱਕ ਚੱਲੇ ਬਚਾਅ ਕਾਰਜ ਤੋਂ ਬਾਅਦ ਡੰਪਰ ਦੇ ਹੇਠਾਂ ਤੋਂ ਕਈ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ। ਘਟਨਾ ਤੋਂ ਬਾਅਦ ਪੁਲਿਸ ਅਤੇ ਪ੍ਰਸ਼ਾਸਨ ਦੇ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਹਨ। ਘਟਨਾ ਦੀ ਜਾਂਚ ਦੇ ਹੁਕਮ ਦੇ ਦਿੱਤੇ ਗਏ ਹਨ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
(For more Punjabi news apart from The Canadian citizenship law news in punjabi , stay tuned to Rozana Spokesman)