Ghaziabad News: ਗਾਜ਼ੀਆਬਾਦ ’ਚ ਪੁਲਿਸ ਮੁਲਾਜ਼ਮ ਦਾ ਗੋਲੀਆਂ ਮਾਰ ਕੀਤਾ ਕੀਤਾ ਕਤਲ
Published : May 26, 2025, 5:59 pm IST
Updated : May 26, 2025, 5:59 pm IST
SHARE ARTICLE
Ghaziabad News: Policeman shot dead in Ghaziabad
Ghaziabad News: Policeman shot dead in Ghaziabad

ਅਪਰਾਧੀ ਦੇ ਸਾਥੀਆਂ ਦੀ ਛਾਪੇਮਾਰੀ ਕਰਨ ਗਈ ਸੀ ਪੁਲਿਸ

ਗਾਜ਼ੀਆਬਾਦ/ਨੋਇਡਾ: ਗਾਜ਼ੀਆਬਾਦ ’ਚ ਇਕ ਲੋੜੀਂਦੇ ਅਪਰਾਧੀ ਨੂੰ ਫੜਨ ਲਈ ਗਈ ਨੋਇਡਾ ਪੁਲਿਸ ਟੀਮ ’ਚ ਸ਼ਾਮਲ 28 ਸਾਲ ਦੇ ਕਾਂਸਟੇਬਲ ਦੀ ਅਪਰਾਧੀ ਦੇ ਸਾਥੀਆਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿਤੀ। ਇਹ ਘਟਨਾ ਐਤਵਾਰ ਦੇਰ ਰਾਤ ਮਸੂਰੀ ਇਲਾਕੇ ਦੇ ਨਾਹਲ ਪਿੰਡ ’ਚ ਵਾਪਰੀ, ਜਦੋਂ ਟੀਮ ਨੇ ਨੋਇਡਾ ਦੇ ਫੇਜ਼-3 ਥਾਣੇ ’ਚ ਦਰਜ ਲੁੱਟ ਦੇ ਮਾਮਲੇ ’ਚ ਲੋੜੀਂਦੇ ਕਾਦਿਰ ਦੀ ਭਾਲ ’ਚ ਇਕ ਸਥਾਨ ’ਤੇ ਛਾਪਾ ਮਾਰਿਆ।

ਪੁਲਿਸ ਡਿਪਟੀ ਕਮਿਸ਼ਨਰ (ਦਿਹਾਤੀ) ਸੁਰੇਂਦਰ ਨਾਥ ਤਿਵਾੜੀ ਨੇ ਦਸਿਆ ਕਿ ਜਦੋਂ ਟੀਮ ਕਾਦਿਰ ਨੂੰ ਲੈ ਕੇ ਜਾ ਰਹੀ ਸੀ ਤਾਂ ਪੰਚਾਇਤ ਭਵਨ ਨੇੜੇ ਲੁਕੇ ਉਸ ਦੇ ਸਾਥੀਆਂ ਨੇ ਗੋਲੀਆਂ ਚਲਾਈਆਂ, ਪੱਥਰ ਸੁੱਟੇ ਅਤੇ ਉਨ੍ਹਾਂ ’ਤੇ ਮਾਰੂ ਹਥਿਆਰਾਂ ਨਾਲ ਹਮਲਾ ਕਰ ਦਿਤਾ। ਇਸ ਹਮਲੇ ’ਚ ਕਾਂਸਟੇਬਲ ਸੌਰਭ ਕੁਮਾਰ ਦੇਸ਼ਵਾਲ ਦੇ ਸਿਰ ’ਚ ਗੋਲੀ ਲੱਗੀ। ਉਸ ਨੂੰ ਤੁਰਤ ਯਸ਼ੋਦਾ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿਤਾ। 2016 ਬੈਚ ਦਾ ਪੁਲਿਸ ਮੁਲਾਜ਼ਮ ਸ਼ਾਮਲੀ ਦਾ ਰਹਿਣ ਵਾਲਾ ਸੀ ਅਤੇ ਫੇਜ਼-3 ਥਾਣੇ ’ਚ ਤਾਇਨਾਤ ਸੀ।

ਗੌਤਮ ਬੁੱਧ ਨਗਰ ਕਮਿਸ਼ਨਰੇਟ ਦੇ ਇਕ ਬੁਲਾਰੇ ਨੇ ਕਿਹਾ ਕਿ ਉਨ੍ਹਾਂ ਦੀ ਮੌਤ ਨਾਲ ਪੁਲਿਸ ਵਿਭਾਗ ਨੂੰ ਵੱਡਾ ਨੁਕਸਾਨ ਹੋਇਆ ਹੈ। ਉਨ੍ਹਾਂ ਦਸਿਆ ਕਿ ਹਮਲੇ ’ਚ ਸਬ-ਇੰਸਪੈਕਟਰ ਸਚਿਨ ਰਾਠੀ, ਉਦਿਤ ਸਿੰਘ, ਸੁਮਿਤ, ਨਿਖਿਲ ਜ਼ਖਮੀ ਹੋ ਗਏ। ਇਸ ਦੌਰਾਨ ਗੌਤਮ ਬੁੱਧ ਨਗਰ ਦੇ ਕਮਿਸ਼ਨਰ ਲਕਸ਼ਮੀ ਸਿੰਘ ਨੇ ਦੇਸ਼ਵਾਲ ਦੇ ਰਿਸ਼ਤੇਦਾਰਾਂ ਨੂੰ ਉਨ੍ਹਾਂ ਦੀ ਤਨਖਾਹ ਵਿਚੋਂ ਇਕ ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਪੁਲਿਸ ਮੁਖੀ ਨੇ ਕਿਹਾ ਕਿ ਜ਼ਿਲ੍ਹੇ ਦਾ ਹਰ ਪੁਲਿਸ ਮੁਲਾਜ਼ਮ ਉਨ੍ਹਾਂ ਦੇ ਪਰਵਾਰ ਦੀ ਮਦਦ ਲਈ ਅਪਣੀ ਇਕ ਦਿਨ ਦੀ ਤਨਖਾਹ ਦਾ ਯੋਗਦਾਨ ਦੇਵੇਗਾ।

ਕਾਦਿਰ, ਜੋ ਹੰਗਾਮੇ ਵਿਚ ਫਰਾਰ ਹੋ ਗਿਆ ਸੀ, ਨੂੰ ਬਾਅਦ ਵਿਚ ਫੜ ਲਿਆ ਗਿਆ ਅਤੇ ਫਿਲਹਾਲ ਉਹ ਹਿਰਾਸਤ ਵਿਚ ਹੈ। ਬੁਲਾਰੇ ਨੇ ਦਸਿਆ ਕਿ ਉਸ ਦੇ ਵਿਰੁਧ 16 ਅਪਰਾਧਕ ਮਾਮਲੇ ਦਰਜ ਹਨ ਅਤੇ ਉਹ ਥਾਣਾ ਮਸੂਰੀ ਦਾ ਹਿਸਟਰੀਸ਼ੀਟਰ ਹੈ। ਪੁਲਿਸ ਕਾਦਿਰ ਦੇ ਭਰਾ ਆਦਿਲ ਅਤੇ ਹਮਲੇ ’ਚ ਸ਼ਾਮਲ ਕਈ ਹੋਰ ਲੋਕਾਂ ਦੀ ਭਾਲ ਕਰ ਰਹੀ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM
Advertisement