Jammu and Kashmir News : ਜੰਮੂ-ਕਸ਼ਮੀਰ ਦੇ ਨੀਟ ਦੇ ਉਮੀਦਵਾਰ ਨੇ ਕੋਟਾ ’ਚ ਫਾਹਾ ਲੈ ਕੇ ਕੀਤੀ ਖੁਦਕੁਸ਼ੀ 

By : BALJINDERK

Published : May 26, 2025, 5:39 pm IST
Updated : May 26, 2025, 5:39 pm IST
SHARE ARTICLE
 ਜੰਮੂ-ਕਸ਼ਮੀਰ ਦੇ ਨੀਟ ਦੇ ਉਮੀਦਵਾਰ ਨੇ ਕੋਟਾ ’ਚ ਫਾਹਾ ਲੈ ਕੇ ਕੀਤੀ ਖੁਦਕੁਸ਼ੀ 
ਜੰਮੂ-ਕਸ਼ਮੀਰ ਦੇ ਨੀਟ ਦੇ ਉਮੀਦਵਾਰ ਨੇ ਕੋਟਾ ’ਚ ਫਾਹਾ ਲੈ ਕੇ ਕੀਤੀ ਖੁਦਕੁਸ਼ੀ 

Jammu and Kashmir News : ਇਹ ਵਿਦਿਆਰਥਣ ਨੀਟ ਦੇ ਇਮਤਿਹਾਨ ਦੀ ਤਿਆਰੀ ਲਈ ਕੋਟਾ ਪਹੁੰਚੀ ਸੀ।

Jammu and Kashmir News : ਜੰਮੂ-ਕਸ਼ਮੀਰ ਦੀ ਇਕ 18 ਸਾਲ ਵਿਦਿਆਰਥਣ ਨੇ ਕੋਟਾ ਦੇ ਪ੍ਰਤਾਪ ਚੌਰਾਹੇ ’ਚ ਅਪਣੇ ਪੇਇੰਗ ਗੈਸਟ ਰੂਮ ’ਚ ਖੁਦਕੁਸ਼ੀ ਕਰ ਲਈ। ਇਹ ਵਿਦਿਆਰਥਣ ਨੀਟ ਦੇ ਇਮਤਿਹਾਨ ਦੀ ਤਿਆਰੀ ਲਈ ਕੋਟਾ ਪਹੁੰਚੀ ਸੀ। ਇਸ ਸਾਲ ਇਹ 15ਵੀਂ ਅਜਿਹੀ ਘਟਨਾ ਹੈ ਅਤੇ ਇਕੱਲੇ ਇਸ ਮਹੀਨੇ ਦੂਜੀ ਹੈ। 

ਮਹਾਵੀਰ ਨਗਰ ਥਾਣੇ ’ਚ ਤਾਇਨਾਤ ਸਰਕਲ ਇੰਸਪੈਕਟਰ ਰਮੇਸ਼ ਕਵੀਆ ਨੇ ਦਸਿਆ ਕਿ ਐਤਵਾਰ ਸ਼ਾਮ ਨੂੰ ਖੁਦਕੁਸ਼ੀ ਕਰਨ ਤੋਂ ਪਹਿਲਾਂ ਲੜਕੀ ਜ਼ੀਸ਼ਾਨ ਨੇ ਅਪਣੇ ਇਕ ਰਿਸ਼ਤੇਦਾਰ ਨਾਲ ਫੋਨ ’ਤੇ ਗੱਲ ਕੀਤੀ ਅਤੇ ਉਸ ਨੂੰ ਕਿਹਾ ਕਿ ਉਹ ਫਾਹਾ ਲੈ ਕੇ ਖੁਦਕੁਸ਼ੀ ਕਰ ਸਕਦੀ ਹੈ। ਰਿਸ਼ਤੇਦਾਰ ਬੁਰਹਾਨ ਨੇ ਤੁਰਤ ਇਕ ਹੋਰ ਵਿਦਿਆਰਥਣ ਮਮਤਾ ਨੂੰ ਬੁਲਾਇਆ, ਜੋ ਉਸੇ ਇਮਾਰਤ ਵਿਚ ਰਹਿੰਦੀ ਸੀ।

ਮਮਤਾ ਜ਼ੀਸ਼ਾਨ ਦੇ ਕਮਰੇ ਵਲ ਭੱਜੀ ਅਤੇ ਵੇਖਿਆ ਕਿ ਇਹ ਅੰਦਰੋਂ ਬੰਦ ਸੀ ਅਤੇ ਮਦਦ ਲਈ ਰੌਲਾ ਪਾਇਆ। ਨੇੜੇ ਕੰਮ ਕਰ ਰਹੇ ਕੁੱਝ ਕਾਰਪੇਂਟਰਾਂ ਤੋਂ ਉਧਾਰ ਲਈ ਗਈ ਗ੍ਰਾਇੰਡਰ ਦੀ ਮਦਦ ਨਾਲ ਦਰਵਾਜ਼ਾ ਤੋੜ ਦਿਤਾ ਗਿਆ। ਜ਼ੀਸ਼ਾਨ ਨੂੰ ਤੁਰਤ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿਤਾ। 

(For more news apart from Jammu and Kashmir NEET candidate commits suicide by hanging himself in Kota News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM

'ਚੰਡੀਗੜ੍ਹ ਵਿਖੇ ਵਰਲਡ ਮੈਰਾਥਨ 'ਚ ਪੰਜਾਬ ਦੇ ਰਾਜਪਾਲ ਨੇ ਵੀ ਲਿਆ ਹਿੱਸਾ'

01 Mar 2026 1:55 PM

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM

ਖਰੜ 'ਚ ਬਿਲਡਰ ਮਾਫ਼ੀਆਂ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਕੱਟੀਆਂ ਜਾ ਰਹੀਆਂ ਕਾਲੋਨੀਆਂ

28 Feb 2026 11:37 AM

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM
Advertisement