Delhi News : ਪਾਕਿਸਤਾਨ ਦੀ ਬੇਨਤੀ ’ਤੇ ਡੀ.ਜੀ.ਐਮ.ਓ. ਗੱਲਬਾਤ ਤੋਂ ਬਾਅਦ ਹੀ ਆਪਰੇਸ਼ਨ ਸੰਧੂਰ ਰੁਕਿਆ : ਜੈਸ਼ੰਕਰ

By : BALJINDERK

Published : May 26, 2025, 7:18 pm IST
Updated : May 26, 2025, 7:18 pm IST
SHARE ARTICLE
ਪਾਕਿਸਤਾਨ ਦੀ ਬੇਨਤੀ ’ਤੇ ਡੀ.ਜੀ.ਐਮ.ਓ. ਗੱਲਬਾਤ ਤੋਂ ਬਾਅਦ ਹੀ ਆਪਰੇਸ਼ਨ ਸੰਧੂਰ ਰੁਕਿਆ : ਜੈਸ਼ੰਕਰ
ਪਾਕਿਸਤਾਨ ਦੀ ਬੇਨਤੀ ’ਤੇ ਡੀ.ਜੀ.ਐਮ.ਓ. ਗੱਲਬਾਤ ਤੋਂ ਬਾਅਦ ਹੀ ਆਪਰੇਸ਼ਨ ਸੰਧੂਰ ਰੁਕਿਆ : ਜੈਸ਼ੰਕਰ

Delhi News : ਕਿਹਾ, ਅਤਿਵਾਦੀ ਕੈਂਪਾਂ ’ਤੇ ਹਮਲੇ ਖ਼ਤਮ ਹੋਣ ’ਤੇ ਹੀ ਪਾਕਿਸਤਾਨ ਨੂੰ ਡੀ.ਜੀ.ਐਮ.ਓ. ਰਾਹੀਂ ਸੂਚਿਤ ਕੀਤਾ ਗਿਆ, ਅਮਰੀਕਾ ਦੀ ਭੂਮਿਕਾ ਤੋਂ ਇਨਕਾਰ ਕੀਤਾ

Delhi News in Punjabi : ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਸੋਮਵਾਰ ਨੂੰ ਸੰਸਦੀ ਕਮੇਟੀ ਨੂੰ ਦਸਿਆ ਕਿ ਆਪਰੇਸ਼ਨ ਸੰਧੂਰ ਨੂੰ ਮੁਅੱਤਲ ਕੀਤੇ ਜਾਣ ’ਚ ਅਮਰੀਕਾ ਦੀ ਕੋਈ ਭੂਮਿਕਾ ਨਹੀਂ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਪਾਕਿਸਤਾਨ ਨੂੰ ਉਸ ਦੇ ਖੇਤਰ ’ਚ ਅਤਿਵਾਦੀ ਕੈਂਪਾਂ ’ਤੇ ਕੀਤੇ ਭਾਰਤੀ ਹਮਲਿਆਂ ਬਾਰੇ ਅੰਜਾਮ ਦੇਣ ਤੋਂ ਬਾਅਦ ਹੀ ਡੀ.ਜੀ.ਐਮ.ਓ. ਰਾਹੀਂ ਸੂਚਿਤ ਕੀਤਾ ਸੀ।

ਜ਼ਿਕਰਯੋਗ ਹੈ ਕਿ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਜੈਸ਼ੰਕਰ ’ਤੇ ਨਿਸ਼ਾਨਾ ਵਿੰਨ੍ਹਦਿਆਂ ਦੋਸ਼ ਲਗਾਇਆ ਸੀ ਕਿ ਉਨ੍ਹਾਂ ਨੇ ਅਤਿਵਾਦੀ ਕੈਂਪਾਂ ’ਤੇ ਭਾਰਤੀ ਹਮਲਿਆਂ ਬਾਰੇ ਪਾਕਿਸਤਾਨ ਨੂੰ ਪਹਿਲਾਂ ਹੀ ਸੂਚਿਤ ਕਰ ਦਿਤਾ ਸੀ। ਪਰ ਅੱਜ ਜੈਸ਼ੰਕਰ ਨੇ ਕਿਹਾ ਕਿ ਅਜਿਹਾ ਨਹੀਂ ਹੋਇਆ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਨੇ ਕਦੇ ਵੀ ਪਾਕਿਸਤਾਨ ਨਾਲ ਗੱਲ ਨਹੀਂ ਕੀਤੀ ਅਤੇ ਫੌਜੀ ਕਾਰਵਾਈ ਨੂੰ ਰੋਕਣ ਦਾ ਫੈਸਲਾ ਪਾਕਿਸਤਾਨ ਪੱਖ ਦੀ ਬੇਨਤੀ ਤੋਂ ਬਾਅਦ ਦੁਵਲੇ ਤੌਰ ’ਤੇ ਹੀ ਲਿਆ ਗਿਆ ਸੀ। 

ਸੂਤਰਾਂ ਨੇ ਦਸਿਆ ਕਿ ਵਿਦੇਸ਼ ਮਾਮਲਿਆਂ ਦੀ ਸਲਾਹਕਾਰ ਕਮੇਟੀ ਦੇ ਮੈਂਬਰਾਂ ਨੂੰ ਸੰਬੋਧਿਤ ਕਰਦੇ ਹੋਏ ਮੰਤਰੀ ਨੇ ਕਿਹਾ ਕਿ ਪਾਕਿਸਤਾਨ ਦੇ ਡੀ.ਜੀ.ਐਮ.ਓ. ਵਲੋਂ ਟਕਰਾਅ ਰੋਕਣ ਲਈ ਕਹਿਣ ਤੋਂ ਬਾਅਦ ਹੀ ਆਪਰੇਸ਼ਨ ਸੰਧੂਰ ਨੂੰ ਖਤਮ ਕੀਤਾ ਗਿਆ ਅਤੇ ਦੋਹਾਂ ਵਿਚਾਲੇ ਅਮਰੀਕੀ ਵਿਚੋਲਗੀ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। 

ਸੂਤਰਾਂ ਨੇ ਦਸਿਆ ਕਿ ਮੰਤਰੀ ਨੇ ਬੈਠਕ ’ਚ ਸੰਸਦ ਮੈਂਬਰਾਂ ਨੂੰ ਦਸਿਆ ਕਿ ਸਿਰਫ ਦੋਹਾਂ ਦੇਸ਼ਾਂ ਦੇ ਡੀ.ਜੀ.ਐਮ.ਓ. ਨੇ ਇਕ-ਦੂਜੇ ਨਾਲ ਗੱਲ ਕੀਤੀ ਅਤੇ ਕਿਸੇ ਹੋਰ ਭਾਰਤੀ ਅਧਿਕਾਰੀ ਨੇ ਪਾਕਿਸਤਾਨ ਨਾਲ ਗੱਲ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਅਮਰੀਕਾ ਭਾਰਤ ਨੂੰ ਪਾਕਿਸਤਾਨ ਨਾਲ ਗੱਲਬਾਤ ਕਰਨ ਦੀ ਅਪੀਲ ਕਰ ਰਿਹਾ ਹੈ ਅਤੇ ਉਸ ਨੂੰ ਦਸਿਆ ਗਿਆ ਹੈ ਕਿ ਅਤਿਵਾਦ ਅਤੇ ਗੱਲਬਾਤ ਇਕੱਠੇ ਨਹੀਂ ਚੱਲਣਗੇ। 

ਬੈਠਕ ਦੌਰਾਨ ਸੰਸਦ ਮੈਂਬਰਾਂ ਵਲੋਂ ਆਪਰੇਸ਼ਨ ਸੰਧੂਰ ਨੂੰ ਰੋਕਣ ਅਤੇ ਅਮਰੀਕਾ ਦੀ ਦਖਲਅੰਦਾਜ਼ੀ ਬਾਰੇ ਪੁੱਛੇ ਗਏ ਕਈ ਸਵਾਲਾਂ ਦੇ ਜਵਾਬ ’ਚ ਵਿਦੇਸ਼ ਮੰਤਰੀ ਨੇ ਮੀਟਿੰਗ ’ਚ ਸੰਸਦ ਮੈਂਬਰਾਂ ਨੂੰ ਦਸਿਆ ਕਿ ਡੀ.ਜੀ.ਐਮ.ਓ. ਨੇ ਅਪਣੇ ਪਾਕਿਸਤਾਨੀ ਹਮਰੁਤਬਾ ਨੂੰ ਸੂਚਿਤ ਕੀਤਾ ਸੀ ਕਿ ਜੇ ਉਹ ਗੋਲੀਬਾਰੀ ਕਰਨਗੇ ਤਾਂ ਭਾਰਤ ਜਵਾਬੀ ਕਾਰਵਾਈ ਕਰੇਗਾ। 

ਉਨ੍ਹਾਂ ਕਿਹਾ ਕਿ ਪਾਕਿਸਤਾਨ ਵਿਚ ਅਤਿਵਾਦੀ ਕੈਂਪਾਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਹਮਲਿਆਂ ਨੇ ਪਾਕਿਸਤਾਨੀ ਬਲਾਂ ਦੇ ਮਨੋਬਲ ਨੂੰ ਵੀ ਠੇਸ ਪਹੁੰਚਾਈ ਹੈ। 

 ਸੂਤਰਾਂ ਨੇ ਦਸਿਆ ਕਿ ਮੰਤਰੀ ਨੇ ਦੁਨੀਆਂ ਭਰ ’ਚ ਪਾਕਿਸਤਾਨ ਦਾ ਪਰਦਾਫਾਸ਼ ਕਰਨ ਲਈ ਸਾਰੇ ਸੰਸਦ ਮੈਂਬਰਾਂ ਦਾ ਸਹਿਯੋਗ ਮੰਗਿਆ। ਉਨ੍ਹਾਂ ਕਿਹਾ ਕਿ ਇਹੀ ਕਾਰਨ ਹੈ ਕਿ ਸਰਕਾਰ ਨੇ ਅਤਿਵਾਦ ਵਿਰੁਧ ਭਾਰਤ ਦੇ ਸਾਂਝੇ ਸੰਦੇਸ਼ ਨੂੰ ਦੁਨੀਆਂ ਤਕ ਪਹੁੰਚਾਉਣ ਲਈ ਸੰਸਦ ਮੈਂਬਰਾਂ ਦੇ ਬਹੁ-ਪਾਰਟੀ ਵਫ਼ਦ ਵੱਖ-ਵੱਖ ਦੇਸ਼ਾਂ ’ਚ ਭੇਜੇ ਹਨ। 

ਸੂਤਰਾਂ ਨੇ ਦਸਿਆ ਕਿ ਕਾਂਗਰਸ ਮੈਂਬਰਾਂ ਨੇ ਸਰਕਾਰ ਤੋਂ ਪੁਛਿਆ ਕਿ ਅਮਰੀਕਾ ਨੇ ਭਾਰਤ ਨੂੰ ਪਾਕਿਸਤਾਨ ਨਾਲ ਕਿਉਂ ਜੋੜਿਆ ਅਤੇ ਬੈਠਕ ’ਚ ਪਾਕਿਸਤਾਨ ਨੂੰ ਆਈ.ਐੱਮ.ਐੱਫ. ਦੀ ਮਦਦ ਅਤੇ ਭਾਰਤ ਦੇ ਬਾਹਰ ਰਹਿਣ ਦਾ ਮੁੱਦਾ ਵੀ ਚੁਕਿਆ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਚੀਨ ਨਾਲ ਪਾਕਿਸਤਾਨ ਦੇ ਵਧਦੇ ਸਬੰਧਾਂ ’ਤੇ ਵੀ ਚਿੰਤਾ ਜ਼ਾਹਰ ਕੀਤੀ। 

(For more news apart from Operation Sandhur stopped only after DGMO talks on Pakistan's request: Jaishankar News in Punjabi, stay tuned to Rozana Spokesman)

 

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

2 ਭੈਣਾਂ ਨੂੰ ਕੁਚਲਿਆ Thar ਨੇ, ਇਕ ਦੀ ਹੋਈ ਮੌਤ | Chd Thar News

16 Oct 2025 3:10 PM

DIG ਰੋਪੜ ਰੇਂਜ ਹਰਚਰਨ ਸਿੰਘ ਭੁੱਲਰ ਗ੍ਰਿਫ਼ਤਾਰ, CBI ਨੇ ਕੱਸਿਆ ਸ਼ਿਕੰਜਾ, DIG 'ਤੇ ਲੱਗੇ ਰਿਸ਼ਵਤ ਲੈਣ ਦੇ ਇਲਜ਼ਾਮ...

16 Oct 2025 3:09 PM

Raja Warring on Khalistan: 'ਸਾਨੂੰ ਹਿੰਦੁਸਤਾਨ ਚਾਹੀਦਾ, ਖ਼ਾਲਿਸਤਾਨ ਨਹੀਂ',ਸੁਣੋ ਗੁੱਸੇ 'ਚ ਕੀ-ਕੁਝ ਸੁਣਾ ਗਏ?

14 Oct 2025 3:01 PM

Khan Saab brother crying after the death of Khan Saab father : ਖਾਨ ਸਾਬ੍ਹ ਦੇ ਭਰਾ ਦੇ ਨਹੀਂ ਰੁਕੇ ਹੰਝੂਆਂ

14 Oct 2025 2:59 PM

Pakistan vs Afghanistan War : Afghan Taliban Strikes Pakistan; Heavy Fighting On 7 Border Points....

12 Oct 2025 3:04 PM
Advertisement