ਅਸਲ ਜ਼ਿੰਦਗੀ ਦੀ 'ਵੀਰਜ਼ਾਰਾ' ਹੈ ਮੇਰੀ ਪ੍ਰੇਮ ਕਹਾਣੀ
Published : Jun 26, 2018, 9:16 am IST
Updated : Jun 26, 2018, 9:34 am IST
SHARE ARTICLE
Mohammad Amir Khan
Mohammad Amir Khan

ਨਵੀਂ ਦਿੱਲੀ, ਦਿੱਲੀ, ਰੋਹਤਕ, ਸੋਨੀਪਤ ਅਤੇ ਗਾਜ਼ੀਆਬਾਦ ਵਿਚ ਦਸੰਬਰ 1996 ਤੋਂ ਦਸੰਬਰ 1997 ਵਿਚਕਾਰ 20 ਬੰਬ ਧਮਾਕਿਆਂ ਵਿਚ ਪੰਜ ਜਣਿਆਂ ਦੀ ਮੌਤ ਦੇ ਮਾਮਲੇ...

ਨਵੀਂ ਦਿੱਲੀ, ਦਿੱਲੀ, ਰੋਹਤਕ, ਸੋਨੀਪਤ ਅਤੇ ਗਾਜ਼ੀਆਬਾਦ ਵਿਚ ਦਸੰਬਰ 1996 ਤੋਂ ਦਸੰਬਰ 1997 ਵਿਚਕਾਰ 20 ਬੰਬ ਧਮਾਕਿਆਂ ਵਿਚ ਪੰਜ ਜਣਿਆਂ ਦੀ ਮੌਤ ਦੇ ਮਾਮਲੇ ਵਿਚ ਝੂਠੇ ਫਸਾਏ ਗਏ ਮੁਹੰਮਦ ਆਮਿਰ ਖ਼ਾਨ ਦਾ ਕਹਿਣਾ ਹੈ ਕਿ ਉਸ ਦੀ ਜ਼ਿੰਦਗੀ ਸ਼ਾਹਰੁਖ਼ ਖ਼ਾਨ ਅਤੇ ਪ੍ਰਿਟੀ ਜ਼ਿੰਟਾ ਦੀ ਅਦਾਕਾਰੀ ਵਾਲੀ ਫ਼ਿਲਮ 'ਵੀਰਜ਼ਾਰਾ' ਤੋਂ ਪ੍ਰੇਰਿਤ ਹੈ। 

ਆਮਿਰ ਨੂੰ ਇਸ ਮਾਮਲੇ ਵਿਚ ਫਸਣ ਮਗਰੋਂ ਜੇਲ ਵਿਚੋਂ ਬਾਹਰ ਨਿਕਲਣ ਵਿਚ 14 ਸਾਲ ਲੱਗ ਗਏ। ਬਰੀ ਹੋਣ ਤੋਂ ਪਹਿਲਾਂ ਆਮਿਰ ਨੇ ਅਤਿਵਾਦ ਦੇ ਦੋਸ਼ ਝੱਲੇ ਅਤੇ ਲੰਮਾ ਵਕਤ ਜੇਲ ਦੀਆਂ ਸਲਾਖਾਂ ਪਿੱਛੇ ਗੁਜ਼ਾਰਿਆ ਪਰ ਇਸ ਦੌਰਾਨ ਪ੍ਰੇਮਿਕਾ ਆਲੀਆ ਦੇ ਪਿਆਰ ਨੇ ਉਸ ਦੇ ਜ਼ਖ਼ਮਾਂ 'ਤੇ ਮਰਹਮ ਦਾ ਕੰਮ ਕੀਤਾ। ਆਮਿਰ ਨੇ ਪਾਕਿਸਤਾਨੀ ਕੁੜੀ ਅਤੇ ਜੇਲ ਵਿਚ ਬੰਦ ਭਾਰਤੀ ਵਿਅਕਤੀ ਦੇ ਦਹਾਕਿਆਂ ਬਾਅਦ ਦੁਬਾਰਾ ਮਿਲਣ ਦੀ ਕਹਾਣੀ ਵਾਲੀ ਫ਼ਿਲਮ ਨੂੰ ਯਾਦ ਕਰਦਿਆਂ ਕਿਹਾ, 'ਆਲੀਆ ਨੇ ਮੈਨੂੰ ਨਹੀਂ ਛਡਿਆ।

ਮੈਂ ਲੋਕਾਂ ਨੂੰ ਦਸਣਾ ਚਾਹਾਂਗਾ ਕਿ ਸਾਡੀ ਪ੍ਰੇਮ ਕਹਾਣੀ ਸ਼ਾਹਰੁਖ਼ ਖ਼ਾਨ-ਪ੍ਰਿਟੀ ਜ਼ਿੰਟਾ ਦੀ ਵੀਰਜ਼ਾਰਾ ਦੀ ਅਸਲ ਜ਼ਿੰਦਗੀ ਦਾ ਸੰਸਕਰਨ ਹੈ।'ਮਨੁੱਖੀ ਅਧਿਕਾਰ ਕਮਿਸ਼ਨ ਨੇ ਆਮਿਰ ਨੂੰ ਅਪਣੀ ਤਰ੍ਹਾਂ ਦੇ ਪਹਿਲੇ ਮੁਆਵਜ਼ੇ ਤਹਿਤ ਪੰਜ ਲੱਖ ਰੁਪਏ ਦੇਣ ਦਾ ਫ਼ੈਸਲਾ ਕੀਤਾ ਸੀ। ਹੁਣ ਆਮਿਰ ਨੇ ਵਿਆਹ ਕਰ ਲਿਆ ਹੈ ਅਤੇ ਉਸ ਦੀ ਚਾਰ ਸਾਲ ਦੀ ਬੇਟੀ ਹੈ।

ਆਮਿਰ ਅਤੇ ਆਲੀਆ ਦਾ ਪਿਆਰ ਦੋ ਦਹਾਕੇ ਤੋਂ ਵੀ ਪਹਿਲਾਂ ਪਰਵਾਨ ਚੜ੍ਹਿਆ ਸੀ ਜਦ ਉਹ ਦਿੱਲੀ ਵਿਚ ਇਕ ਹੀ ਟਿਊਸ਼ਨ ਕਲਾਸ ਵਿਚ ਜਾਂਦੇ ਸਨ। ਦੋਹਾਂ ਦੇ ਪਿਆਰ ਦੀ ਕਹਾਣੀ ਵਿਚ 1998 ਵਿਚ ਫ਼ਰਵਰੀ ਦੀ ਰਾਤ ਨੂੰ ਮੋੜ ਆ ਗਿਆ ਜਦ ਉਸ ਸਮੇਂ 18 ਸਾਲ ਦੇ ਵਿਦਿਆਰਥੀ ਆਮਿਰ ਦਾ ਪੁਰਾਣੀ ਦਿੱਲੀ ਦੀ ਸੜਕ ਤੋਂ ਪੁਲਿਸ ਨੇ ਅਗ਼ਵਾ ਕਰ ਲਿਆ। ਸਾਲ 2012 ਵਿਚ 14 ਸਾਲ ਮਗਰੋਂ ਜਦ ਉਹ 32 ਸਾਲ ਦੀ ਉਮਰ ਵਿਚ ਰੋਹਤਕ ਜੇਲ ਵਿਚੋਂ ਨਿਕਲਿਆ ਤਾਂ ਉਸ ਦੇ ਬਚਪਨ ਦਾ ਪਿਆਰ ਉਸ ਦੀ ਉਡੀਕ ਕਰ ਰਿਹਾ ਸੀ।

ਆਮਿਰ ਨੇ ਦਿੱਲੀ ਅਤੇ ਗਾਜ਼ੀਆਬਾਦ ਦੀਆਂ ਜੇਲਾਂ ਵਿਚ ਵੀ ਸਮਾਂ ਕਟਿਆ। ਮਨੁੱਖੀ ਅਧਿਕਾਰ ਕਮਿਸ਼ਨ ਨੇ ਦਿੱਲੀ ਸਰਕਾਰ ਨੂੰ ਅਤਿਵਾਦੀ ਵਜੋਂ ਆਮਿਰ ਨੂੰ ਗ਼ਲਤ ਢੰਗ ਨਾਲ ਕੈਦ ਰੱਖਣ 'ਤੇ ਉਸ ਨੂੰ ਪੰਜ ਲੱਖ ਰੁਪਏ ਦਾ ਮੁਆਵਜ਼ਾ ਦੇਣ ਲਈ ਕਿਹਾ ਹੈ।  (ਏਜੰਸੀ)

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement