
ਰਾਹੁਲ ਗਾਂਧੀ ਨੇ ਟਵੀਟ ਕਰ ਕੇ ਕਿਹਾ ਨੌਜਵਾਨ ਦੀ ਕੁੱਟ-ਕੁੱਟ ਕੇ ਹੱਤਿਆ ਕਰਨਾ ਮਨੁੱਖਤਾ ਲਈ ਦਾਗ
ਨਵੀਂ ਦਿੱਲੀ- ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਝਾਰਖੰਡ ਵਿਚ ਇਕ ਨੌਜਵਾਨ ਨੂੰ ਭੀੜ ਦੁਆਰਾ ਕਥਿਤ ਤੌਰ ਤੇ ਕੁੱਟ-ਕੁੱਟ ਕੇ ਹੱਤਿਆ ਕਰਨ ਦੀ ਘਟਨਾ ਨੂੰ ਮਨੁੱਖਤਾ ਦੇ ਲਈ ਦਾਗ ਦੱਸਿਆ ਹੈ। ਉਹਨਾਂ ਕਿਹਾ ਕਿ ਇਸ ਮਾਮਲੇ ਤੇ ਕੇਂਹਰ ਅਤੇ ਰਾਜ ਸਰਕਾਰ ਦੇ ਤਾਕਤਵਰ ਲੋਕਾਂ ਦੀ ਚੁੱਪ ਹੈਰਾਨ ਕਰਨ ਵਾਲੀ ਹੈ। ਦੱਸ ਦਈਏ ਕਿ ਸਰਾਏਕੇਲਾ ਵਿਚ ਭੀੜ ਨੇ ਬਾਈਕ ਚੋਰੀ ਕਰਨ ਦੇ ਦੋਸ਼ ਵਿਚ ਇਕ ਨੌਜਵਾਨ ਨੂੰ ਬੁਰੀ ਤਰ੍ਹਾਂ ਕੁੱਟਿਆ ਅਤੇ ਉਸ ਤੋਂ ਜੈ ਸ਼੍ਰੀ ਰਾਮ ਦੇ ਨਾਅਰੇ ਵੀ ਲਗਵਾਏ।
Jharkhand Mob Lynching
ਕੁੱਟ ਮਾਰ ਤੋਂ ਬਾਅਦ ਮੁਸਲਿਮ ਨੌਜਵਾਨ ਨੂੰ ਪੁਲਿਸ ਨੇ ਆਪਣੀ ਹਿਰਾਸਤ ਵਿਚ ਲੈ ਲਿਆ ਜਿੱਥੇ ਉਸ ਦੀ ਮੌਤ ਹੋ ਗਈ। ਰਾਹੁਲ ਗਾਂਧੀ ਨੇ ਟਵੀਟ ਕਰ ਕੇ ਕਿਹਾ ਕਿ ''ਝਾਰਖੰਡ ਵਿਚ ਨੌਜਵਾਨ ਦੀ ਕੁੱਟ-ਕੁੱਟ ਕੇ ਹੱਤਿਆ ਕਰਨਾ ਮਨੁੱਖਤਾ ਲਈ ਦਾਗ ਹੈ। ਪੁਲਿਸ ਦੀ ਕਰੂਰਤਾ ਇਹ ਹੈ ਕਿ ਉਹਨਾਂ ਨੇ ਇਸ ਜਖ਼ਮੀ ਨੌਜਵਾਨ ਨੂੰ ਚਾਰ ਦਿਨ ਲਈ ਆਪਣੀ ਹਿਰਾਸਤ ਵਿਚ ਰੱਖਿਆ।
The brutal lynching of this young man by a mob in Jharkhand is a blot on humanity. The cruelty of the police who held this dying boy in custody for 4 days is shocking as is the silence of powerful voices in the BJP ruled Central & State Govts. #IndiaAgainstLynchTerror pic.twitter.com/4MKvli1ohC
— Rahul Gandhi (@RahulGandhi) June 25, 2019
ਉਹਨਾਂ ਨੇ ਕਿਹਾ, ''ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਭਾਜਪਾ ਦੀ ਅਗਵਾਈ ਵਾਲੇ ਅਤੇ ਸੂਬਾ ਸਰਕਾਰ ਦੀਆਂ ਤਾਕਤਵਰ ਆਵਾਜਾਂ ਵਿਚ ਚੁੱਪੀ ਸੀ। ਦੱਸ ਦਈਏ ਕਿ ਬੀਤੇ ਦਿਨੀਂ ਝਾਰਖੰਡ ਦੇ ਸਰਾਏਕੇਲਾ-ਖਰਸਾਵਾਂ ਜ਼ਿਲ੍ਹੇ ਦੇ ਘਾਤਕੀਡੀਹ ਪਿੰਡ ਵਿਚ ਇਕ ਭੀੜ ਨੇ ਤਬਰੇਜ ਅੰਸਾਰੀ ਨਾਂ ਦੇ ਇਕ ਨੌਜਵਾਨ ਦੀ ਚੋਰੀ ਦੇ ਦੋਸ਼ ਵਿਚ ਕਥਿਤ ਤੌਰ ਤੇ ਬੇਰਹਿਮੀ ਨਾਲ ਕੁੱਟਮਾਰ ਕੀਤੀ ਅਤੇ ਉਸ ਕੋਲੋਂ ਜੈ ਸ਼੍ਰੀ ਰਾਮ ਅਤੇ ਜੈ ਹਨੁੰਮਾਨ ਦੇ ਨਾਅਰੇ ਵੀ ਲਗਵਾਏ।
Jharkhand Mob lynching
ਜਦ ਅੰਸਾਰੀ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਤਾਂ ਉਸ ਦੀ ਮੌਤ ਹੋ ਗਈ। ਇਸ ਮਾਮਲੇ ਵਿਚ 11 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਜਾਂਚ ਦੇ ਲਈ ਐਸਆਈਟੀ ਦਾ ਗਠਨ ਕੀਤਾ ਗਿਆ ਹੈ।