
ਭਾਰਤ 'ਚ ਵੀਰਵਾਰ ਨੂੰ ਕੋਵਿਡ 19 ਦੇ ਇਕ ਦਿਨ ਵਿਚ ਸੱਭ ਤੋਂ ਵੱਧ ਕਰੀਬ 17,000 ਮਾਮਲੇ ਸਾਹਮਣੇ ਆਉਣ ਦੇ ਬਾਅਦ ਪੀੜਤਾਂ ਦੀ ਕੁੱਲ ਗਿਣਤੀ 4.73 ਲੱਖ ਤਕ ਪੁੱਜ ਗਈ ਹੈ।
ਨਵੀਂ ਦਿੱਲੀ : ਭਾਰਤ 'ਚ ਵੀਰਵਾਰ ਨੂੰ ਕੋਵਿਡ 19 ਦੇ ਇਕ ਦਿਨ ਵਿਚ ਸੱਭ ਤੋਂ ਵੱਧ ਕਰੀਬ 17,000 ਮਾਮਲੇ ਸਾਹਮਣੇ ਆਉਣ ਦੇ ਬਾਅਦ ਪੀੜਤਾਂ ਦੀ ਕੁੱਲ ਗਿਣਤੀ 4.73 ਲੱਖ ਤਕ ਪੁੱਜ ਗਈ ਹੈ। ਵਾਇਰਸ ਕਾਰਨ 418 ਹੋਰ ਲੋਕਾਂ ਦੀ ਮੌਤ ਦੇ ਬਾਅਦ ਮ੍ਰਿਤਕਾਂ ਦੀ ਕੁੱਲ ਗਿਣਤੀ 14,894 ਹੋ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਨੇ ਇਹ ਜਾਣਕਾਰੀ ਦਿਤੀ।
Corona virus
ਇਹ ਲਗਾਤਾਰ ਛੇਵਾਂ ਦਿਨ ਹੈ ਜਦੋਂ ਕੋਰੋਨਾ ਵਾਇਰਸ ਦੇ 14,000 ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। 20 ਜੂਨ ਨੂੰ ਦੇਸ਼ 'ਚ 14,516 ਮਰੀਜ਼ ਸਾਹਮਣੇ ਆਏ ਹਨ। ਇਸ ਦੇ ਬਾਅਦ 21 ਜੂਨ ਨੂੰ 15,413, 22 ਜੂਨ ਨੂੰ 14,821, 23 ਜੂਨ ਨੂੰ 14,933 ਅਤੇ 24 ਜੂਨ ਨੂੰ 15,968 ਮਾਮਲੇ ਸਾਹਮਣੇ ਆਏ ਸਨ। ਭਾਰਤ 'ਚ 20 ਜੂਨ ਦੇ ਬਾਅਦ ਵਾਇਰਸ ਦੇ 92,573 ਮਾਮਲੇ ਸਾਹਮਣੇ ਆਏ ਹਨ ਅਤੇ ਇਕ ਜੂਨ ਤੋਂ ਲੈ ਕੇ ਹੁਣ ਤਕ 2.82 ਲੱਖ ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ।
Corona Virus
ਕੇਂਦਰੀ ਸਿਹਤ ਮੰਤਰਾਲੇ ਵਲੋਂ ਵੀਰਵਾਰ ਸਵੇਰੇ ਅੱਠ ਵਜੇ ਤਕ ਜਾਰੀ ਤਾਜਾ ਅੰਕੜਿਆਂ ਮੁਤਾਬਕ ਇਕ ਦਿਨ 'ਚ ਸੱਭ ਤੋਂ ਵੱਧ 16,922 ਮਾਮਲੇ ਸਾਹਮਣੇ ਆਉਣ ਤੋਂ ਬਾਅਦ ਦੇਸ਼ 'ਚ ਪੀੜਤਾਂ ਦੀ ਗਿਣਤੀ 4,73,105 'ਤੇ ਪਹੁੰਚ ਗਈ ਹੈ। ਫਿਲਹਾਲ ਅੰਕੜਿਆਂ ਮੁਤਾਬਕ ਮਰੀਜ਼ਾਂ ਦੇ ਠੀਕ ਹੋਣ ਦੀ ਦਰ 57.43 ਫ਼ੀ ਸਦੀ ਹੈ। ਦੇਸ਼ 'ਚ ਹਾਲੇ ਵੀ 1,86,514 ਪ੍ਰਭਾਵਤ ਲੋਕਾਂ ਦਾ ਇਲਾਜ ਚੱਲ ਰਿਹਾ ਹੈ ਅਤੇ 2,71,696 ਲੋਕ ਠੀਕ ਹੋਣ ਚੁੱਕੇ ਹਨ।
Corona Virus
ਕੋਰੋਨਾ ਵਾਇਰਸ ਕਾਰਨ ਜਿਨ੍ਹਾਂ 418 ਹੋਰ ਲੋਕਾਂ ਦੀ ਮੌਤ ਹੋਈ ਹੈ ਉਨ੍ਹਾਂ ਵਿਚ 208 ਲੋਕਾਂ ਦੀ ਮੌਤ ਮਹਾਰਾਸ਼ਟਰ ਵਿਚ ਹੋਈ। ਦਿੱਲੀ 'ਚ 64, ਤਾਮਿਲਨਾਡੁ 'ਚ 33, ਗੁਜਰਾਤ 'ਚ 25, ਕਰਨਾਟਕ 'ਚ 14, ਪਛਮੀ ਬੰਗਾਲ 'ਚ 11, ਰਾਜਸਥਾਨ ਅਤੇ ਹਰਿਆਣਾ ਵਿਚ 10-10, ਮੱਧ ਪ੍ਰਦੇਸ਼ 'ਚ 9, ਉਤਰ ਪ੍ਰਦੇਸ਼ ਅਤੇ ਪੰਜਾਬ 'ਚ 8-8, ਆਂਧਰ ਪ੍ਰਦੇਸ਼, ਤੇਲੰਗਾਨਾ ਅਤੇ ਉਤਰਾਖੰਡ 'ਚ 5-5 ਲੋਕਾਂ ਦੀ ਮੌਤ ਹੋਈ ਹੈ।