
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਕਿਹਾ ਕਿ ਐਮਰਜੈਂਸੀ ਦੌਰਾਨ ਲੋਕਤੰਤਰ ਲਈ ਲੜਨ ਵਾਲੇ ਲੋਕਾਂ ਨੂੰ ਦੇਸ਼ ਕਦੇ ਨਹੀਂ ਭੁੱਲੇਗਾ।
ਨਵੀਂ ਦਿੱਲੀ, 25 ਜੂਨ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਕਿਹਾ ਕਿ ਐਮਰਜੈਂਸੀ ਦੌਰਾਨ ਲੋਕਤੰਤਰ ਲਈ ਲੜਨ ਵਾਲੇ ਲੋਕਾਂ ਨੂੰ ਦੇਸ਼ ਕਦੇ ਨਹੀਂ ਭੁੱਲੇਗਾ। ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ 25 ਜੂਨ 1975 ਨੂੰ ਦੇਸ਼ ਵਿਚ ਐਮਰਜੈਂਸੀ ਲਗਾ ਦਿਤੀ ਸੀ। ਮੋਦੀ ਨੇ ਟਵੀਟ ਕੀਤਾ,‘‘ਅੱਜ ਤੋਂ ਠੀਕ 45 ਸਾਲ ਪਹਿਲਾਂ ਦੇਸ਼ ’ਤੇ ਐਮਰਜੈਂਸੀ ਥੋਪੀ ਗਈ ਸੀ। ਉਸ ਸਮੇਂ ਭਾਰਤ ਦੇ ਲੋਕਤੰਤਰ ਦੀ ਰਖਿਆ ਲਈ ਜਿਨ੍ਹਾਂ ਲੋਕਾਂ ਨੇ ਸੰਘਰਸ਼ ਕੀਤਾ, ਤਸੀਹੇ ਝੱਲੇ ਉਨ੍ਹਾਂ ਸਾਰਿਆਂ ਨੂੰ ਮੇਰਾ ਕੋਟਿ-ਕੋਟਿ ਪ੍ਰਣਾਮ।’’
File Photo
ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਤਿਆਗ ਅਤੇ ਬਲੀਦਾਨ ਦੇਸ਼ ਕਦੇ ਨਹੀਂ ਭੁੱਲ ਸਕੇਗਾ। ਮੋਦੀ ਨੇ ਜੂਨ 2019 ਦੇ ਅਪਣੇ ਰੇਡੀਉ ਸੰਬੋਧਨ ‘ਮਨ ਕੀ ਬਾਤ’ ਦੀ ਇਕ ਕਲਿਪ ਵੀ ਸਾਂਝੀ ਕੀਤੀ ਜਿਸ ਵਿਚ ਉਨ੍ਹਾਂ ਨੇ ਐਮਰਜੈਂਸੀ ਦਾ ਹਵਾਲਾ ਦਿਤਾ ਸੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਲੋਕਾਂ ਨੇ ਬਾਕੀ ਹੋਰ ਅਧਿਕਾਰਾਂ ਅਤੇ ਜ਼ਰੂਰਤਾਂ ਦੀ ਪਰਵਾਹ ਕਰਦੇ ਹੋਏ 1977 ਨੂੰ ਲੋਕ ਸਭਾ ਚੋਣਾਂ ਵਿਚ ਕੇਵਲ ਲੋਕਤੰਤਰ ਲਈ ਵੋਟਾਂ ਪਾਈਆਂ ਸਨ। (ਪੀਟੀਆਈ)