
ਦਿੱਲੀ ਹਾਈ ਕੋਰਟ ਨੇ ਕੇਂਦਰ ਅਤੇ ਆਪ ਸਰਕਾਰ ਤੋਂ ਉਸ ਪਟੀਸ਼ਨ ’ਤੇ ਵੀਰਵਾਰ ਨੂੰ ਜਵਾਬ ਮੰਗਿਆ ਜਿਸ ਵਿਚ ਰਾਸ਼ਟਰੀ ਰਾਜਧਾਨੀ ’ਚ
ਨਵੀਂ ਦਿੱਲੀ, 25 ਜੂਨ : ਦਿੱਲੀ ਹਾਈ ਕੋਰਟ ਨੇ ਕੇਂਦਰ ਅਤੇ ਆਪ ਸਰਕਾਰ ਤੋਂ ਉਸ ਪਟੀਸ਼ਨ ’ਤੇ ਵੀਰਵਾਰ ਨੂੰ ਜਵਾਬ ਮੰਗਿਆ ਜਿਸ ਵਿਚ ਰਾਸ਼ਟਰੀ ਰਾਜਧਾਨੀ ’ਚ ਬੇਘਰੇ ਮਾਨਸਿਕ ਰੋਗੀਆਂ ਦੀ ਕੋਵਿਡ19 ਜਾਂਚ ਕਰਾਉਣ ਲਈ ਦਿਸ਼ਾ ਨਿਰਦੇਸ਼ ਜਾਰੀ ਕਰਨ ਦੀ ਅਪੀਲ ਕੀਤੀ ਗਈ ਹੈ। ਮੁੱਖ ਜੱਜ ਡੀ.ਐਨ ਪਟੇਲ ਅਤੇ ਜਸਟਿਸ ਪ੍ਰਤੀਕ ਜਾਲਾਨ ਦੇ ਬੈਂਚ ਨੇ ਕੇਂਦਰ ਅਤੇ ਦਿੱਲੀ ਸਰਕਾਰ ਨੂੰ ਨੋਟਿਸ ਜਾਰੀ ਕਰਦੇ ਹੋਏ ਪਟੀਸ਼ਨ ’ਤੇ ਦੋਹਾਂ ਤੋਂ ਜਵਾਬ ਮੰਗਿਆ ਹੈ। ਇਸ ਮਾਮਲੇ ’ਤੇ ਹੁਣ 9 ਜੁਲਾਈ ਨੂੰ ਅੱਜੇ ਸੁਣਵਾਈ ਹੋਵੇਗੀ। ਵਕੀਲ ਗੌਰਵ ਕੁਮਾਰ ਬਾਂਸਲ ਨੇ ਇਹ ਲੋਕਹਿਤ ਪਟੀਸ਼ਨ ਦਾਖ਼ਲ ਕੀਤੀ ਹੈ।
ਪਟੀਸ਼ਨ ’ਚ ਦੋਸ਼ ਲਾਇਆ ਗਿਆ ਹੈ ਕਿ ਦਿੱਲੀ ਸਰਕਾਰ ਖ਼ਾਸਤੌਰ ’ਤੇ ਮੁੱਖ ਸਕੱਤਰ ਨੇ ਬੇਘਰੇ ਮਾਨਸਿਕ ਰੋਗੀਆਂ ਦੀ ਸਿਹਤ ਦੇ ਮੁੱਦਿਆਂ ਤੋਂ ਨਜਿੱਠਣ ਦੇ ਸਮੇਂ ਲਾਪਰਵਾਹੀ ਵਾਲਾ ਰੁਖ ਅਪਣਾਈਆ। ਪਟੀਸ਼ਨ ’ਚ ਦਾਅਵਾ ਕੀਤਾ ਗਿਆ ਕਿ ਬੇਘਰੇ ਮਾਨਸਿਕ ਰੋਗੀਆਂ ਦੀ ਕੋਵਿਡ 19 ਜਾਂਚ ਕਰਾਉਣ ਦੇ ਸਬੰਧ ਵਿਚ ਹਦਾਇਤਾਂ ਨਾ ਹੋਣ ਨੂੰ ਗੰਭੀਰਤਾ ਨਾਲ ਨਹੀਂ ਲਿਆ ਗਿਆ। (ਪੀਟੀਆਈ)