ਕੀ ਪ੍ਰਧਾਨ ਮੰਤਰੀ ਨੇ ਚੀਨ ਨਾਲ ਤਣਾਅ 'ਤੇ ਸਰਬ ਪਾਰਟੀ ਮੀਟਿੰਗ 'ਚ ਸਹੀ ਤੱਥ ਨਹੀਂ ਰੱਖੇ ? : ਕਾਂਗਰਸ
Published : Jun 26, 2020, 8:50 am IST
Updated : Jun 26, 2020, 8:50 am IST
SHARE ARTICLE
randeep surjewala
randeep surjewala

ਸਰਕਾਰ ਚੀਨ ਨਾਲ ਲੜਨ ਦੀ ਜਗ੍ਹਾ ਕਾਂਗਰਸ ਨਾਲ ਲੜਨ 'ਚ ਪੂਰੀ ਤਾਕਤ ਲਗਾ ਰਹੀ ਹੈ : ਸੁਰਜੇਵਾਲਾ

ਨਵੀਂ ਦਿੱਲੀ, 25 ਜੂਨ : ਕਾਂਗਰਸ ਨੇ ਲੱਦਾਖ ਦੇ ਗਤੀਰੋਧ ਵਾਲੇ ਇਲਾਕਿਆਂ 'ਚ ਚੀਨੀ ਫ਼ੌਜੀਆਂ ਦੀਆਂ ਗਤੀਵਿਧੀਆ ਵਧਣ ਨਾਲ ਜੁੜੀਆਂ ਖ਼ਬਰਾਂ ਦੌਰਾਨ ਵੀਰਵਾਰ ਨੂੰ ਸਰਕਾਰ 'ਤੇ ਫ਼ੌਜ ਦਾ ਮਨੋਬਲ ਡੇਗਣ ਦਾ ਦੋਸ਼ ਲਾਇਆ ਅਤੇ ਸਵਾਲ ਕੀਤਾ ਕਿ ਕੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਰਬਪਾਰਟੀ ਮੀਟਿੰਗ   ਦੌਰਾਨ ਅਤੇ ਦੇਸ਼ ਦੇ ਸਾਹਮਣੇ ਸਹੀ ਤੱਥ ਨਹੀਂ ਰੱਖੇ?

ਪਾਰਟੀ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਇਹ ਦਾਅਵਾ ਵੀ ਕੀਤਾ ਕਿ ਸਰਕਾਰ ਚੀਨ ਨਾਲ ਲੜਨ ਦੀ ਜਗ੍ਹਾ ਦੇਸ਼ ਦੀ ਵਿਰੋਧੀ ਧਿਰ ਖ਼ਾਸਕਾਰ ਕਾਂਗਰਸ ਨਾਲ ਲੜਨ 'ਚ ਪੂਰੀ ਤਾਕਤ ਲਗਾ ਰਹੀ ਹੈ। ਦੂਜੇ ਪਾਸੇ ਲੋਕਸਭਾ 'ਚ ਕਾਂਗਰਸ ਆਗੂ ਅਧੀਰ ਰੰਜਨ ਚੌਧਰੀ ਨੇ ਕਿਹਾ ਕਿ ਚੀਨ ਨੂੰ ਕਰਾਰਾ ਜਵਾਬ ਦਿਤਾ ਜਾਣਾ ਚਾਹੀਦਾ ਹੈ ਕਿਉਂਕਿ ਅਸੀ ਹਥਿਆਰ 'ਅੰਡੇ ਦੇਣ ਲਈ' ਨਹੀਂ ਰੱਖੇ ਹੋਏ।

FileFile

ਸੁਰਜੇਵਾਲਾ ਨੇ ਵੀਡੀਉ ਲਿੰਕ ਰਾਹੀਂ ਪੱਤਰਕਾਰਾਂ ਨੂੰ ਕਿਹਾ, ''ਮੋਦੀ ਸਰਕਾਰ ਦੇਸ਼ ਨੂੰ ਦੱਸ ਰਹੀ ਹੈ ਕਿ ਗਲਵਾਨ ਘਾਟੀ, ਪੈਂਗੋਂਗ ਸੋ (ਝੀਲ) ਇਲਾਕੇ ਅਤੇ ਹਾਟ ਸਪ੍ਰਿੰਗ 'ਚ ਚੀਨੀ ਫ਼ੌਜ ਨੂੰ ਪਿੱਛੇ ਹਟਾਉਣ ਦੇ ਬਾਅਦ ਸਥਿਤੀ ਪਹਿਲੇ ਜਿਹੀ ਬਣਾਈ ਰਖਣ ਬਾਰੇ ਗੱਲਬਾਤ ਜਾਰੀ ਹੈ, ਪਰੰਤੂ ਅੱਜ ਅਖ਼ਬਾਰਾਂ ਦੀਆਂ ਖ਼ਬਰਾਂ 'ਚ ਉਪਗ੍ਰਹਿ ਤੋਂ ਲਈਆਂ ਗਈਆਂ ਤਸਵੀਰਾਂ ਤੇ ਫ਼ੌਜ ਦੇ ਸਾਬਕਾ ਜਨਰਲਾਂ ਦੇ ਬਿਆਨਾਂ ਤੋਂ ਸਾਫ਼ ਹੈ ਕਿ ਚੀਨੀ ਗਤੀਵਿਧੀਆਂ ਵੱਧ ਗਈਆਂ ਹਨ।''

ਕਾਂਗਰਸ ਆਗੂ ਮੁਤਾਬਕ ਚੀਨੀ ਫ਼ੌਜ ਨੇ ਪਿੱਛੇ ਹਟਣ ਦੇ ਬਜਾਏ ਪੀਪੀ-14 ਪੁਆਈਂਟ, ਗਲਵਾਨ ਘਾਟੀ, ਲੱਦਾਖ਼ 'ਚ ਟੈਂਟ ਦੁਬਾਰਾ ਲਗਾ ਕੇ ਕਬਜ਼ਾ ਕਰ ਲਿਆ ਹੈ। ਉਨ੍ਹਾਂ ਕਿਹਾ, ਚੀਨੀ ਫ਼ੌਜ ਨੇ ਪੈਂਗਾਂਗ ਸੋ ਇਲਾਕੇ 'ਚ ਫਿੰਗਰ-4 ਤੇ ਫਿੰਗਰ-8 ਵਿਚਕਾਰ ਨਵੇਂ ਫ਼ੌਜੀ ਸਾਜੋ ਸਾਮਾਨ ਵਧਾ ਕੇ ਨਵੇਂ ਬੰਕਰਾਂ ਦਾ ਨਿਰਮਾਣ ਕਰ ਲਿਆ ਹੈ। ਚੀਨੀ ਫ਼ੌਜ ਨੇ ਪੂਰਬੀ ਲੱਦਾਖ਼ ਸੈਕਟਰ 'ਚ ਵੀ ਅਪਣੇ ਤੋਪਖ਼ਾਨੇ ਤੇ ਬਖ਼ਤਰਬੰਦ ਰੈਜ਼ਿਮੈਂਟ ਦੇ ਨਾਲ ਲਗਭਗ 10,000 ਫ਼ੌਜੀ ਤਾਇਨਾਤ ਕੀਤੇ ਹੋਏ ਹਨ।'' (ਪੀਟੀਆਈ)

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM
Advertisement