ਬਿਹਾਰ 'ਚ ਖੌਫ਼ਨਾਕ ਅਪਰਾਧੀ, ਸ਼ਰੇਆਮ ਲੁੱਟ ਤੋਂ ਬਾਅਦ ਦੁਕਾਨ ਮਾਲਕ ਨੂੰ ਗੋਲੀਆਂ ਨਾਲ ਭੁੰਨਿਆਂ
Published : Jun 26, 2022, 5:19 pm IST
Updated : Jun 26, 2022, 5:19 pm IST
SHARE ARTICLE
Horrific criminals in Bihar
Horrific criminals in Bihar

ਘਟਨਾ CCTV 'ਚ ਹੋਈ ਕੈਦ

 

ਪਟਨਾ— ਬਿਹਾਰ 'ਚ ਅਪਰਾਧੀਆਂ ਦੇ ਹੌਸਲੇ ਕਿੰਨੇ ਉੱਚੇ ਹਨ, ਇਸ  ਦਾ ਅੰਦਾਜ਼ਾ ਹਾਜੀਪੁਰ 'ਚ ਸਥਿਤ ਇਕ ਗਹਿਣਿਆਂ ਦੀ ਦੁਕਾਨ 'ਚ ਹੋਈ ਲੁੱਟ-ਖੋਹ ਅਤੇ ਹੱਤਿਆ ਦੀ ਘਟਨਾ ਤੋਂ ਲੱਗ ਸਕਦਾ ਹੈ। ਘਟਨਾ 22 ਜੂਨ ਦੀ ਹੈ। ਲੁੱਟ ਦੀ ਇਹ ਘਟਨਾ ਦੁਕਾਨ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਸੀਸੀਟੀਵੀ ਫੁਟੇਜ ਵਿੱਚ ਦਿਖ ਰਿਹਾ ਹੈ ਕਿ ਕਿਵੇਂ ਲੁਟੇਰੇ ਨੀਲਮ ਜਵੈਲਰਜ਼ ਵਿੱਚ ਸਵੇਰੇ ਇੱਕ-ਇੱਕ ਕਰਕੇ ਦਾਖ਼ਲ ਹੋਏ।

 

 

Horrific criminals in BiharHorrific criminals in Bihar

 

ਜਿਵੇਂ ਹੀ ਉਹ ਦੁਕਾਨ ਦੇ ਅੰਦਰ ਦਾਖਲ ਹੋਏ, ਮੁਲਜ਼ਮਾਂ ਨੇ ਹਥਿਆਰ ਕੱਢ ਲਏ ਅਤੇ ਸਾਰਿਆਂ ਨੂੰ ਬੈਠਣ ਲਈ ਕਿਹਾ। ਜਦੋਂ ਮੁਲਜ਼ਮ ਦੁਕਾਨ ਅੰਦਰ ਦਾਖ਼ਲ ਹੋਏ ਤਾਂ ਉੱਥੇ ਇੱਕ ਔਰਤ, ਉਸ ਦੇ ਦੋ ਬੱਚੇ ਅਤੇ ਦੋ ਹੋਰ ਖਰੀਦਦਾਰ ਵੀ ਮੌਜੂਦ ਸਨ। ਮੁਲਜ਼ਮ ਨੇ ਪਹਿਲਾਂ ਔਰਤ ਅਤੇ ਉਸ ਦੇ ਬੱਚਿਆਂ ਨੂੰ ਬੈਠਣ ਲਈ ਕਿਹਾ। ਇਸ ਤੋਂ ਬਾਅਦ ਉਸ ਨੇ ਔਰਤ ਦੇ ਸਾਹਮਣੇ ਬੈਠੇ ਦੋ ਹੋਰ ਗਾਹਕਾਂ 'ਚੋਂ ਇਕ ਨੂੰ ਥੱਪੜ ਮਾਰ ਦਿੱਤਾ।

 

Horrific criminals in BiharHorrific criminals in Bihar

ਇਸ ਤੋਂ ਬਾਅਦ ਉਹ ਨੀਲਮ ਜਵੈਲਰੀ ਦੇ ਮਾਲਕ ਸੁਨੀਲ ਪ੍ਰਿਯਦਰਸ਼ੀ ਨੂੰ ਕੁੱਟਣ ਲੱਗ ਪਏ। ਇਸ ਦੌਰਾਨ ਗਿਰੋਹ ਦੇ ਕੁਝ ਲੋਕ ਦੁਕਾਨ ਦੇ ਬਾਹਰ ਪਹਿਰਾ ਦਿੰਦੇ ਨਜ਼ਰ ਆ ਰਹੇ ਹਨ, ਜਦਕਿ ਕੁਝ ਹੋਰ ਸਾਥੀ ਦੁਕਾਨ ਤੋਂ ਗਹਿਣੇ ਆਪਣੇ ਬੈਗਾਂ 'ਚ ਭਰਦੇ ਨਜ਼ਰ ਆ ਰਹੇ ਹਨ। ਜਦੋਂ ਦੁਕਾਨ ਦੇ ਮਾਲਕ ਨੇ ਲੁੱਟ ਦੀ ਘਟਨਾ ਦਾ ਵਿਰੋਧ ਕਰਦਿਆਂ ਮੁਲਜ਼ਮਾਂ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਮੁਲਜ਼ਮਾਂ ਨੇ ਪਹਿਲਾਂ ਉਸ ਦੀ ਕੁੱਟਮਾਰ ਕੀਤੀ ਅਤੇ ਬਾਅਦ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ।

 

Horrific criminals in BiharHorrific criminals in Bihar

 

 ਸੋਚਣ ਵਾਲੀ ਗੱਲ ਹੈ ਜਿਥੇ ਚੋਕੀ ਹੋਈ ਇਹ ਇਲਾਕਾ ਭੀੜ-ਭੜੱਕੇ ਵਾਲਾ ਹੈ, ਫਿਰ ਵੀ ਇਸ ਘਟਨਾ ਬਾਰੇ ਕਿਸੇ ਨੂੰ ਪਤਾ ਨਹੀਂ ਲੱਗਾ ਫਿਲਹਾਲ ਦੋਸ਼ੀ ਵਾਰਦਾਤ ਨੂੰ ਅੰਜਾਮ ਦੇ ਕੇ ਮੌਕੇ ਤੋਂ ਫਰਾਰ ਹੋ ਗਏ। ਪੁਲਿਸ ਨੇ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਸ਼ਪਰੂ ਕਰ ਦਿੱਤੀ।

Location: India, Bihar, Patna

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਏਜੰਟਾਂ ਨੇ ਸਾਨੂੰ ਅਗਵਾ ਕਰਕੇ ਤਸ਼ੱਦਦ ਕੀਤਾ ਅਤੇ ਮੰਗਦੇ ਸੀ ਲੱਖਾਂ ਰੁਪਏ' Punjabi Men Missing in Iran ‘Dunki’

24 Jun 2025 6:53 PM

Encounter of the gangster who fired shots outside Pinky Dhaliwal's house — Romil Vohra killed.

24 Jun 2025 6:52 PM

Ludhiana By Election 2025 : ਗਿਣਤੀ 'ਚ ਹੋ ਗਈ ਪੂਰੀ ਟੱਕਰ, ਫੱਸ ਗਏ ਪੇਚ, ਸਟੀਕ ਨਤੀਜੇ

23 Jun 2025 2:03 PM

Ludhiana west ByPoll Result Update Live : ਹੋ ਗਿਆ ਨਿਪਟਾਰਾ

23 Jun 2025 2:01 PM

Ludhiana West bypoll ਦੇ ਪਹਿਲੇ ਰੁਝਾਨਾਂ ਨੇ ਕਰ 'ਤਾ ਸਭ ਨੂੰ ਹੈਰਾਨ, ਕਾਂਗਰਸ ਨੂੰ ਵੱਡਾ ਝਟਕਾ

23 Jun 2025 9:38 AM
Advertisement