Trading News : ਦਾਦੇ ਦੇ 90 ਲੱਖ ਰੁਪਏ ਚੋਰੀ ਕਰਕੇ ਪੋਤੀ ਨੇ ਡੇਢ ਲੱਖ ਦੀ ਖਰੀਦੀ ਕਾਰ, ਫਿਰ ਮਨਾਲੀ ਦੇ ਲੁੱਟੇ ਨਜ਼ਾਰੇ ,ਇੰਝ ਖੋਲ੍ਹੀ ਪੋਲ
Published : Jun 26, 2024, 3:55 pm IST
Updated : Jun 26, 2024, 4:15 pm IST
SHARE ARTICLE
Grand daughter
Grand daughter

ਚੋਰੀ ਕੀਤੇ ਪੈਸਿਆਂ 'ਚੋਂ ਕਰੀਬ 1 ਲੱਖ ਰੁਪਏ ਮੰਦਰ 'ਚ ਦਾਨ ਵੀ ਕਰ ਦਿੱਤੇ

Trading News : ਰਾਜਸਥਾਨ (Rajasthan) ਦੇ ਭੀਲਵਾੜਾ  (Bhilwara) ਵਿੱਚ ਦਾਦੇ ਨੇ ਜ਼ਮੀਨ ਵੇਚ ਕੇ 90 ਲੱਖ ਰੁਪਏ ਆਪਣੇ ਲਾਕਰ ਵਿੱਚ ਰੱਖੇ ਹੋਏ ਸਨ। ਪੋਤੀ ( Grand daughter) ਉਹ ਪੈਸੇ ਚੋਰੀ ਕਰ ਲਏ ਅਤੇ ਖੂਬ ਮੌਜ਼ ਮਸਤੀ ਕੀਤੀ। ਇੰਨਾ ਹੀ ਨਹੀਂ ਉਸ ਨੇ ਚੋਰੀ ਕੀਤੇ ਪੈਸਿਆਂ (Money )'ਚੋਂ ਕਰੀਬ 1 ਲੱਖ ਰੁਪਏ ਮੰਦਰ 'ਚ ਦਾਨ ਵੀ ਕਰ ਦਿੱਤੇ। ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਤਾਂ ਜਾਂਚ 'ਚ ਮਿਲੇ ਸਾਰੇ ਸੁਰਾਗ ਪੋਤੀ ਵੱਲ ਇਸ਼ਾਰਾ ਕਰ ਰਹੇ ਸਨ। ਇਸ ਤੋਂ ਬਾਅਦ ਪੁਲਸ (Police ) ਨੇ ਪੁੱਛਗਿੱਛ ਕੀਤੀ ਤਾਂ ਮਾਮਲਾ ਸਾਹਮਣੇ ਆਇਆ।

ਭੀਲਵਾੜਾ ਸ਼ਹਿਰ ਦੀ ਕੋਤਵਾਲੀ ਪੁਲਿਸ ਨੇ ਪਿੰਡ ਹਰਨੀ 'ਚ ਜ਼ਮੀਨ ਵੇਚ ਕੇ ਇਕ ਘਰ ਦੇ ਲਾਕਰ 'ਚ ਰੱਖੇ 90 ਲੱਖ ਰੁਪਏ ਦੀ ਚੋਰੀ ਦਾ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ ਕਿਉਂਕਿ ਇਹ ਚੋਰੀ ਕਿਸੇ ਹੋਰ ਨੇ ਨਹੀਂ ਸਗੋਂ ਮਕਾਨ ਮਾਲਕ ਦਾਦਾ ਦੀ ਰਿਸ਼ਤੇ 'ਚ ਲੱਗਣ ਵਾਲੀ ਪੋਤੀ ਨੇ ਕੀਤੀ ਸੀ।

ਚੋਰੀ ਕੀਤੇ ਪੈਸਿਆਂ 'ਚੋਂ ਉਸ ਨੇ ਪਹਿਲਾਂ ਇਕ ਲੱਖ ਰੁਪਏ ਖਾਟੂ ਸ਼ਿਆਮ ਮੰਦਿਰ ਵਿਚ ਚੜ੍ਹਾਏ, ਫਿਰ ਡੇਢ ਲੱਖ ਰੁਪਏ ਵਿਚ ਪੁਰਾਣੀ ਕਾਰ ਖਰੀਦੀ ਅਤੇ ਨਾਲ ਹੀ ਕੁੱਲੂ ਮਨਾਲੀ ਦੀ ਸੈਰ ਕਰ ਆਈ। ਹੁਣ ਪੁਲਿਸ ਨੇ ਪੋਤੀ ਸਮੇਤ ਚਾਰ ਲੋਕਾਂ ਨੂੰ ਗ੍ਰਿਫਤਾਰ ਕਰਕੇ ਚੋਰੀ ਦੇ 82 ਲੱਖ ਰੁਪਏ ਅਤੇ ਕਾਰ ਬਰਾਮਦ ਕਰ ਲਈ ਹੈ।

ਇੰਝ ਫੜੀ ਗਈ ਪੋਤੀ  

ਥਾਣਾ ਕੋਤਵਾਲੀ ਦੇ ਸਹਾਇਕ ਸਬ-ਇੰਸਪੈਕਟਰ ਓਮਪ੍ਰਕਾਸ਼ ਗੋਰਾ ਦੀ ਅਗਵਾਈ 'ਚ ਪੁਲਿਸ ਟੀਮ ਨੇ ਜਦੋਂ ਜਾਂਚ ਸ਼ੁਰੂ ਕੀਤੀ ਤਾਂ ਕਾਲ ਡਿਟੇਲ ਅਤੇ ਬਾਰੀਕੀ ਨਾਲ ਕੀਤੀ ਪੁੱਛਗਿੱਛ ਦੇ ਆਧਾਰ 'ਤੇ ਸ਼ਿਕਾਇਤਕਰਤਾ ਬਕਸੂ ਜਾਟ ਦੇ ਗੁਆਂਢ 'ਚ ਰਹਿਣ ਵਾਲੀ ਰਿਸ਼ਤੇਦਾਰੀ 'ਚ ਲੱਗਦੀ ਪੋਤੀ ਪੂਜਾ ਚੌਧਰੀ 'ਤੇ ਸ਼ੱਕ ਹੋਇਆ। ਜਦੋਂ ਪੁਲਿਸ ਨੇ ਜਾਂਚ ਨੂੰ ਅੱਗੇ ਵਧਾਉਂਦੇ ਹੋਏ ਡੂੰਘਾਈ ਨਾਲ ਜਾਂਚ ਕੀਤੀ ਤਾਂ ਪੋਤੀ ਪੂਜਾ ਚੌਧਰੀ ਨਾਲ ਭੀਲਵਾੜਾ ਦੇ ਸੁਰੇਸ਼ ਜਾਟ ਅਤੇ ਨਰਾਇਣ ਜਾਟ ਚੋਰੀ ਵਿੱਚ ਸ਼ਾਮਲ ਪਾਏ ਗਏ।

ਖਾਟੂ ਸ਼ਿਆਮ ਨੂੰ ਇੱਕ ਲੱਖ ਰੁਪਏ ਦਾਨ ਦਿੱਤੇ
ਇਨ੍ਹਾਂ ਲੋਕਾਂ ਨੇ ਚੋਰੀ ਦੀ ਰਕਮ ਹੰਸ ਰਾਜ ਜਾਟ ਦੇ ਘਰ ਛੁਪਾ ਰੱਖੀ ਸੀ। ਪੁਲਸ ਨੇ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਇਨ੍ਹਾਂ ਵਿਅਕਤੀਆਂ ਨੇ ਚੋਰੀ ਦੀ ਗੱਲ ਕਬੂਲ ਕਰ ਲਈ। ਨੇ ਦੱਸਿਆ ਕਿ ਚੋਰੀ ਹੋਏ 90 ਲੱਖ ਰੁਪਏ 'ਚੋਂ ਉਸ ਨੇ ਇਕ ਲੱਖ ਰੁਪਏ ਖਾਟੂ ਸ਼ਿਆਮ ਮੰਦਰ ਨੂੰ ਦਾਨ ਕੀਤੇ ਸਨ। ਫਿਰ ਉਸ ਨੇ ਡੇਢ ਲੱਖ ਰੁਪਏ ਦੀ ਪੁਰਾਣੀ ਕਾਰ ਖਰੀਦੀ ਅਤੇ ਮਨਾਲੀ ਘੁੰਮਣ ਗਿਆ।

ਸਿਰਹਾਣੇ ਹੇਠੋਂ ਚਾਬੀ ਕੱਢ ਕੇ ਲਾਕਰ ਸਾਫ਼ ਕੀਤਾ।
ਪੁਲਿਸ ਪੁੱਛਗਿੱਛ ਵਿੱਚ ਸਾਹਮਣੇ ਆਇਆ ਕਿ ਬਕਸੂ ਜਾਟ ਦੀ ਚਚੇਰੀ ਭੈਣ ਪੂਜਾ ਚੌਧਰੀ, ਉਸਦੀ ਪੋਤੀ, ਉਸਦੇ ਗੁਆਂਢ ਵਿੱਚ ਰਹਿੰਦੀ ਸੀ। ਉਸ ਨੂੰ ਪਤਾ ਸੀ ਕਿ ਉਸ ਨੇ ਹਾਲ ਹੀ ਵਿਚ ਆਪਣੀ ਜ਼ਮੀਨ ਵੇਚ ਕੇ 90 ਲੱਖ ਰੁਪਏ ਆਪਣੇ ਲਾਕਰ ਵਿਚ ਰੱਖੇ ਹੋਏ ਸਨ। ਪੂਜਾ ਨੇ ਰਾਤ ਨੂੰ ਸੌਂਦੇ ਸਮੇਂ ਆਪਣੀ ਦਾਦੀ ਦੇ ਸਿਰਹਾਣੇ ਹੇਠੋਂ ਲਾਕਰ ਦੀ ਚਾਬੀ ਕੱਢ ਕੇ ਸਾਰੇ ਪੈਸੇ ਚੋਰੀ ਕਰ ਲਏ ਸਨ।

SHARE ARTICLE

ਏਜੰਸੀ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement