
ਸੱਭ ਤੋਂ ਵਧ ਅਮਰੀਕਾ ਤੋਂ ਆ ਰਿਹੈ ਪੈਸਾ
ਨਵੀਂ ਦਿੱਲੀ, 26 ਜੂਨ: ਦੁਨੀਆ ਦੇ ਵੱਖੋ-ਵੱਖਰੇ ਦੇਸ਼ਾਂ ’ਚ ਵਸਦੇ ਪ੍ਰਵਾਸੀ ਭਾਰਤੀਆਂ ਨੇ ਲਗਾਤਾਰ ਦੂਜੇ ਸਾਲ 100 ਅਰਬ ਡਾਲਰ ਤੋਂ ਵਧ ਦੀ ਰਕਮ ਭਾਰਤ ਭੇਜੀ ਹੈ। ਇਹ ਰਕਮ ਸ਼ੁੱਧ ਵਿਦੇਸ਼ੀ ਨਿਵੇਸ਼ ਅਤੇ ਪੋਰਟਫ਼ੋਲੀਓ ਨਿਵੇਸ਼ਾਂ (54 ਅਰਬ ਡਾਲਰ) ਨਾਲੋਂ ਲਗਭਗ ਦੁਗਣੀ ਹੈ।
ਪ੍ਰਾਪਤ ਤਾਜ਼ਾ ਅੰਕੜਿਆਂ ਅਨੁਸਾਰ ਪ੍ਰਵਾਸੀ ਭਾਰਤੀਆਂ ਨੇ ਸਾਲ 2023-24 ਦੌਰਾਨ ਕੁੱਲ 107 ਅਰਬ ਡਾਲਰ ਦੀ ਰਕਮ ਭਾਰਤ ਭੇਜੀ ਹੈ।
ਕੋਵਿਡ-19 ਦੀ ਮਹਾਂਮਾਰੀ ਤੋਂ ਬਾਅਦ ਭਾਰਤੀ ਰਿਜ਼ਰਵ ਬੈਂਕ ਵਲੋਂ ਕਰਵਾਏ ਗਏ ਅਧਿਐਨ ਮੁਤਾਬਕ ਸੱਭ ਤੋਂ ਵਧ ਰਕਮ ਅਮਰੀਕਾ ’ਚ ਰਹਿੰਦੇ ਭਾਰਤੀਆਂ ਵਲੋਂ ਭਾਰਤ ਭੇਜੀ ਜਾਂਦੀ ਹੈ, ਜੋ ਅਜਿਹੀ ਕੁੱਲ ਰਕਮ ਦਾ 23 ਫ਼ੀ ਸਦੀ ਬਣਦੀ ਹੈ। ਇਸ ਦੇ ਮੁਕਾਬਲੇ ਖਾੜੀ ਦੇਸ਼ਾਂ ’ਚ ਕੰਮ ਕਰਦੇ ਭਾਰਤੀ ਕਾਮਿਆਂ ਵਲੋਂ ਅਪਣੇ ਵਤਨ ਭੇਜੀ ਜਾਣ ਵਾਲੀ ਰਕਮ ਘਟ ਗਈ ਹੈ।