400 ਸਾਲ ਪੁਰਾਣੇ ਦਰੱਖ਼ਤ ਨੂੰ ਬਚਾਉਣ ਲਈ ਬਦਲਿਆ ਹਾਈਵੇ ਦਾ ਨਕਸ਼ਾ
Published : Jul 26, 2020, 7:59 am IST
Updated : Jul 26, 2020, 8:02 am IST
SHARE ARTICLE
The 400-year-old tree was to be chopped for the Ratnagiri-Solapur highway project
The 400-year-old tree was to be chopped for the Ratnagiri-Solapur highway project

ਮਹਾਰਾਸ਼ਟਰ ਦੇ ਸੰਗਲੀ ਜ਼ਿਲ੍ਹੇ ਦੇ ਭੋਸੇ ਪਿੰਡ ਵਿਚ 400 ਸਾਲ ਪੁਰਾਣਾ ਬੋਹੜ ਦਾ ਦਰੱਖ਼ਤ ਇਕ ਵਾਰ ਫੇਰ ਸੁਰਖ਼ੀਆਂ ਵਿਚ ਹੈ।

ਸੰਗਲੀ  : ਮਹਾਰਾਸ਼ਟਰ ਦੇ ਸੰਗਲੀ ਜ਼ਿਲ੍ਹੇ ਦੇ ਭੋਸੇ ਪਿੰਡ ਵਿਚ 400 ਸਾਲ ਪੁਰਾਣਾ ਬੋਹੜ ਦਾ ਦਰੱਖ਼ਤ ਇਕ ਵਾਰ ਫੇਰ ਸੁਰਖ਼ੀਆਂ ਵਿਚ ਹੈ। ਦਰਅਸਲ, ਇਸ ਰੁੱਖ ਨੂੰ ਬਚਾਉਣ ਲਈ ਕੇਂਦਰੀ ਸੜਕ ਅਤੇ ਟ੍ਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੂੰ ਉਸਾਰੀ ਅਧੀਨ ਹਾਈਵੇ ਦਾ ਨਕਸ਼ਾ ਬਦਲਣਾ ਪਿਆ। ਦਸਿਆ ਜਾਂਦਾ ਹੈ ਕਿ ਇਹ ਵਿਸ਼ਾਲ ਅਤੇ ਪੁਰਾਣਾ ਰੁੱਖ ਉਸਾਰੀ ਅਧੀਨ ਰਤਨਾਗਿਰੀ-ਨਾਗਪੁਰ ਹਾਈਵੇ ਨੰਬਰ 166 ਦੇ ਵਿਚਕਾਰ ਆ ਰਿਹਾ ਸੀ।

The 400-year-old tree was to be chopped for the Ratnagiri-Solapur highway projectThe 400-year-old tree was to be chopped for the Ratnagiri-Solapur highway project

ਸੜਕ ਬਣਾਉਣ ਲਈ ਇਸ ਦਰੱਖ਼ਤ ਨੂੰ ਕੱਟਣ ਦੀ ਤਿਆਰੀ ਕੀਤੀ ਜਾ ਰਹੀ ਸੀ, ਜਿਸ ਦਾ ਵਾਤਾਵਰਣਵਾਦੀ ਕਾਰਕੁਨ ਵਿਰੋਧ ਕਰ ਰਹੇ ਸੀ।  ਸੋਸ਼ਲ ਮੀਡੀਆ ਤੋਂ ਸ਼ੁਰੂ ਹੋਈ ਵਿਰੋਧ ਦੀ ਆਵਾਜ਼ ਸ਼ੁਕਰਵਾਰ ਨੂੰ ਮਹਾਰਾਸ਼ਟਰ ਦੇ ਵਾਤਾਵਰਣ ਮੰਤਰੀ ਆਦਿੱਤਿਆ ਠਾਕਰੇ ਦੇ ਦਫ਼ਤਰ ਪਹੁੰਚੀ। ਇਸ ਤੋਂ ਬਾਅਦ ਆਦਿਤਿਆ ਠਾਕਰੇ ਨੇ ਤੁਰਤ ਇਸ ਸਬੰਧ ਵ੍ਵਿਚ ਨਿਤਿਨ ਗਡਕਰੀ ਨਾਲ ਗੱਲਬਾਤ ਕੀਤੀ ਅਤੇ ਇਸ ਰੁੱਖ ਨੂੰ ਬਚਾਉਣ ਦੀ ਮੰਗ ਕੀਤੀ।

Nitin GadkariNitin Gadkari

ਆਦਿੱਤਿਆ ਠਾਕਰੇ ਨਾਲ ਗੱਲਬਾਤ ਕਰਨ ਤੋਂ ਬਾਅਦ ਨਿਤਿਨ ਗਡਕਰੀ ਨੇ ਇਸ ਦਰੱਖ਼ਤ ਨੂੰ ਬਚਾਉਣ ਲਈ ਹਾਈਵੇ ਦਾ ਨਕਸ਼ਾ ਖ਼ੁਦ ਬਦਲ ਕੇ ਇਸ ਪ੍ਰੋਜੈਕਟ ਨੂੰ ਪੂਰਾ ਕਰਨ ਦੇ ਆਦੇਸ਼ ਦਿਤੇ ਹਨ। ਜ਼ਿਕਰਯੋਗ ਹੈ ਕਿ ਨਿਰਮਾਣ ਅਧੀਨ ਰਤਨਾਗਿਰੀ-ਨਾਗਪੁਰ ਹਾਈਵੇ ਨੰਬਰ 166 ਸੰਗਲੀ ਜ਼ਿਲ੍ਹੇ ਦੇ ਭੋਸੇ ਪਿੰਡ ਨੇੜਿਉਂ ਲੰਘ ਰਿਹਾ ਹੈ। ਇਸ ਹਾਈਵੇ ਦੇ ਰਸਤੇ ਵਿਚ ਇਕ 400 ਸਾਲ ਪੁਰਾਣਾ ਬੋਹੜ ਦਾ ਦਰੱਖ਼ਤ ਆ ਰਿਹਾ ਸੀ, ਜਿਸ ਨੂੰ ਹਟਾਉਣ ਦੀ ਤਿਆਰੀ ਚੱਲ ਰਹੀ ਸੀ।

The 400-year-old tree was to be chopped for the Ratnagiri-Solapur highway projectThe 400-year-old tree was to be chopped for the Ratnagiri-Solapur highway project

ਸੰਗਲੀ ਤੋਂ ਆਏ ਵਾਤਾਵਰਣ ਪ੍ਰੇਮੀ ਦਰੱਖ਼ਤ ਵੱਢਣ ਵਿਰੁਧ ਵਿਰੋਧ ਪ੍ਰਦਰਸ਼ਨ ਕਰ ਰਹੇ ਸਨ। ਸੋਸ਼ਲ ਮੀਡੀਆ ਦੇ ਜ਼ਰੀਏ ਇਸ ਵਿਰੋਧ ਪ੍ਰਦਰਸ਼ਨ ਦੀ ਜਾਣਕਾਰੀ ਮਹਾਰਾਸ਼ਟਰ ਦੇ ਵਾਤਾਵਰਣ ਮੰਤਰੀ ਆਦਿੱਤਿਆ ਠਾਕਰੇ ਤਕ ਪਹੁੰਚੀ ਅਤੇ ਉਸ ਨੇ ਇਸ ਮਾਮਲੇ ਵਿਚ ਦਖ਼ਲ ਦਿਤਾ। ਆਦਿੱਤਿਆ ਠਾਕਰੇ ਨੇ ਇਸ ਸਬੰਧ ਵਿਚ ਕੇਂਦਰੀ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨਾਲ ਗੱਲਬਾਤ ਕੀਤੀ ਅਤੇ ਰੁੱਖ ਨੂੰ ਬਚਾਉਣ ਦੀ ਬੇਨਤੀ ਕੀਤੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Gurpreet Ghuggi Gets Emotional Remembering Surjit Patar | ਬੋਲੇ, "ਪਾਤਰ ਸਾਬ੍ਹ ਪੰਜਾਬ ਦੇ ਵਿਰਸੇ ਦੇ ਆਖ਼ਰੀ

13 May 2024 2:56 PM

Surjit Patar ਦੇ ਸ਼ੇਅਰ ਸੁਣਾ ਕੇ ਭਾਵੁਕ ਹੋ ਗਏ CM MANN, ਯਾਦ 'ਚ ਬਣਾਵਾਂਗੇ ਯਾਦਗਾਰ" | LIVE

13 May 2024 1:33 PM

Congress Leader Raja Warring Wife Amrita Warring Interview | Lok Sabha Election 2024

13 May 2024 1:28 PM

AAP ਉਮੀਦਵਾਰ Pawan Tinu ਨੂੰ ਅੱਜ ਵੀ ਲੱਗਦਾ ਹੈ Akali Dal ਚੰਗਾ ! 'ਚਰਨਜੀਤ ਚੰਨੀ ਨੇ ਡੇਰਾ ਬੱਲਾਂ ਨੂੰ ਨਕਲੀ ਚੈੱਕ

13 May 2024 9:15 AM

Pakistan 'ਚ ਸੁਲਗੀ ਬਗਾਵਤ ਦੀ ਅੱਗ, ਲੋਕਾਂ ਨੇ ਲਹਿਰਾਇਆ ਭਾਰਤੀ ਤਿਰੰਗਾ, ਪੁਲਿਸ ਨੂੰ ਘੇਰ-ਘੇਰ ਕੁੱਟ ਰਹੇ

12 May 2024 5:06 PM
Advertisement