ਭਾਰਤ 'ਚ ਕੋਵਿਡ-19 ਦੇ ਮਾਮਲੇ 13 ਲੱਖ ਦੇ ਪਾਰ, ਮ੍ਰਿਤਕਾਂ ਦੀ ਗਿਣਤੀ 31,358 ਹੋਈ
Published : Jul 26, 2020, 9:55 am IST
Updated : Jul 26, 2020, 9:55 am IST
SHARE ARTICLE
Corona Virus
Corona Virus

ਸਿਰਫ਼ ਦੋ ਦਿਨਾਂ 'ਚ 12 ਤੋਂ 13 ਲੱਖ ਹੋਏ ਕੋਰੋਨਾ ਪਾਜ਼ੇਟਿਵ

ਨਵੀਂ ਦਿੱਲੀ, 25 ਜੁਲਾਈ : ਭਾਰਤ 'ਚ ਕੋਵਿਡ-19 ਦੇ ਮਾਮਲਿਆਂ ਦੀ ਗਿਣਤੀ ਸਨਿਚਰਵਾਰ ਨੂੰ 13 ਲੱਖ ਦੇ ਪਾਰ ਹੋ ਗਈ। ਸਿਰਫ਼ 2 ਦਿਨ ਪਹਿਲਾਂ ਲਾਗ ਦੇ ਮਾਮਲੇ 12 ਲੱਖ ਦੇ ਪਾਰ ਹੋਏ ਸਨ। ਇਸ ਲਾਗ ਨਾਲ ਦੇਸ਼ 'ਚ ਹੁਣ ਤਕ 8,49,431 ਲੋਕ ਸਿਹਤਮੰਦ ਹੋ ਚੁਕੇ ਹਨ। ਕੇਂਦਰੀ ਸਿਹਤ ਮੰਤਰਾਲੇ ਦੇ ਸਵੇਰੇ 8 ਵਜੇ ਤਕ ਜਾਰੀ ਅੰਕੜਿਆਂ ਮੁਤਾਬਕ ਦੇਸ਼ 'ਚ ਕੋਰੋਨਾ ਵਾਇਰਸ ਦੇ 48,916 ਨਵੇਂ ਮਾਮਲੇ ਆਉਣ ਨਾਲ ਕੋਰੋਨਾ ਦੇ ਕੁਲ ਮਾਮਲਿਆਂ ਦੀ ਗਿਣਤੀ 13,36,861 'ਤੇ ਪਹੁੰਚ ਗਈ, ਜਦੋਂ ਕਿ 757 ਹੋਰ ਲੋਕਾਂ ਦੀ ਮੌਤ ਨਾਲ ਮ੍ਰਿਤਕਾਂ ਦੀ ਗਿਣਤੀ ਵੱਧ ਕੇ 31,358 ਹੋ ਗਈ।

File Photo File Photo

ਦੇਸ਼ 'ਚ ਫਿਲਹਾਲ 4,56,071 ਪੀੜਤ ਲੋਕਾਂ ਦਾ ਇਲਾਜ ਚੱਲ ਰਿਹਾ ਹੈ। ਹੁਣ ਤਕ ਕਰੀਬ 63.54 ਫ਼ੀ ਸਦੀ ਲੋਕ ਇਸ ਬੀਮਾਰੀ ਨਾਲ ਠੀਕ ਹੋ ਚੁਕੇ ਹਨ। ਪੀੜਤਾਂ ਦੀ ਕੁਲ ਗਿਣਤੀ 'ਚ ਵਿਦੇਸ਼ੀ ਨਾਗਰਿਕ ਵੀ ਸ਼ਾਮਲ ਹਨ। ਇਹ ਲਗਾਤਾਰ ਤੀਜਾ ਦਿਨ ਹੈ, ਜਦੋਂ ਕੋਵਿਡ-19 ਦੇ ਇਕ ਦਿਨ 'ਚ 45 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਬੀਤੇ 24 ਘੰਟਿਆਂ 'ਚ ਜਿਨਾਂ 757 ਲੋਕਾਂ ਦੀ ਮੌਤ ਹੋਈ ਹੈ, ਉਨਾਂ 'ਚੋਂ 278 ਦੀ ਮਹਾਰਾਸ਼ਟਰ, 108 ਦੀ ਕਰਨਾਟਕ, 88 ਦੀ ਤਾਮਿਲਨਾਡੂ,

59 ਦੀ ਉੱਤਰ ਪ੍ਰਦੇਸ਼, 49 ਦੀ ਆਂਧਰਾ ਪ੍ਰਦੇਸ਼, 35 ਦੀ ਪਛਮੀ ਬੰਗਾਲ, 32 ਦੀ ਦਿੱਲੀ, 26 ਦੀ ਗੁਜਰਾਤ, 14 ਦੀ ਜੰਮੂ-ਕਸ਼ਮੀਰ, 11 ਦੀ ਮੱਧ ਪ੍ਰਦੇਸ਼ ਅਤੇ 8-8 ਲੋਕਾਂ ਦੀ ਮੌਤ ਰਾਜਸਥਾਨ ਅਤੇ ਤੇਲੰਗਾਨਾ 'ਚ ਮੌਤ ਹੋਈ। ਆਸਾਮ, ਛੱਤੀਸਗੜ੍ਹ ਅਤੇ ਓਡੀਸ਼ਾ 'ਚ 6-6, ਪੰਜਾਬ 'ਚ 5, ਕੇਰਲ ਅਤੇ ਹਰਿਆਣਾ 'ਚ 4-4, ਬਿਹਾਰ ਅਤੇ ਝਾਰਖੰਡ 'ਚ 3-3 ਅਤੇ ਪੁਡੂਚੇਰੀ, ਤ੍ਰਿਪੁਰਾ, ਮੇਘਾਲਿਆ ਅਤੇ ਨਾਗਾਲੈਂਡ 'ਚ ਇਕ-ਇਕ ਮਰੀਜ਼ ਨੇ ਜਾਨ ਗਵਾਈ ਹੈ।  (ਪੀਟੀਆਈ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement